HOME ਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਵੱਲੋਂ ਮਜ਼ਦੂਰ ਦਿਵਸ ਸ਼ਰਧਾ ਨਾਲ ਮਨਾਇਆ ਗਿਆ...

ਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਵੱਲੋਂ ਮਜ਼ਦੂਰ ਦਿਵਸ ਸ਼ਰਧਾ ਨਾਲ ਮਨਾਇਆ ਗਿਆ *ਭਾਰਤ ‘ਚ ਪਹਿਲੀ ਵਾਰ 01 ਮਈ 1923 ਨੂੰ ਮਜ਼ਦੂਰ ਦਿਵਸ ਮਨਾਇਆ -ਐਡਵੋਕੇਟ ਸਾਂਪਲਾ

3

 ਜਲੰਧਰ,   (ਸਮਾਜ ਵੀਕਲੀ)   (ਪਰਮਜੀਤ ਜੱਸਲ) -ਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਵੱਲੋਂ ਮਜ਼ਦੂਰ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਬੁੱਧੀਜੀਵੀਆਂ ਵੱਲੋਂ ਬਾਬਾ ਸਾਹਿਬ ਜੀ ਦੀ ਤਸਵੀਰ ‘ਤੇ ਫੁੱਲ ਅਰਪਿਤ ਕੀਤੇ ਗਏ। ਇਸ ਸ਼ੁੱਭ ਅਵਸਰ ‘ਤੇ ਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਜਲੰਧਰ ਦੇ ਜਨਰਲ ਸਕੱਤਰ ਐਡਵੋਕੇਟ ਹਰਭਜਨ ਸਾਂਪਲਾ ਨੇ ਕਿਹਾ ਕਿ ਦੁਨੀਆਂ ਵਿੱਚ ਮਜ਼ਦੂਰ ਦਿਵਸ 1 ਮਈ 1886 ਤੇ ਭਾਰਤ ਵਿੱਚ 01 ਮਈ 1923 ਨੂੰ ਸ਼ੁਰੂ ਹੋਇਆ ਸੀ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਸੰਵਿਧਾਨ ਰਾਹੀਂ ਮਜ਼ਦੂਰਾਂ ਨੂੰ ਹੱਕ ਲੈ ਕੇ ਦੁਆਏ। ਜਿਨਾਂ ਵਿੱਚ ਮਜ਼ਦੂਰਾਂ ਦੀ ਡਿਊਟੀ 12 ਘੰਟੇ ਤੋਂ ਘਟਾ ਕੇ ਅੱਠ ਘੰਟੇ ਕੀਤੀ। ਸਰਕਾਰੀ ਛੁੱਟੀ ਵਾਲੇ ਦਿਨ ਮਜ਼ਦੂਰਾਂ ਨੂੰ ਤਨਖਾਹ ਮਿਲੇਗੀ। ਗਰਭਵਤੀ ਔਰਤਾਂ ਨੂੰ ਛੇ ਮਹੀਨੇ ਛੁੱਟੀਆਂ ਤੇ ਤਨਖਾਹ ਮਿਲੇਗੀ। ਹਫਤੇ ਬਾਅਦ ਛੁੱਟੀ ਹੋਵੇਗੀ। ਬਾਬਾ ਸਾਹਿਬ ਜੀ ਨੇ ਮਜ਼ਦੂਰਾਂ, ਕਾਮਿਆਂ , ਮਜ਼ਲੂਮਾਂ ਲਈ ਸਮਾਨਤਾ ਲਈ ਸੰਘਰਸ਼ ਕੀਤਾ ਅਤੇ ਉਨਾਂ ਨੂੰ ਹੱਕ ਲੈ ਕੇ ਦਿੱਤੇ। ਖਾਨਾ ਵਿੱਚ ਕੰਮ ਕਰਦੇ ਮਜ਼ਦੂਰਾਂ ਲਈ ਬੀਮਾ ਯੋਜਨਾ ਲੈ ਕੇ ਦਿੱਤੀ। ਬਾਬਾ ਸਾਹਿਬ ਮਜ਼ਦੂਰਾਂ ਦੇ ਮਸੀਹਾ ਬਣੇ, ਨਾਰੀ ਜਾਤੀ ਦੇ ਮੁਕਤੀਦਾਤਾ ਕਹਾਏ। ਇਹਨਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਬੁਲਾਰਿਆਂ ਨੇ ਸੰਬੋਧਨ ਕੀਤਾ। ਜਿਨਾਂ ਵਿੱਚ ਚਮਨ ਸਾਂਪਲਾ, ਡਾ. ਚੌਹਾਨ, ਡਾ. ਅਵਿਨਾਸ਼ ਕੁਮਾਰ, ਡਾਕਟਰ ਜਸਵੰਤ ਰਾਏ,ਸੋਢੀ ਲਾਲ ਬੋਧੀ, ਗੌਤਮ ਸਾਂਪਲਾ, ਰਾਮ ਲਾਲ, ਲਾਲ ਚੰਦ, ਲੈਂਬਰ ਰਾਮ ਆਦਿ। ਇਸ ਮੌਕੇ ‘ਤੇ ਨਗਰ ਨਿਵਾਸੀ ਖਾਸ ਕਰ ਔਰਤਾਂ ਵੀ ਸ਼ਾਮਿਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleSAMAJ WEEKLY = 07/05/2025
Next articleਘਰਾਂ ਅੰਦਰ