ਅੱਜ ਬਹੁਤ ਹੀ ਭਰੇ ਮਨ ਨਾਲ ਦਿਲ ਤੇ ਪੱਥਰ ਰੱਖ ਕੇ ਤੁਹਾਡੇ ਨਾਲ ਮੰਦਭਾਗੀ ਖ਼ਬਰ ਸਾਂਝੀ ਕਰ ਰਿਹਾ ਹਾਂ –ਧਰਮਪਾਲ ਤਲਵੰਡੀ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਅੱਜ ਬਹੁਤ ਹੀ ਭਰੇ ਮਨ ਨਾਲ ਦਿਲ ਤੇ ਪੱਥਰ ਰੱਖ ਕੇ ਤੁਹਾਡੇ ਨਾਲ ਮੰਦਭਾਗੀ ਖ਼ਬਰ ਸਾਂਝੀ ਕਰ ਰਿਹਾ ਹਾਂ । ਆਪਣੇ ਪੁੱਤਾਂ ਵਰਗਾ ਸਾਂਢੂ ਦਾ ਇੱਕੋ ਇੱਕ ਪੁੱਤਰ ਇੰਦਰਜੀਤ ਸਿੰਘ ਪੰਜਾਬ ਪੁਲਿਸ ਵਿੱਚ ਬੰਗਾ ਵਿਖੇ ਡਿਉਟੀ ਕਰਦਾ ਸੀ ਸੜਕ ਹਾਦਸੇ ਵਿੱਚ ਸਦਾ ਸਦਾ ਲਈ ਪਰਿਵਾਰ ਸਾਕ ਸਬੰਧੀਆਂ ਅਤੇ ਦੋਸਤਾਂ ਮਿੱਤਰਾਂ ਨੂੰ ਸਦੀਵੀ ਵਿਛੋੜਾ ਦੇ ਗਏ।ਦੋ ਭੈਣਾਂ ਦਾ ਇੱਕੋ ਇੱਕ ਵੀਰ ਸਦਾ ਲਈ ਅਲਵਿਦਾ ਆਖ ਗਿਆ। ਇਸ ਤੋਂ ਪੰਜ ਕੁ ਸਾਲ ਪਹਿਲਾਂ ਇੰਦਰਜੀਤ ਸਿੰਘ ਇੰਦੂ ਦੇ ਪਿਤਾ ਸਰਦਾਰ ਸੁਰਜੀਤ ਸਿੰਘ ASI ਵੀ ਵਿਛੋੜਾ ਦੇ ਗਏ ਸੀ । ਇੰਦੂ ਬਹੁਤ ਮਿੱਠੇ ਅਤੇ ਮਿਲਾਪੜੇ ਸੁਭਾਅ ਦਾ ਲੜਕਾ ਸੀ। ਕੁਦਰਤ ਨੂੰ ਕੀ ਮਨਜ਼ੂਰ ਹੈ ਕੋਈ ਸਮਝ ਨਹੀ ਲਗਦੀ।ਇਸ ਪਰਿਵਾਰ ਦਾ ਪਿੰਡ ਹੁਸੈਨਪੁਰ ਰੌੜ ਅਤੇ ਇਲਾਕੇ ਵਿੱਚ ਬਹੁਤ ਸਤਿਕਾਰ ਹੈ ਪਿਉ ਪੁੱਤਰ ਬਾਬਾ ਸਾਹਿਬ ਅੰਬੇਡਕਰ ਜੀ ਦੇ ਮਿਸ਼ਨ ਨਾਲ ਲੰਬੇ ਸਮੇਂ ਤੋਂ ਲਗਾ ਰੱਖਦੇ ਸਨ। ਅੱਜ ਹਜ਼ਾਰਾਂ ਦੀ ਗਿਣਤੀ ਲੋਕਾਂ ਨੇ ਇੰਦਰਜੀਤ ਸਿੰਘ ਇੰਦੂ ਦੇ ਅੰਤਿਮ ਸੰਸਕਾਰ ਤੇ ਉਸ ਦੇ ਪਿੰਡ ਰੌੜ SBS nagar ਪਹੁੰਚ ਅੰਤਿਮ ਵਿਦਾਇਗੀ ਦਿੱਤੀ । ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਮਾਤਮੀ ਧੁਨ ਵਜਾਕੇ ਸਲਾਮੀ ਦਿੱਤੀ ਗਈ ਅਤੇ ਗੁਰੂ ਸਾਹਿਬ ਦੇ ਚਰਨਾ ਵਿੱਚ ਅਰਦਾਸ ਕੀਤੀ ਗਈ 🙏🙏
…ਹਰ ਅੱਖ ਵਿੱਚੋਂ ਅੱਜ ਵਗਣ ਧਰਾਲਾ, ਤੂੰ ਜਿਨ੍ਹਾਂ ਦਾ ਸੀ ਦਰਦੀ।
… ਮੌਤ ਕਿਸੇ ਲਈ ਕਿਥੋਂ ਝੱਲਿਆ ਕਰਦੀ ਦੱਸ ਹਮਦਰਦੀ 😭😭 ਇਹ ਸ਼ਬਦ ਬਸਪਾ ਦੇ ਸੀਨੀਅਰ ਆਗੂ ਧਰਮਪਾਲ ਤਲਵੰਡੀ ਜੀ ਦੇ ਹਨ ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੀ ਅੰਤਿਮ ਅਰਦਾਸ ਅਤੇ ਸੁਖਮਨੀ ਸਾਹਿਬ ਦਾ ਭੋਗ ਇਨ੍ਹਾਂ ਦੇ ਪਿੰਡ ਹੁਸੈਨਪੁਰ ਰੌੜ ਵਿਖੇ 15 .09.2024 ਨੂੰ ਪਾਇਆ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬ੍ਰਹਮਾਕੁਮਾਰੀ ਈਸ਼ਵਰੀਆ ਵਿਸ਼ਵਵਿਦਿਆਲਿਆਂ ਵਲੋਂ “ਨਸ਼ਾ ਮੁਕਤ ਅਭਿਆਨ” ਤਹਿਤ ਸੈਮੀਨਾਰ ਕਰਵਾਇਆ
Next articleਪੰਜ ਸਮਾਜਿਕ ਸਖਸੀਅਤਾਂ ਦਾ ਪਿ੍ੰ. ਸੰਤ ਰਾਮ ਵਿਰਦੀ ਯਾਦਗਾਰੀ ਪੁਰਸਕਾਰਾਂ ਨਾਲ ਸਨਮਾਨ ਪ੍ਰਿੰਸੀਪਲ ਸੰਤ ਰਾਮ ਵਿਰਦੀ ਦੀ ਬਰਸੀ ਮੌਕੇ ਚੇਤਨਾ ਸਮਾਗਮ