ਸਾਹਿਤ, ਕਲਾ ਅਤੇ ਸਮਾਜਸੇਵਾ ਦੇ ਖੇਤਰ ਵਿਚ ਮਾਣਮੱਤਾ ਨਾਂਅ ਬਣੇ ‘ਸ਼ਿਵ ਨਾਥ ਦਰਦੀ’ ਨੂੰ ‘ਪ੍ਰਾਈਡ ਆਫ ਪੰਜਾਬ ਰਾਜ ਪੁਰਸਕਾਰ-2023’ ਨਾਲ ਜਾਵੇਗਾ ਨਵਾਜ਼ਿਆ- ਚੇਅਰਮੈਨ ‘ਭੋਲਾ ਯਮਲਾ’ 

(ਸਮਾਜ ਵੀਕਲੀ)ਫ਼ਰੀਦਕੋਟ : ‘ਰਿਦਮ ਇੰਸੀਚਿਊਟ ਆਫ਼ ਪਰਫਾਰਮਿੰਗ ਆਰਟਸ ‘ਸ੍ਰੀ ਮੁਕਤਸਰ ਸਾਹਿਬ’ ਵੱਲੋਂ ‘ਕਰ ਭਲਾ ਫਾਊਂਡੇਸ਼ਨ ਭਾਰਤ’ ਦੇ ਸਹਿਯੋਗ ਅਤੇ ਸੰਸਥਾ ਦੇ ਬਾਨੀ ਚੇਅਰਮੈਨ ‘ਬਾਈ ਭੋਲਾ ਯਮਲਾ’ (ਸਟੇਟ ਐਵਾਰਡੀ) ਦੀ ਯੋਗ ਅਗੁਵਾਈ ਹੇਠ  ‘16 ਵੇਂ ਐਸਟੀਏ ਰਾਜ ਪੱਧਰੀ ਰਾਜ ਪੁਰਸਕਾਰ’ ਸਮਾਰੋਹ ਤੇ ਵਿਰਾਸਤ ਮੇਲਾ ਦਾ ਆਯੋਜਨ ਮਿਤੀ 16 ਜੁਲਾਈ ਦਿਨ ਐਤਵਾਰ ਨੂੰ “ਮੁਕਤੀਸਰ ਰਿਜ਼ੌਰਟ’ (ਮੁਕਤੀਸਰ ਗੈਸਟ ਹਾਊਸ) ਵਿਖੇ ਕੀਤਾ ਜਾ ਰਿਹਾ ਹੈ ।  ਉਕਤ ਸਮਾਰੋਹ ਸਬੰਧੀ ਜਾਣਕਾਰੀ ਦਿੰਦਿਆਂ ‘ਕਰ ਭਲਾ ਫਾਊਂਡੇਸ਼ਨ ਇੰਡੀਆ’ ਦੇ ਪ੍ਰਧਾਨ ‘ਸ੍ਰੀ ਯਮਲਾ’ ਨੇ ਦੱਸਿਆ ਕਿ , ਇਸ ਰਾਜ ਪੱਧਰੀ ਸਨਮਾਨ ਸਮਾਗਮ ਦੌਰਾਨ ਸੰਗੀਤ ,ਸੱਭਿਆਚਾਰ , ਸਮਾਜ ਭਲਾਈ ਤੇ ਵਿੱਦਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਨੂੰ ਰਾਜ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ , ਇਸ ਵਾਰ ਕੁੱਲ 115 ਅਰਜੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿਚੋਂ ਸਨਮਾਨਿਤ ਕੀਤੇ ਜਾਣ ਲਈ ਚੁਣੀਆਂ ਸਖਸ਼ੀਅਤਾਂ ਦਾ ਰਸਮੀ ਐਲਾਨ ਕੋਰ ਕਮੇਟੀ ਵੱਲੋਂ ਕਰ ਦਿੱਤਾ ਗਿਆ ਹੈ , ਇੰਨ੍ਹਾਂ ਵਿਚ ਪੰਜਾਬੀ ਸਾਹਿਤ ਅਤੇ ਕਲਾਵਾਂ ਨੂੰ ਪ੍ਰਫੁਲਿੱਤ ਕਰਨ ਲਈ ਲਗਾਤਾਰ ਯਤਨਸ਼ੀਲ ਅਤੇ ਨਵ-ਪ੍ਰਤਿਭਾਵਾਂ ਨੂੰ ਸ਼ਾਨਦਾਰ ਮੰਚ ਦੇਣ ਵਿਚ ਆਲਮੀ ਪੱਧਰ ਤੇ ਅਹਿਮ ਯੋਗਦਾਨ ਪਾ ਰਹੇ ਉੱਘੇ ਸਾਹਿਤਕਾਰ ਤੇ ਸਮਾਜਸੇਵੀ ‘ਸ਼ਿਵਨਾਥ ਦਰਦੀ’ ਫ਼ਰੀਦਕੋਟ ਹੋਰਾਂ ਦਾ ਨਾਂਅ ਵੀ ਸ਼ਾਮਿਲ ਹੈ, ਜਿਨ੍ਹਾਂ ਵੱਲੋਂ ਸਾਹਿਤ , ਕਲਾ ਅਤੇ ਸਮਾਜਸੇਵਾ ਦੇ ਖੇਤਰ ਵਿੱਚ ਦਿੱਤੇ  ਜਾ ਰਹੇ  ਅਹਿਮ ਯੋਗਦਾਨ ਦੇ ਮੱਦੇਨਜ਼ਰ ‘ਪ੍ਰਾਈਡ ਆਫ ਪੰਜਾਬ ਰਾਜ ਪੁਰਸਕਾਰ-2023’ ਨਾਲ ਨਿਵਾਜਿਆ ਜਾਵੇਗਾ । ਉਨ੍ਹਾਂ ਅੱਗੇ ਦੱਸਿਆ ਕਿ  ਇਹ ਵਕਾਰੀ ‘ਰਾਜ ਪੁਰਸਕਾਰ’ ਨੂੰ ਪ੍ਰਦਾਨ ਕਰਨ ਦੀ ਰਸਮ ਸ੍ਰ. ‘ਗੁਰਮੀਤ ਸਿੰਘ ਖੁੱਡੀਆਂ’ ਕੈਬਨਿਟ ਮੰਤਰੀ ਪੰਜਾਬ ਅਦਾ ਕਰਨਗੇ । ਇਸ ਸਮੇਂ ਉਘੇ ਲੇਖਕ ਤੇ ਸਮਾਜਸੇਵੀ ‘ਸਿਵਨਾਥ ਦਰਦੀ ਫ਼ਰੀਦਕੋਟ’ ਨਾਲ , ਬਾਲੀਵੁੱਡ ਫਿਲਮ  ਜਰਨਲਿਸਟ ਪਰਮਜੀਤ ਫ਼ਰੀਦਕੋਟ , ਗੁਰਚਰਨ ਸਿੰਘ ‘ਚੰਨਾ ਸੰਧੂ’ ਯੂਥ ਅਕਾਲੀ ਦਲ ਫ਼ਰੀਦਕੋਟ , ਬਲਪ੍ਰੀਤ ਗਿੱਲ , ਹਰਜਿੰਦਰ ਲਾਲ , ਅਸ਼ੋਕ ਕੁਮਾਰ , ਪੰਜਾਬੀ ਸਾਹਿਤ ਸਭਾ ਫ਼ਰੀਦਕੋਟ ਦੇ  ਸਰਪ੍ਰਸਤ ਨਵਰਾਹੀ ਘੁਗਿਆਣਵੀ ਤੇ ਪ੍ਰਧਾਨ ਪਾਲ ਸਿੰਘ ਪਾਲ , ਲੇਖਕ ਮੰਚ ਦੇ ਪ੍ਰਧਾਨ ਮਨਜਿੰਦਰ ਗੋਲੀ ਤੇ ਧਰਮ ਪਰਵਾਨਾ , ਸ਼ਬਦ ਸਾਂਝ ਕੋਟਕਪੂਰਾ ਦੇ ਪ੍ਰਧਾਨ ਪ੍ਰੀਤ ਭਗਵਾਨ ਤੇ ਕੁਲਵਿੰਦਰ ਵਿਰਕ , ਪੰਜਾਬੀ ਸਾਹਿਤ ਸਭਾ ਮੁਕਤਸਰ ਸਾਹਿਬ ਦੇ ਪ੍ਰਧਾਨ ਸਰਦੂਲ ਬਰਾੜ ਤੇ ਹਰਦੇਵ ਹਮਦਰਦ ਅਤੇ ਕੁਲਵੰਤ ਸਰੋਤਾ , ਰਜਨੀਸ਼ ਭੱਟੀ ਬਟਾਲਾ , ਸ਼ਾਇਰ ਭੱਟੀ ਚੰਡੀਗੜ੍ਹ , ਸੁੰਦਰ ਪਾਲ ਰਾਜਾਸਾਸੀ ਕਨੇਡਾ , ਰਣਜੀਤ ਬਿੱਟਾ , ਗੁਰਮੀਤ ਰਾਜ , ਪਰਮਪਾਲ ਢਿੱਲੋਂ , ਹਰਦੇਵ ਦੇਵ , ਪੈਨਸ਼ਨਰ ਯੂਨੀਅਨ ਫਰੀਦਕੋਟ ਦੇ ਪ੍ਰੇਮ ਚਾਵਲਾ ਤੇ ਅਸ਼ੋਕ ਕੌਂਸਲ , ਸਕਿਓਰਟੀ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਗਿੱਲ ਤੇ ਰਾਜੀਵ ਸ਼ਰਮਾ ਨੇ ਖੁਸ਼ੀ ਜ਼ਾਹਿਰ ਕੀਤੀ ਤੇ ਸ਼ੁਭਕਾਮਨਾਵਾਂ ਦਿੱਤੀਆਂ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUkrainian official hints at blowing up Crimean bridge in 2022
Next articleਕਾਲੀ ਵੇਈ ਭਵਾਨੀਪੁਰ ਵਾਲੀ ਵਿਚ ਬੂਟੀ ਫ਼ਸਣ ਨਾਲ ਹਜਾਰਾਂ  ਏਕੜ ਫ਼ਸਲ ਪਾਣੀ ਨਾਲ ਡੁੱਬੀ