(ਸਮਾਜ ਵੀਕਲੀ)
‘ਛੱਬੀ ਜਨਵਰੀ ਉੱਨੀਂ ਸੋ ਪੰਜਾਹ’ ਅੰਦਰ,
ਲਾਗੂ ਹੋਇਆ ਦੇਸ਼ ਦਾ ‘ਸੰਵਿਧਾਨ’ ਲੋਕੋ।
ਜਿਸ ਵਿੱਚ ‘ਜ਼ਾਤ’ ਪ੍ਰਣਾਲੀ ਹੋਈ ਪੱਕੀ,
ਜੋ ‘ਰਾਸ਼ਟਰਪਤੀ’ ਤੱਕ ਦਾ ਕਰੇ ‘ਅਪਮਾਨ’ ਲੋਕੋ।
ਭਾਵੇਂ ਕਿ ਰਿਜ਼ਰਵੇਸ਼ਨ ਨੇ ਕਾਫ਼ੀ ਸੁਆਰਿਆ ਹੈ,
ਬੜੇ ਬਣਾਏ ਨੇ ਇਹਨੇ ‘ਧਨਵਾਨ’ ਲੋਕੋ।
ਇਸ ਲਈ ਜਿੰਨ੍ਹਾਂ ਖੱਟਣਾ ਸੀ ਖੱਟ ਲਿਆ ਤੁਸੀਂ,
ਖ਼ਤਮ ਕਰਵਾਓ ‘ਜ਼ਾਤ’ ਦੀ ਪਹਿਚਾਣ ਲੋਕੋ।
‘ਜ਼ਾਤ’ ਅਹਿਸਾਸ ਕਰਵਾਵੇ ਉੱਚੇ ਨੀਵੇਂ ਦਾ,
ਵੇਖੋ ਜਿਥੋਂ ਤੱਕ ਜਾਂਦਾ ਧਿਆਨ ਲੋਕੋ।
ਜ਼ਿੰਨਾਂ ਚਿਰ ‘ਜ਼ਾਤ-ਪਾਤ’ ਕਾਇਮ ਰਹਿਣੀ,
ਉਹਨਾਂ ਚਿਰ ਲੋਕ ਹੋਣੇ ਨਾ ਇਕ ਸਮਾਨ ਲੋਕੋ।
ਨੀਵੀਂ ‘ਜ਼ਾਤ’ ਕੁਝ ਕੁ ਲੋਕਾਂ ਨੂੰ ਦੇਵੇ ਫਾਇਦਾ,
ਪਰ ਇਹ ਕਰਵਾਉਂਦੀ ਨਾ ਸਨਮਾਨ ਲੋਕੋ।
ਇਸ ਲਈ ‘ਜ਼ਾਤ’ ਨੂੰ ਖ਼ਤਮ ਕਰਨ ਲਈ,
ਤੁਸੀਂ ਕਰਵਾਓ ‘ਸੋਧ’ ਵਿੱਚ ‘ਸੰਵਿਧਾਨ’ ਲੋਕੋ।
ਮੇਜਰ ਸਿੰਘ ‘ਬੁਢਲਾਡਾ’
94176 42327
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly