HOME ਬਾਪੂ

ਬਾਪੂ

ਮਨਜੀਤ ਸਿੰਘ ਬੱਧਣ
(ਸਮਾਜ ਵੀਕਲੀ) 
ਗੜਕਦੀ ਆਵਾਜ਼ ਦਿਸੇ ਅੜਬ, ਪਰ ਹੈ ਮਮਤਾ ਛਾਂ ਬਾਪੂ।
ਕੋਈ ਔੜ, ਥੋੜ, ਲੋੜ ਰਹਿਣ ਨਾ ਦੇਵੇ ਹੈ ਐਸੀ ਥਾਂ ਬਾਪੂ।
ਰਸੂਖ ਸੱਥ ਵਿੱਚ ਐਸਾ, ਬੋਲੇ ਤਾਂ ਛਾ ਜਾਵੇ ਚੁੱਪ-ਚਾਂ ਬਾਪੂ।
ਆਥਣੇ ਕਦੇ ਜੇ ਘਰ ਨਾ ਦਿਖਣ, ਘਰ ਕਰੇ ਭਾਂ-ਭਾਂ ਬਾਪੂ।
ਫੌਜੀ ਸਾਹਬ ਦੇ ਘਰ ਕੋਲ ਡਾਕਘਰ, ਚੱਲੇ ਤੇਰਾ ਨਾਂ ਬਾਪੂ।
ਅੱਜ ਜੋ ਹੈ ਦਾਤੇ ਦੀ ਦਾਤ ਤੇ ਤੇਰਾ ਫੌਜੀ ਅਸੂਲ ਤਾਂ ਬਾਪੂ।
ਹਰ ਦਿਨ ਤੁਹਾਡਾ ਹੀ ਹੈ ਜਿਵੇਂ ਹਰ ਦਿਨ ਦਿਵਸ-ਮਾਂ ਬਾਪੂ।
ਅੱਜ ਮਾਨ ਦਈਏ, ਲੱਭਣੇ ਪੈਣ ਨਾ ਸ਼ਰਾਧਾਂ ਵਿੱਚ ਕਾਂ ਬਾਪੂ।
          (ਮਨਜੀਤ ਸਿੰਘ ਬੱਧਣ)
Previous article———-ਮੁਹੱਬਤ— ——-
Next articleਤੀਰਥ ਸਿੰਘ ਰਾਜਪੁਰਾ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸਟੇਟ ਕੋਆਰਡੀਨੇਟਰ ਨਿਯੁਕਤ