ਗੀਤ ਗਾਉਣ ਲਈ

(ਸਮਾਜ ਵੀਕਲੀ)

ਗੀਤ ਗਾਉਣਾ ਚਾਹਵੇ,ਗਾ ਸਕਦੈ,
ਦੇ ਨਹੀ ਸਕਦਾ ਕੋਈ ਚਾਹ ਪਾਣੀ।
ਲਾਲਚ ਨਾ ਮੈਨੂੰ ਕਿਸੇ ਸ਼ੈ ਦਾ,
ਚੱਲਦੀ ਰਹੇ ਬੱਸ ਅਮੁੱਕ ਕਹਾਣੀ।

ਗੀਤ ਗਾਉਣ ਲਈ ਲਿਖੇ ਨੇ ਮੈਂ,
ਪਰ ਖ਼ੁਦ ਚੰਗੀ ਤਰ੍ਹਾਂ ਨਹੀਂ ਗਾ ਸਕਦਾ।
ਲਈ ਸਿੱਖਿਆ ਲਿਖਣ ਦੀ ਉਸਤਾਦ ਤੋਂ,
ਰੱਬੀ ਦਾਤ ਨਾਲ ਲਿਖੇ ਹੋਏ ਹਾਂ ਗਾ ਸਕਦਾ ।

ਨਾ ਸੰਗੀਤ ਸਿੱਖਿਆ ਲਈ ਸੰਗਰੂਰਵੀ ਕਦੇ,
ਨਾ ਉਸਤਾਦ ਕੋਈ ਸੰਗਰੂਰਵੀ ਧਾਰਿਆ ਏ।
ਮਨ ਮਰਜ਼ੀ ਮੁਤਾਬਿਕ ਲਿਖਿਆ ਗਾਇਆ,
ਦਬਾਅ ਚ ਨਾ ਕਾਗਜ਼ ਉੱਤੇ ਕਦੇ ਉਤਾਰਿਆ ਏ।

ਬੱਸ ਹੁਣ ਤਾਂ ਕਦੇ ਕਦੇ ਮਨ ਉਦਾਸ ਹੋ ਜਾਂਦੈ,
ਜਦ ਕਬੀਲਦਾਰੀ ਮਾਰਨ ਲੱਗਦੀ ਏ।
ਹੁੰਦਾ ਮਨ ਉਦਾਸ,ਰੋਣਾਂ ਮੱਲੋ ਮੱਲੀ ਆ ਜਾਂਦਾ,
ਜਦ ਯਾਦ ਆ ਕਿਸੇ ਦੀ ਠੱਗਦੀ ਏ।

ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ ਸੰਗਰੂਰ।
946316243

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫੇਰੀ ਵਿਦੇਸ਼ ਦੀ
Next article*ਪੰਜਾਬੀ ਮਾ ਬੋਲੀ ਨੂੰ ਪੂਰਨ ਸਮਰਪਤ ਰਮੇਸ਼ਵਰ ਸਿੰਘ*