*ਰਾਜਪੁਰਾ ਨੇ ਸਮੂਹ ਬਸਪਾ ਹਾਈਕਮਾਂਡ ਦਾ ਕੀਤਾ ਧੰਨਵਾਦ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਬਹੁਜਨ ਸਮਾਜ ਪਾਰਟੀ ਪੰਜਾਬ ਤੇ ਇੰਡੀਆ ਦੀ ਸਮੂਹ ਹਾਈਕਮਾਂਡ ਵਲੋਂ ਦੁਆਬਾ ਤੇ ਅੱਪਰਾ ਇਲਾਕੇ ਨੇ ਨਿਧੜਕ, ਇਮਾਨਦਾਰ ਤੇ ਨਿਰਪੱਖ ਆਗੂ ਸ੍ਰੀ ਤੀਰਥ ਸਿੰਘ ਰਾਜਪੁਰਾ ਨੂੰ ਬਹੁਜਨ ਸਮਾਜ ਪਾਰਟੀ ਪੰਜਾਬ ਦਾ ਸਟੇਟ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਤੀਰਥ ਰਾਜਪੁਰਾ ਨੇ ਸਮੂਹ ਹਾਈਕਮਾਂਡ ਭੈਣ ਕੁਮਾਰੀ ਮਾਇਆਵਤੀ ਕੌਮੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਤੇ ਸਾਬਕਾ ਮੁੱਖ ਮੰਤਰੀ (ਯੂ.ਪੀ), ਸ੍ਰੀ ਆਕਾਸ਼ ਆਨੰਦ ਜੀ ਮੁੱਖ ਨੈਸ਼ਨਲ ਕੋਆਰਡੀਨੇਟਰ, ਸ੍ਰੀ ਰਣਧੀਰ ਸਿੰਘ ਬੈਨੀਪਾਲ ਜੀ ਨੈਸ਼ਨਲ ਕੋਆਰਡੀਨੇਟਰ, ਸ੍ਰੀ ਬਿਪਲ ਕੁਮਾਰ ਜੀ ਸੈਂਟਰਲ ਪੰਜਾਬ ਕੋਆਰਡੀਨੇਟਰ, ਡਾ. ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ ਤੇ ਇੰਚਾਰਜ ਚੰਡੀਗੜ੍ਹ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ | ਇੱਥੇ ਇਹ ਗੌਰ ਕਰਨਯੋਗ ਹੈ ਕਿ ਸ੍ਰੀ ਤੀਰਥ ਰਾਜਪੁਰਾ ਇੱਕ ਮਿਸ਼ਨਰੀ ਆਗੂ ਹਨ, ਜੋ ਕਿ ਆਪਣੇ ਨਿਧੜਕ ਤੇ ਨਿਰਪੱਖ ਫੈਸਲਿਆਂ ਤੇ ਪਾਰਟੀ ਪ੍ਰਤੀ ਉਨਾਂ ਦੇ ਕੰਮ ਲਈ ਜਾਣੇ ਜਾਂਦੇ ਹਨ | ਇਸ ਮੌਕੇ ਬੋਲਦਿਆਂ ਸ੍ਰੀ ਰਾਜਪੁਰਾ ਨੇ ਕਿਹਾ ਕਿ ਇਹ ਨਵੀਂ ਜਿੰਮੇਵਾਰੀ ਮੈਨੂੰ ਪਾਰਟੀ ਪ੍ਰਤੀ ਹੋਰ ਵੀ ਜ਼ਜਬੇ ਤੇ ਸੰਜੀਦਗੀ ਨਾਲ ਕੰਮ ਕਰਨ ਲਈ ਪ੍ਰੇਰਿਤ ਕਰੇਗੀ ਤੇ ਮੈਂ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਪਾਬੰਦ ਹਾਂ | ਉਨਾਂ ਕਿਹਾ ਕਿ ਦੂਸਰੀਆਂ ਪਾਰਟੀਆਂ ਦੀਆਂ ਰਾਜਵਾੜਸ਼ਾਹੀ ਨੀਤੀਆਂ ਦੇ ਕਾਰਣ ਆਮ ਲੋਕਾਂ ਦੇ ਘਰ ਉਜੜ ਰਹੇ ਹਨ, ਇਸ ਲਈ ਹੀ ਉਹ ਵਿਦੇਸ਼ਾਂ ਨੂੰ ਪ੍ਰਵਾਸ ਕਰ ਰਹੇ ਹਨ, ਕਿਉਂਕਿ ਉਨਾਂ ਨੂੰ ਭਾਰਤ ਤੇ ਪੰਜਾਬ ‘ਚ ਆਪਣਾ ਭਵਿੱਖ ਨਜ਼ਰ ਨਹੀਂ ਆਉਂਦਾ | ਇਸ ਮੌਕੇ ਉਨਾਂ ਸਮੂਹ ਪੰਜਾਬ ਵਾਸੀਆਂ ਨੂੰ ਬਾਬਾ ਸਾਹਿਬ ਦੀ ਪ੍ਰਤਿਮਾ ਦੀਆਂ ਕੀਤੀਆਂ ਜਾ ਰਹੀਆਂ ਬੇਅਦਬੀਆਂ ਦੇ ਸੰਬੰਧ ‘ਚ ਖੁਰਾਲਗੜ ਸਾਹਿਬ ਵਿਖੇ 18 ਜੂਨ ਨੂੰ ਕੀਤੇ ਜਾ ਰਹੇ ਰੋਸ ਧਰਨੇ ‘ਚ ਵੀ ਪਹੁੰਚਣ ਦੀ ਅਪੀਲ ਕੀਤੀ |



