HOME ਘਰਾਂ ਅੰਦਰ

ਘਰਾਂ ਅੰਦਰ

ਅਮਰਜੀਤ ਸਿੰਘ ਜੀਤ
 (ਸਮਾਜ ਵੀਕਲੀ)
ਕਿਦੋਂ ਟਿਕਦੇ ਨੇ ਬਹੁਤੀ ਦੇਰ ਉਹ ਪੰਛੀ ਘਰਾਂ ਅੰਦਰ
ਉਡਾਰੀ ਭਰਨ ਦਾ ਜਜ਼ਬਾ ਹੈ ਜਿਹਨਾ ਦੇ ਪਰਾਂ ਅੰਦਰ
ਤੂੰ ਪਾਵੀਂ  ਜਾ  ਨਾ ਪਾਵੀਂ  ਖੈਰ  ਉਸ  ਨੂੰ ,ਹੈ ਤਿਰੀ ਮਰਜੀ
ਜਾ ਵੇਖੀਂ ਕੌਣ ਅੱਜ ਆਇਆ ਖਲੋਤਾ ਹੈ ਦਰਾਂ ਅੰਦਰ
ਬਸ਼ਿਕ ਉਹ ਮਾਣਦੈ ਹਰ ਰੰਗ ਐਪਰ ਮੋਹ ਨਹੀਂ ਪਾਉਂਦਾ
ਮੁਸਾਫਿਰ  ਜਾਣਦੈ   ਪੱਕਾ   ਟਿਕਾਣਾ  ਨਈਂ ਸਰਾਂ ਅੰਦਰ
ਕਦੇ ਪਿੰਡੋਂ ਸਾਂ ਜਾਂਦੇ  ਸ਼ਹਿਰ ਨੂੰ ਅਣ  ਸਰਦਿਆਂ ਆਪਾਂ
ਕਿ ਹੁਣ ਤਾਂ ਸ਼ਹਿਰ ਆ ਵੜਿਆ ਹੈ ਸਾਡੇ ਹੀ ਗਰਾਂ ਅੰਦਰ
ਨਿਰੇ ਹੀ ਜੋਰ ਦੇ ਸਿਰ ਤੇ ਕੁਈ ਨਈਂ ਸੂਰਮਾ ਹੁੰਦਾ
ਜਰਾ  ਜਿੰਦਾਦਿਲੀ ਵੀ  ਚਾਹੀਦੀ ਜੋਰਾਵਰਾਂ ਅੰਦਰ
ਪਤਾ ਹੀ ਗਲਤ ਦੱਸਦੇ ਨੇ ਪੁਜਾਰੀ ਲੋਕ ਤਾਂ ਉਸਦਾ
ਖੁਦਾ ਤਾਂ ਲੱਭਦਾ  ਹੀ  ਨਈਂ ਮਸੀਤਾਂ ਮੰਦਰਾਂ ਅੰਦਰ
ਕਿਤੇ ਚੀਖਾਂ,ਕਿਤੇ ਧਾੜੇ  ਬੜਾ  ਕੁਝ  ਹੋਰ ਵੀ ਹੁੰਦਾ
ਨਿਰੀ ਹੀ ਜਿੱਤ ਨਈਂ ਹੁੰਦੀ ਹਮੇਸ਼ਾ ਲਸ਼ਕਰਾਂ ਅੰਦਰ
ਤਰੰਨਮ  ਛੇੜ ਕੇ  ਐ ‘ਜੀਤ’  ਬੰਨੀ  ਰੰਗ ਤੂੰ  ਐਸਾ
ਮੁਹੱਬਤ ਵੰਡੀਏ ਆਪਸ ਚ ਬਹਿ ਕੇ ਮਿੱਤਰਾਂ ਅੰਦਰ
ਅਮਰਜੀਤ ਸਿੰਘ ਜੀਤ
Previous articleਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਵੱਲੋਂ ਮਜ਼ਦੂਰ ਦਿਵਸ ਸ਼ਰਧਾ ਨਾਲ ਮਨਾਇਆ ਗਿਆ *ਭਾਰਤ ‘ਚ ਪਹਿਲੀ ਵਾਰ 01 ਮਈ 1923 ਨੂੰ ਮਜ਼ਦੂਰ ਦਿਵਸ ਮਨਾਇਆ -ਐਡਵੋਕੇਟ ਸਾਂਪਲਾ
Next article*ਭਾਰਤ ਵਿਕਾਸ਼ ਪ੍ਰੀਸ਼ਦ ਵੱਲੋਂ ਨੇਤਰਦਾਨੀ ਹਰੀਕ੍ਰਿਸ਼ਨ ਸ਼ਰਮਾ ਦੇ ਪਰਿਵਾਰ ਦਾ ਸਨਮਾਨ*