ਕਾਲੀ ਵੇਈ ਭਵਾਨੀਪੁਰ ਵਾਲੀ ਵਿਚ ਬੂਟੀ ਫ਼ਸਣ ਨਾਲ ਹਜਾਰਾਂ  ਏਕੜ ਫ਼ਸਲ ਪਾਣੀ ਨਾਲ ਡੁੱਬੀ

ਕਪੂਰਥਲਾ  , 9 ਜੁਲਾਈ (ਕੌੜਾ)– ਬਰਸਾਤੀ ਮੌਸਮ ਵਿਚ ਕਪੂਰਥਲਾ ਜਿਲ੍ਹਾ ਵਿਚ ਲਗਾਤਾਰ ਬਾਰਿਸ਼ ਹੋਣ ਨਾਲ ਖੇਤਾਂ ਵਿਚ ਬਹੁਤ ਜਿਆਦਾ ਪਾਣੀ ਭਰ ਗਿਆ ਹੈ। ਜਿਸ ਦੇ ਨਾਲ ਕਪੂਰਥਲਾ ਤੋਂ ਗੋਇੰਦਵਾਲ ਸੜਕ ਤੇ ਪਿੰਡ ਭਵਾਨੀਪੁਰ-ਨਾਨਕਪੁਰ ਦੇ ਕਾਲੀ ਵੇਈ ਵਾਲੇ ਪੁਲ ਵਿਚ ਜੰਗਲੀ ਬੂਟੀ ਬੁਰੀ ਤਰਾਂ ਫਸ ਗਈ ਹੈ । ਜਿਸ ਦੇ ਨਾਲ ਪਿੱਛੇ ਤੋਂ ਆ ਰਿਹਾ ਪਾਣੀ ਸਾਰੇ ਦਾ ਸਾਰਾ ਹੀ ਬੂਟੀ ਫ਼ਸਣ ਨਾਲ ਪਾਣੀ ਪੁਲ ਤੋਂ ਅਗੇ ਨਹੀਂ ਜਾ ਰਿਹਾ। ਜਿਸ ਨਾਲ ਪਿੱਛੇ ਕਿਸਾਨਾਂ ਦੇ ਹਜਾਰਾਂ ਏਕੜ  ਫ਼ਸਲਾਂ ਪਾਣੀ ਵਿਚ ਡੁੱਬ ਗਈਆਂ ਹਨ। ਇਸ ਮੌਕੇ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਕਾਲੀ ਵੇਈ ਦੇ ਦੋ ਪੁਲ ਹਨ। ਜੋ ਕਿ ਨਵਾਂ ਬਣਿਆ ਹੈ ਅਤੇ ਇਸ ਦੇ ਨਾਲ ਇਕ ਪੁਰਾਣਾ ਨਿੱਕਾ ਪੁਲ ਹੈ ਜੋ ਕੇ ਬਹੁਤ ਹੀ ਨੀਵਾਂ ਹੈ ਬਾਰਿਸ਼ਾਂ ਦੇ ਦਿਨਾਂ ਵਿਚ ਪਿੱਛਓ ਆ ਰਹੀ ਜੰਗਲੀ ਬੂਟੀ ਪੁਰਾਣੇ ਪੁਲ ਨੀਵੇਂ ਹੋਣ ਨਾਲ ਵਿਚ ਫਸ ਜਾਂਦੀ ਹੈ ਜਿਸ ਨਾਲ ਕਿਸਾਨਾਂ ਦੇ ਕਈ ਏਕੜ ਫ਼ਸਲਾਂ ਪਾਣੀ ਨਾਲ ਤਬਾਹ ਹੋ ਸਕਦੀਆਂ ਹਨ। ਇਸ ਮੌਕੇ ਤੇ ਸੁਖਦੇਵ  ਸਿੰਘ  ਨਾਨਕਸਰ ਸੀਨੀਅਰ ਯੂਥ ਅਕਾਲੀ ਆਗੂ ਨੇ ਕਿਹਾ ਪ੍ਰਸ਼ਾਸ਼ਨ ਨੂੰ ਸਭ ਪਤਾ ਹੈ ਕਿ ਹਰ ਸਾਲ ਮਾਨਸੁੂਨ ਆਉਂਦੀ ਹੈ ਅਤੇ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਇਹ ਸੈਕੜੇ ਸਾਲ ਪੁਰਾਣਾ ਨੀਵਾਂ ਜੋ ਪੁਲ ਹੈ ਉਸ ਦੇ ਥੱਲਿਓ ਅਤੇ ਆਸ ਪਾਸ ਤੋਂ ਖੁਦਾਈ ਕਰ ਕੇ ਪਹਿਲਾ ਤੋਂ ਹੀ ਸਾਫ ਕੀਤਾ ਜਾਵੇ ।ਤਾਂ ਜੋ ਹੁਣ ਬਰਸਾਤੀ ਮੌਸਮ ਵਿਚ ਇਹੋ ਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਾਵੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਹਿਤ, ਕਲਾ ਅਤੇ ਸਮਾਜਸੇਵਾ ਦੇ ਖੇਤਰ ਵਿਚ ਮਾਣਮੱਤਾ ਨਾਂਅ ਬਣੇ ‘ਸ਼ਿਵ ਨਾਥ ਦਰਦੀ’ ਨੂੰ ‘ਪ੍ਰਾਈਡ ਆਫ ਪੰਜਾਬ ਰਾਜ ਪੁਰਸਕਾਰ-2023’ ਨਾਲ ਜਾਵੇਗਾ ਨਵਾਜ਼ਿਆ- ਚੇਅਰਮੈਨ ‘ਭੋਲਾ ਯਮਲਾ’ 
Next articleਅਹਿਮ ਪੁਲੀਆਂ ਬੰਦ ਹੋਣ ਕਾਰਣ ਬਹੁਤ ਪਿੰਡਾਂ ਵਿੱਚ ਭਾਰੀ ਮੀਂਹ ਨਾਲ ਇਲਾਕੇ ਅੰਦਰ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬੀ