ਗੀਤ / ਗ਼ਜ਼ਲਾਂ / ਕਵਿਤਾਵਾਂ *ਪੰਜਾਬੀ ਮਾ ਬੋਲੀ ਨੂੰ ਪੂਰਨ ਸਮਰਪਤ ਰਮੇਸ਼ਵਰ ਸਿੰਘ*

*ਪੰਜਾਬੀ ਮਾ ਬੋਲੀ ਨੂੰ ਪੂਰਨ ਸਮਰਪਤ ਰਮੇਸ਼ਵਰ ਸਿੰਘ*

5

(ਸਮਾਜ ਵੀਕਲੀ)

ਪੰਜਾਬੀ ਮਾ ਬੋਲੀ ਨੂੰ ਪੂਰਨ ਸਮਰਪਤ
ਰਮੇਸ਼ਵਰ ਸਿੰਘ ਸਾਹਿਤਕ ਦਾ ਏ ਰਾਜ ਦੁਲਾਰਾ
ਸਾਹਿਤਕ ਜਗਤ ਵਿੱਚ ਇੰਜ਼ ਪਿਆ ਚਮਕੇ
ਜਿਵੇ ਆਕਾਸ਼ ਚ ਚਮਕੇ ਧਰੂ ਤਾਰਾ

ਵਿਰਲੇ ਹੁੰਦੇ ਏਦਾ ਦੇ ਨੇ ਸਾਹਿਤਕ ਜਗਤ
ਵਿੱਚ ਅਣਮੁੱਲੇ ਨੇ ਹੀਰੇ
ਛਾਪਣ ਜੋ ਅਖਬਾਰਾ ਦੇ ਵਿੱਚ
ਕਲਮਾ ਨੇ ਲਿਖੇ ਜ਼ਖੀਰੇ

ਮਾ ਬੋਲੀ ਦੀ ਗੱਲ ਸਦਾ ਇਹ ਕਰਦਾ
ਮਾ ਬੋਲੀ ਦਾ ਸੇ਼ਰ ਪੰਜਾਬੀ
ਵਿੱਚ ਮਹਿਫਲਾ ਗੱਲ ਸੱਚੀ ਵਾ ਕਰਦਾ
ਹੈਗਾ ਬਹੁਤ ਹਿਸਾਬੀ

ਮਾ ਬੋਲੀ ਦੇ ਪਸਾਰ ਲਈ ਗੱਲ ਜਦੋ ਕਰਦਾ
ਕਿਆ ਨੇ ਇਸ ਦੇ ਕਹਿਣੇ
ਇੱਕ ਇੱਕ ਬੋਲ ਕੀਮਤੀ ਹੁੰਦਾ
ਜਿਵੇ ਅਣਮੁੱਲੇ ਨੇ ਗਹਿਣੇ

ਪੰਜਾਬੀ ਮਾ ਬੋਲੀ ਨੂੰ ਪੂਰਨ ਸਮਰਪਤ
ਰਮੇਸ਼ਵਰ ਸਾਹਿਤਕ ਰਾਜ ਦੁਲਾਰਾ
ਸਾਹਿਤਕ ਜਗਤ ਵਿੱਚ ਇੰਜ਼ ਪਿਆ ਚਮਕੇ
ਜਿਵੇ ਆਕਾਸ ਚ ਚਮਕੇ ਧਰੂ ਤਾਰਾ

ਗੁਰਚਰਨ ਸਿੰਘ ਧੰਜੂ
ਪਟਿਆਲਾ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSeveral passengers injured in ferry, cargo ship collision in Philippines
Next article‘Prachanda discreetly met ex-RAW chief in Delhi’, claims KP Oli