HOME ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਅਪ੍ਰੈਂਟਿਸ ਸਹਾਇਕ ਲਾਈਨਮੈਨਾਂ ਕੀਤੇ ਲਾਠੀਚਾਰਜ ਖਿਲਾਫ ਪੰਜਾਬ ਸਰਕਾਰ...

ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਅਪ੍ਰੈਂਟਿਸ ਸਹਾਇਕ ਲਾਈਨਮੈਨਾਂ ਕੀਤੇ ਲਾਠੀਚਾਰਜ ਖਿਲਾਫ ਪੰਜਾਬ ਸਰਕਾਰ ਦੀ ਅਰਥੀ ਸਾੜੀ।

16
ਬੇਰੋਜ਼ਗਾਰ ਸਹਾਇਕ ਲਾਈਨਮੈਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਅਤੇ ਸੇਵਾ ਕੇਂਦਰਾਂ ਤੇ ਹੋਰ ਥਾਵਾਂ ਤੇ ਕੰਮ ਕਰ ਰਹੇ ਕਾਮਿਆਂ ਦੀਆਂ ਉਜ਼ਰਤਾਂ ਵਿਚ ਵਾਧਾ ਕੀਤਾ ਜਾਵੇ:-ਜਗਜੀਤ ਭੂਟਾਲ
ਲਾਠੀਚਾਰਜ ਦਾ ਹੁਕਮ ਦੇਣ ਤੇ ਲਾਠੀਚਾਰਜ ਕਰਨ ਵਾਲੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਬਰਖਾਸਤ ਕੀਤਾ ਜਾਵੇ
ਸੰਗਰੂਰ   (ਸਮਾਜ ਵੀਕਲੀ)   (ਜਗਜੀਤ ਭੂਟਾਲ)   ਰੋਜ਼ਗਾਰ ਪ੍ਰਾਪਤ ਕਰਨ ਲਈ ਲੰਮੇ ਸਮੇਂ ਤੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੁੱਖ ਦਫਤਰ ਅੱਗੇ ਸ਼ਾਂਤਮਈ ਧਰਨਾ ਦੇ ਰਹੇ ਬੇਰੋਜ਼ਗਾਰ ਅਪ੍ਰੈਂਟਿਸ ਸਹਾਇਕ ਲਾਈਨਮੈਨਾਂ ਦੇ ਧਰਨੇ ਨੂੰ ਖਿੰਡਾਉਣ ਲਈ ਡੀਐੱਸਪੀ ਦੀ ਅਗਵਾਈ ਹੇਠ ਪੰਜਾਬ ਪੁਲਿਸ ਵੱਲੋਂ ਕੀਤੇ ਬੇਤਹਾਸ਼ਾ ਲਾਠੀਚਾਰਜ ਖਿਲਾਫ ਸੰਗਰੂਰ ਵਿਖੇ ਜਨਤਕ ਜਮਹੂਰੀ ਜੱਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਇਕੱਠੇ ਹੋ ਕੇ ਬੱਤੀਆਂ ਵਾਲੇ ਚੌਂਕ ਤੱਕ ਮੁਜ਼ਾਹਰਾ ਕਰਕੇ ਚੌਂਕ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਿਆ। ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਸੰਗਰੂਰ ਦੇ ਪ੍ਰਧਾਨ ਜਗਜੀਤ ਭੂਟਾਲ ਨੇ ਸੰਬੋਧਨ ਕਰਦਿਆਂ ਕਿਹਾ ਭਗਵੰਤ ਮਾਨ ਦੀ ਸਰਕਾਰ ਬਦਲਾਅ ਦੇ ਨਾਂ ਤੇ ਵੋਟਾਂ ਲੈਕੇ ਸਰਕਾਰ ਬਣਾਈ ਸੀ ਤੇ ਵਾਅਦਾ ਕੀਤਾ ਸੀ ਪੰਜਾਬ ਵਿੱਚ ਹੁਣ ਧਰਨੇ ਨਹੀਂ ਲੱਗਣਗੇ।ਕੋਈ ਕੱਚਾ ਕਾਮਾ ਨਹੀਂ ਰਹੇਗਾ,ਸਭ ਨੂੰ ਬਰਾਬਰ ਕੰਮ ਬਰਾਬਰ ਉਜ਼ਰਤਾਂ ਮਿਲਣਗੀਆਂ ਪੰਜਾਬ ਦਾ ਹਰੇਕ ਵਰਗ ਖੁਸ਼ ਰਹੇਗਾ। ਪਰ ਹੋਇਆ ਇਸ ਤੋਂ ਉਲਟ ਹੈ ਲੋਕਾਂ ਨੂੰ ਨੌਕਰੀਆਂ ਦੇਣ ਦੀ  ਥਾਂ ਧਰਨਿਆਂ ਤੇ ਬੈਠਿਆਂ ਨੂੰ ਡਾਂਗਾਂ ਨਾਲ ਨਿਵਾਜ਼ਿਆ ਜਾਣ ਲੱਗਿਆ ਹੈ। ਪਿਛਲੇ ਚਾਰ ਸਾਲਾਂ ਵਿਚ ਪੁਲਿਸ ਵਿਭਾਗ ਨੂੰ ਛੱਡ ਕੇ ਕਿਸੇ ਵੀ ਵਿਭਾਗ ਵਿਚ ਨੌਕਰੀ ਲਈ ਇਸ਼ਤਿਹਾਰ ਨਹੀਂ ਦਿੱਤਾ ਗਿਆ। ਸਹਾਇਕ ਲਾਈਨਮੈਨ ਪਟਿਆਲ ਵਿਖੇ,ਬੀਐਡ ਬੇਰੋਜ਼ਗਾਰ ਅਧਿਆਪਕ ਪਿਛਲੇ ਛੇ ਮਹੀਨਿਆਂ ਤੋਂ ਸੰਗਰੂਰ ਵਿਚ ਪੱਕੇ ਮੋਰਚੇ ਤੇ ਬੈਠੇ ਹੋਏ ਹਨ। ਜਿਹੜੇ ਮਾੜੀਆਂ ਮੋਟੀਆਂ ਕੱਚੀਆਂ ਨੌਕਰੀਆਂ ਤੇ ਲੱਗੇ ਹੋਏ ਹਨ ਉਹ ਆਪਣੀਆਂ ਉਜ਼ਰਤਾਂ ਵਧਵਾਉਣ ਲਈ ਤਰਲੋ ਮੱਛੀ ਹੋ ਰਹੇ ਹਨ,ਇਸ ਤਾਜਾ ਉਦਾਹਰਨ ਪੰਜਾਬ ਵਿੱਚ ਸੇਵਾ/ਸਾਂਝ ਕੇਂਦਰਾਂ ਵਿੱਚ ਕੰਮ ਕਰਦੇ ਕਾਮੇ ਪਿਛਲੇ ਦਸ ਸਾਲਾਂ ਤੋਂ ਅੱਠ ਤੋਂ ਦਸ ਹਜ਼ਾਰ ਦੀ ਤਨਖਾਹ ਤੇ ਕੰਮ ਰਹੇ ਹਨ। ਜਦੋਂ ਉਨ੍ਹਾਂ ਨੇ ਆਪਣੀਆਂ ਉਜ਼ਰਤਾਂ ਵਧਾਉਣ ਦੀ ਮੰਗ ਕੀਤੀ ਤਾਂ ਕੰਪਨੀ ਨੇ ਉਨ੍ਹਾਂ ਨੂੰ ਹਟਾਉਣ ਦੀ ਧਮਕੀ ਦੇ ਦਿੱਤੀ। ਸੰਘਰਸ਼ ਦੇ ਰਾਹ ਪਏ ਇੰਨਾ ਕਾਮਿਆਂ ਨੇ ਛੇ ਜੂਨ ਨੂੰ ਆਪ ਦੇ ਪ੍ਰਧਾਨ ਅਮਨ ਅਰੋੜਾ ਦੀ ਕੋਠੀ ਅੱਗੇ ਪੰਜਾਬ ਪੱਧਰੀ ਰੈਲੀ ਕਰਨ ਦਾ ਪ੍ਰੋਗਰਾਮ ਉਲੀਕਿਆ। ਪਰ ਜਦ ਉਹ ਰੈਲੀ ਕਰਨ ਲਈ ਦਾਣਾ ਮੰਡੀ ਸੁਨਾਮ ਵਿਖੇ ਇਕੱਠੇ ਹੋ ਰਹੇ ਸਨ ਤਾਂ ਸਰਕਾਰ/ਅਮਨ ਅਰੋੜਾ ਦੇ ਹੁਕਮਾਂ ਤੇ ਪੰਜਾਬ ਪੁਲਿਸ ਵੱਲੋਂ ਇੰਨਾਂ ਨੂੰ ਸਮੇਤ ਆਗੂਆਂ ਦੇ ਗ੍ਰਿਫਤਾਰ ਕਰ ਲਿਆ।ਇਸ ਉਪਰੰਤ ਬਚੇ ਕਾਮਿਆਂ ਨੇ ਜਨਤਕ ਜਮਹੂਰੀ ਜਥੇਬੰਦੀਆਂ ਤੱਕ ਪਹੁੰਚ ਕੀਤੀ। ਕਿੰਨੀ ਸ਼ਰਮ ਦੀ ਗੱਲ ਹੱਕਦਾਰਾਂ ਨੂੰ ਆਪਣਾ ਹੱਕ ਵੀ ਮੰਗਣ  ਨਹੀਂ ਦੇ ਰਹੇ । ਵਿਤ ਮੁਖੀ ਮਨਧੀਰ ਸਿੰਘ ਰਾਜੋਮਾਜਰਾ ਨੇ ਕਿਹਾ ਕਿ ਸਰਕਾਰ ਸਾਢੇ ਚਾਰ ਸਾਲਾਂ ਵਿਚ ਪੈਂਹਟ ਹਜ਼ਾਰ ਨੌਕਰੀਆਂ ਦੇਣ ਦਾ ਢੰਡੋਰਾ ਪਿੱਟ ਰਹੀ, ਪਰ ਇਹ ਨਹੀਂ ਦੱਸ ਰਹੀ ਸਾਢੇ ਚਾਰ ਵਿਚ ਕਿੰਨੇ  ਸਰਕਾਰੀ ਕਰਮਚਾਰੀ ਸੇਵਾ ਮੁਕਤ ਹੋਏ ਹਨ। ਇਸ ਬਦਲਾਅ ਵਾਲੀ ਸਰਕਾਰ ਤੋਂ ਸਾਰੇ ਵਰਗ ਦੁਖੀ ਹਨ। ਇਸ ਪ੍ਰੋਗਰਾਮ ਵਿਚ ਸ਼ਾਮਲ ਜਥੇਬੰਦੀਆਂ ਨੇ ਮੰਗ ਕੀਤੀ ਕਿ ਬੇਰੋਜ਼ਗਾਰ ਸਹਾਇਕ ਲਾਈਨਮੈਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਅਤੇ ਸੇਵਾ ਕੇਂਦਰਾਂ ਤੇ ਹੋਰ ਥਾਵਾਂ ਤੇ ਕੰਮ ਕਰ ਰਹੇ ਕਾਮਿਆਂ ਦੀਆਂ ਉਜ਼ਰਤਾਂ ਵਿਚ ਵਾਧਾ ਕੀਤਾ ਜਾਵੇ।ਲਾਠੀਚਾਰਜ ਦਾ ਹੁਕਮ ਦੇਣ ਤੇ ਲਾਠੀਚਾਰਜ ਕਰਨ ਵਾਲੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਬਰਖਾਸਤ ਕੀਤਾ ਜਾਵੇ।
