ਪੈਂਤੀ

ਲਖਵਿੰਦਰ ਸਿੰਘ

(ਸਮਾਜ ਵੀਕਲੀ)

ੳ- ਉੱਦਮੀ ਬਣ।
ਅ- ਅੱਗੇ ਵਧ।
ੲ- ਇੱਛਾ ਰੱਖ।
ਸ- ਸੱਚਾ ਬਣ।
ਹ- ਹਾਰ ਵੀ ਸਵੀਕਾਰ ਕਰ।
ਕ- ਕਾਮਾ ਬਣ।
ਖ- ਖਿਆਲਾਂ ਨੂੰ ਖੰਭ ਲਾ।
ਗ- ਗੀਤ ਗਾ ਖੁਸ਼ੀ ਦੇ।
ਘ- ਘਰ ਬਣਾ ਉਮੀਦਾਂ ਦਾ।
ਙ- ਙਿਆਨ ਦਾ ਚਾਨਣ ਕਰ।
ਚ- ਚਾਉ ਜਗਾ ਅੰਦਰ।
ਛ- ਛੱਡ ਫਿਕਰਾਂ ਨੂੰ।
ਜ- ਜੰਗ ਜਾਰੀ ਰੱਖ।
ਝ- ਝੱਟ ਦੂਜੇ ਦੇ ਕੰਮ ਆ।
ਞ- ਞਤਨ (ਉਦਮ) ਕਰਦਾ ਰਹਿ।
ਟ- ਟੋਬੇ ਦਾ ਪਾਣੀ ਨਾ ਬਣ।
ਠ- ਠਰਾਮਾ ਰੱਖ।
ਡ- ਡੋਲੀ ਨਾਂ ਸਿਦਕ ਤੋਂ।
ਢ- ਢਾਲ ਬਣ ਕੌਮ ਦੀ।
ਣ- ਣਾਮ ਇੱਕੋ ਸੱਚ ਮੰਨ।
ਤ- ਤਕਦੀਰ ਤੇ ਨਾਂ ਛੱਡ।
ਥ- ਥੱਕੀ ਨਾ, ਭਾਵੇਂ ਹੌਲ਼ੀ ਚੱਲ।
ਦ- ਦ੍ਰਿੜ ਹੌਂਸਲਾ ਰੱਖ।
ਧ- ਧਰਤੀ ਨਾਲ ਜੁੜ।
ਨ- ਨਿਰਵੈਰ ਹੋ।
ਪ- ਪਛਾਣ ਬਣਾ ਵੱਖਰੀ।
ਫ- ਫਤਿਹ ਕਰ ਔਕੜਾਂ।
ਬ- ਬਗਾਵਤ ਕਰ ਹੱਕਾ ਲਈ।
ਭ- ਭਰੋਸੇਯੋਗ ਬਣ।
ਮ- ਮਸਤ ਰਹਿ।
ਯ- ਯੋਗ ਹੋ ਸਮੇਂ ਦੇ।
ਰ- ਰੰਗਾਂ ਨਾਲ ਭਰ ਜ਼ਿੰਦਗੀ।
ਲ- ਲਗਾਤਾਰ ਕੋਸ਼ਿਸ਼ਾਂ ਕਰਦਾ ਰਹਿ।
ਵ- ਵਹਿੰਦਾ ਰਹਿ ਪਾਣੀ ਵਾਂਗ।
ੜ- ੜਾੜਿ (ਵਿਵਾਦ) ਤੋਂ ਬਚ।

ਲਖਵਿੰਦਰ ਸਿੰਘ
ਪਿੰਡ- ਬੜੀ
98760-17911

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਤ ਸੱਜਣਾਂ
Next articleਮੋਰਚਾ ਫਹਿਤ