*ਗੁਰਪਤਵੰਤ ਸਿੰਘ ਪੰਨੂੰ ਆਪਣੀਆਂ ਹਰਕਤਾਂ ਤੋਂ ਬਾਜ ਆਵੇ ਤਾਂ ਫਿਰ ਪੰਜਾਬ ‘ਚ ਆਕੇ ਇਹ ਸੱਭ ਕਰੇ ਤਾਂ ਪਤਾ ਲੱਗ ਜਾਵੇਗਾ ਕਿਸ ‘ਚ ਕਿੰਨਾ ਦਮ ਹੈ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ (ਯੂਰੋਪ) ਵਲੋਂ ਭਾਰਤੀ ਸੰਵਿਧਾਨ ਦੇ ਜਨਮਦਾਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਪੁਤਗਾਲ ਦੇ ਸ਼ਹਿਰ ਵਰਿੰਦਵਾ ਵਿਖੇ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ‘ਤੇ ਵਿਸ਼ੇਸ਼ ਤੌਰ ‘ਤੇ ਪ੍ਰਧਾਨ ਸ੍ਰੀ ਅਵਤਾਰ ਹੀਰ, ਰਾਜ ਵਿਆਨਾ ਚੈਅਰਮੈਨ, ਮੀਤ ਪ੍ਰਧਾਨ ਸੰਜੀਵ ਕੁਮਾਰ ਬੰਗੜ, ਕੈਸ਼ੀਅਰ ਯਸ਼ਪਾਲ ਮੱਲ, ਮਨਦੀਪ ਕੁਮਾਰ ਰਿੰਕੂ, ਗੁਰਜੀਤ ਕੁਮਾਰ ਰਿੰਮੀ, ਦਿਨੇਸ਼ ਹੀਰ, ਓਾਕਾਰ ਹੀਰ, ਨੀਰਜ ਫਿਲੌਰ, ਅਮਨ ਵਡਾਲਾ, ਗਗਨ, ਸੇਠੀ, ਕਲਸੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ | ਇਸ ਮੌਕੇ ਇੰਡੀਆ ਤੋਂ ਪ੍ਰਸਿੱਧ ਗਾਇਕ ਵਿਜੈ ਹੰਜ ਹਾਜ਼ਰ ਹੋਏ | ਇਸ ਮੌਕੇ ਉਨਾਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ ਤੇ ਉਨਾਂ ਦੇ ਜੀਵਨ, ਸੋਚ ਤੇ ਮਿਸ਼ਨ ਬਾਰੇ ਭਰਪੂਰ ਜਾਣਕਾਰੀ ਦਿੱਤੀ | ਇਸ ਮੌਕੇ ਬੋਲਦਿਆਂ ਪ੍ਰਧਾਨ ਸ੍ਰੀ ਅਵਤਾਰ ਹੀਰ ਨੇ ਕਿਹਾ ਕਿ ਬਾਬਾ ਸਾਹਿਬ ਜੀ ਦੇ ਸਟੈਚੂ ਦੀ ਬੇਅਦਬੀ ਕਰਨਾ ਕਿਤੇ ਨਾ ਕਿਤੇ ਦਰਸਾਉਂਦਾ ਹੈ ਕਿ ਅਜਿਹੇ ਵਿਅਕਤੀ ਆਪਣੀ ਜਿੰਦਗੀ ਦੀ ਜੰਗ ਹਾਰ ਚੁੱਕੇ ਹਨ ਤੇ ਨਿਰਾਸ਼ਾ ‘ਚ ਜਾ ਕੇ ਅਜਿਹੀਆਂ ਕੋਝੀਆਂ ਹਰਕਤਾਂ ਕਰ ਰਹੇ ਹਨ | ਜੋ ਲੋਕ ਵਿਦੇਸ਼ਾਂ ‘ਚ ਬੈਠ ਕੇ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਦੀ ਬੇਅਦਬੀ ਕਰ ਰਹੇ ਹਨ, ਉਨਾਂ ਨੂੰ ਇਸ ਦਾ ਅੰਜਾਮ ਭੁਗਤਣਾ ਪਵੇਗਾ | ਉਨਾਂ ਗੁਰਪੰਤਵੰਤ ਸਿੰਘ ਪੰਨੂੰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਅਜਿਹੀਆਂ ਹਰਕਤਾਂ ਤੋਂ ਬਾਜ਼ ਆ ਜਾਵੇ ਜਾਂ ਫਿਰ ਪੰਜਾਬ ਆ ਕੇ ਇਹ ਸੱਭ ਕਰੇ ਤਾਂ ਤੈਨੂੰ ਪਤਾ ਲੱਗ ਜਾਵੇਗਾ ਕਿ ਕਿਸ ‘ਚ ਕਿੰਨਾ ਦਮ ਹੈ? ਇਸ ਮੌਕੇ ਪ੍ਰਬੰਧਕਾਂ ਵਲੋਂ ਗਾਇਕ ਵਿਜੈ ਹੰਸ ਨੂੰ ਸਨਮਾਨਿਤ ਵੀ ਕੀਤਾ ਗਿਆ | ਸਮਾਗਮ ਦੌਰਾਨ ਚਾਹ ਪਕੌੜੇ, ਜੂਸ, ਕੋਲਡ ਡਰਿੰਕਸ ਤੇ ਮਠਿਆਈ ਤੇ ਲੰਗਰ ਵੀ ਵਰਤਾਏ ਗਏ |



