(ਸਮਾਜ ਵੀਕਲੀ)
ਜਦ ਕਿੱਧਰੇ ਵੀ ਹੋਵੇ ਜੰਗ,
ਕਰਨ ਵਾਲੇ ਹੋ ਜਾਂਦੇ ਨੰਗ l
ਖ਼ੁਸ਼ ਹੋਵਣ ਦਾ ਰਹੇ ਭੁਲੇਖਾ,
ਪਹਿਲਾਂ ਤੋਂ ਵੀ ਹੋਈਏ ਤੰਗ l
ਕੱਟ ਹੋ ਜਾਵੇ,ਡੋਰ ਸਾਹਾਂ ਦੀ,
ਵੱਢ ਕਿਸੇ ਦੇ,ਹੋ ਜਾਣ ਅੰਗ l
ਫੇਰ, ਬੱਚੇ,ਬੁੱਢੇ ਅਤੇ ਔਰਤਾਂ,
ਸਭ ਤੋਂ ਜ਼ਿਆਦਾ ਹੋਵਣ ਤੰਗ l
ਹੱਲ ਕੋਈ,ਕੀ ਕਰਨਾ ਇਸਨੇ,
ਮਸਲਾ ਖੁਦ ਹੀ,ਹੁੰਦੀ ਜੰਗ l
ਮਾਰ ਲੋਕਾਂ ਨੂੰ,ਜੀਵਨ ਲੱਭਣ,
ਕਿਹੜਾ ਆਖੇ,ਸਹੀ ਇਹ ਢੰਗ l
ਸ਼ੈਤਾਨ ਲੋਕ ਨੇ,ਜੰਗ ਦੇ ਹਾਮੀ,
ਸਿਆਣੇ ਲੋਕਾਂ ਦੀ, ਨਾ ਮੰਗ l
ਜਸਵੀਰ ਮੋਰੋਂ ,ਚਰਚਾ ਕਰਕੇ,
ਹਰੇਕ ਤਰ੍ਹਾਂ ਦੀ ਮੁੱਕਦੀ ਜੰਗ l
ਜਸਵੀਰ ਸਿੰਘ ਮੋਰੋਂ, ਐਨ.ਆਰ.ਆਈ.ਕਲੋਨੀ, ਬੰਗਾ,
ਜਿਲਾ ਸ਼ਹੀਦ ਭਗਤ ਸਿੰਘ ਨਗਰ , ਪੰਜਾਬ
ਫੋਨ- 9417262838



