HOME ਉਲਾਸ ਦੇ ਟੀਚਿਆਂ ਲਈ ਅਧਿਆਪਕਾਂ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ

ਉਲਾਸ ਦੇ ਟੀਚਿਆਂ ਲਈ ਅਧਿਆਪਕਾਂ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ

1
ਕਿਸੇ ਅਣਹੋਣੀ ਘਟਨਾ ਲਈ ਸਬੰਧਤ ਅਧਿਕਾਰੀ ਹੋਣਗੇ ਜ਼ਿੰਮੇਵਾਰ – ਝੰਡ 
 ਕਪੂਰਥਲਾ   (ਸਮਾਜ ਵੀਕਲੀ)   ( ਵਿਸੇ਼ਸ ਪ੍ਰਤੀਨਿਧ)- ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ੍ਰ. ਸੁਖਦਿਆਲ ਸਿੰਘ ਝੰਡ, ਸ: ਮਨਜਿੰਦਰ ਸਿੰਘ ਧੰਜੂ, ਪ੍ਰਿੰਸੀਪਲ ਮਨਜੀਤ ਸਿੰਘ, ਲੈਕਚਰਾਰ  ਵਰਿੰਦਰ ਕੰਬੋਜ, ਲੈਕਚਰਾਰ ਰਜੇਸ਼ ਜੋਲੀ, ਸ: ਭਜਨ ਸਿੰਘ ਮਾਨ, ਸ੍ਰੀ ਰਮੇਸ਼ ਕੁਮਾਰ ਭੇਟ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਉਹਨਾਂ ਨੇ ਅਧਿਆਪਕਾਂ ਦੇ ਹੋਰ ਮਸਲਿਆਂ ਦੇ ਨਾਲ਼ ਨਾਲ਼ ਉਲਾਸ ਦੇ ਟੀਚਿਆਂ  ਨੂੰ ਪੂਰਾ ਕਰਨ ਲਈ ਵਾਰ ਵਾਰ ਅਧਿਆਪਕਾਂ ਉੱਪਰ ਦਬਅ ਪਾਇਆ ਜਾ ਰਿਹਾ ਹੈ ਜੋ ਕਿ ਕਿਸੇ ਪੱਖੋਂ ਵੀ ਤਰਕਸੰਗਤ ਨਹੀਂ ਓਹਨਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਮਿਡਲ ਸਕੂਲਾਂ ਲਈ 35 , ਹਾਈ ਸਕੂਲਾਂ ਲਈ 65 ਅਤੇ ਇਸੇ ਪ੍ਰਕਾਰ ਸੀਨੀਅਰ ਸੈਕੰਡਰੀ ਸਕੂਲਾਂ ਲਈ 95 ਬਾਲਗਾਂ ਨੂੰ ਸਾਖਰ ਕਰਨ ਦਾ ਟੀਚਾ ਦਿੱਤਾ ਗਿਆ ਹੈ ਜਿਸ ਨੂੰ ਪੂਰਾ ਕਰਨਾ ਕਿਸੇ ਹਾਲਤ ਵਿੱਚ ਵੀ ਸੰਭਵ ਨਹੀਂ ਹੈ ਕਿਉਂਕਿ ਅਜੋਕੇ ਸਮੇਂ ਵਿੱਚ ਏਨੀ ਵੱਡੀ ਗਿਣਤੀ ਵਿੱਚ ਲੋਕ ਅਨਪੜ੍ਹ ਨਹੀਂ ਹਨ ਇਸ ਕਰਕੇ ਏਨੀ ਵੱਡੀ ਗਿਣਤੀ ਦਾ ਟੀਚਾ ਦੇਣਾ ਅਧਿਆਪਕਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ। ਇਸ ਕਰਕੇ ਜੇਕਰ ਕਿਸੇ ਅਧਿਆਪਕ ਨੂੰ ਇਸ ਦਬਾਅ ਕਾਰਨ ਕੋਈ ਗਲਤ ਕਦਮ ਚੁੱਕਦਾ ਹੈ ਤਾਂ ਇਸ ਸਭ ਦੀ ਜ਼ਿੰਮੇਵਾਰੀ ਸਬੰਧਤ  ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਹਰਦੇਵ ਸਿੰਘ ਖਾਨੋਵਾਲ,ਸੁਖਜਿੰਦਰ ਸਿੰਘ ਢੋਲਣ , ਮਨੂੰ ਕੁਮਾਰ ਪਰਾਸ਼ਰ, ਅਮਰਜੀਤ ਕਾਲਾ ਸੰਘਿਆ, ਵੱਸਣਦੀਪ ਸਿੰਘ ਜੱਜ ,ਗੁਰਮੀਤ ਸਿੰਘ ਖਾਲਸਾ,  ਲੈਕਚਰਾਰ ਵਨੀਸ਼ ਕੁਮਾਰ ਸ਼ਰਮਾ, ਅਮਰੀਕ ਸਿੰਘ ਰੰਧਾਵਾ ,ਸਤੀਸ਼ ਕੁਮਾਰ ਟਿੱਬਾ,  ਕਮਲਜੀਤ ਸਿੰਘ ਮੇਜਰਵਾਲ,   ਮਨੋਜ ਕੁਮਾਰ ਟਿੱਬਾ, ਜਗਜੀਤ ਸਿੰਘ ਮਿਰਜਾਪੁਰ ,ਪ੍ਰਦੀਪ ਕੁਮਾਰ ਵਰਮਾ , ਪਰਵੀਨ ਕੁਮਾਰ ,ਅਮਰਜੀਤ ਸਿੰਘ ਡੈਣਵਿੰਡ, ਸ਼ੁੱਭ ਦਰਸ਼ਨ ਨਰਾਇਣਨੰਦ, ਰਾਜਨ ਜੋਤ ਸਿੰਘ ਖਹਿਰਾ, ਰਕੇਸ਼ ਸਾਨਿਆਲ, ਸੁਰਿੰਦਰ ਕੁਮਾਰ ਭਵਾਨੀਪੁਰ, ਰੋਸ਼ਨ ਲਾਲ ਸੈਫਲਾਬਾਦ, ਰਾਮ ਗੋਪਾਲ, ਸੁਮਿਤ ਗੁਪਤਾ, ਮਨੋਹਰ ਸਿੰਘ, ਅਸ਼ਵਨੀ ਭਾਟੀਆ, ਕਰਮਜੀਤ ਸਿੰਘ, ਮਨਜੀਤ ਸਿੰਘ , ਦਵਿੰਦਰ ਸਿੰਘ, ਅਮਨ ਸੂਦ, ਅਮਨਦੀਪ ਸਿੰਘ  ਵਧਣੀ, ਜਸਵਿੰਦਰ ਖੇੜਾ, ਜਤਿੰਦਰ ਸਿੰਘ ਤੇ  ਅਜੇ ਸਿੰਗਲਾ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleRewriting History to Sugarcoat Caste