ਇਸ ਪ੍ਰੋਗਰਾਮ ਵਿਚ ਸਭਾ ਦੇ ਸੱਕਤਰ ਮਾਸਟਰ ਕੁਲਦੀਪ ਸਿੰਘ,ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਰੋਹੀ ਸਿੰਘ,ਆਈ ਡੀ ਪੀ ਦੇ ਫਲਜੀਤ ਸਿੰਘ , ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਦੇ ਬਲਵੀਰ ਚੰਦ ਲੌਂਗੋਵਾਲ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਪ੍ਰਧਾਨ ਮਾਸਟਰ ਪਰਮਵੇਦ,ਸਰਵ ਭਾਰਤ ਨੌਜਵਾਨ ਸਭਾ ਦੇ ਸੱਕਤਰ ਨਵਜੀਤ ਸਿੰਘ, ਟੈਕਨੀਕਲ ਅਤੇ ਮਕੈਨੀਕਲ ਯੂਨੀਅਨ ਬੱਬਨ ਪਾਲ,1158 ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ,ਡੀਟੀਐਫ (ਦਿਗਵਿਜੇ) ਦੇ ਦਾਤਾ ਸਿੰਘ, ਡੀਟੀਐਫ ਦੇ ਸੁਖਵਿੰਦਰ ਗਿਰ, ਫੈਡਰੇਸ਼ਨ ਏਟਕ ਦੇ ਜੀਵਨ ਸਿੰਘ, ਕੇ ਪੀ ਐਮ ਯੂ ਬਲਜੀਤ ਨਮੋਲ,ਐਨਜੈਡਆਈਈਏ ਦੇ ਗੁਰਦੀਪ ਸਿੰਘ, ਸੇਵਾ ਕੇਂਦਰ ਸੁਨਾਮ ਤੋਂ ਮਨਪ੍ਰੀਤ ਲਹਿਰਾ ,ਹਰਭਗਵਾਨ ਗੁਰਨੇ,ਨਰਦੇਵ ਸਿੰਘ ਅਤੇ ਸਭਾ ਦੀ ਸਮੂਚੀ ਟੀਮ ਹਾਜ਼ਰ ਸੀ। ਪ੍ਰੈਸ ਸੱਕਤਰ ਜੁਝਾਰ ਲੌਂਗੋਵਾਲ ਨੇ ਸਮੂਹ ਜਥੇਬੰਦੀਆਂ ਤੋਂ ਅਗਾਂਹ ਨੂੰ ਸਾਂਝੇ ਪ੍ਰੋਗਰਾਮਾਂ ਵਿੱਚ ਪਹੁੰਚਣ ਦੀ ਉਮੀਦ ਕਰਦਿਆਂ ਸਭ ਦਾ ਧੰਨਵਾਦ ਕੀਤਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਅਮਰੀਕਾ ਭੇਜਣ ਦੇ ਨਾਂ ‘ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਨਾਲ 22 ਲੱਖ ਦੀ ਠੱਗੀ, ਤਿੰਨ ਖ਼ਿਲਾਫ਼ ਮਾਮਲਾ ਦਰਜ:ਐਸ ਐਚ ਓ ਅਭਿਸ਼ੇਕ ਸ਼ਰਮਾ
Next articleਲੈਸਟਰ ਸਮੇਤ ਵੱਖ-ਵੱਖ ਸ਼ਹਿਰਾਂ ਤੋਂ ਸੰਗਤਾਂ ਨੇ ਲੰਡਨ ਰੋਸ ਮਾਰਚ ਵਿੱਚ ਭਰੀ ਹਾਜ਼ਰੀ