ਮੋਰਚਾ ਫਹਿਤ

ਮਨਪ੍ਰੀਤ ਕੌਰ ਚਹਿਲ

(ਸਮਾਜ ਵੀਕਲੀ)

ਜਿੱਤ ਗਏ ਮੋਰਚਾ ਹਿੰਮਤ ਨਾ ਹਾਰੀ ,
ਮਿਹਨਤ ਦਾ ਮੁੱਲ ਪੈ ਗਿਆ ਇਸ ਵਾਰੀ ,
ਕਰਕੇ ਮਿਹਨਤਾਂ ਅਸੀ ਫਸਲਾਂ ਸੀ ਊਗਾਈਆ ,
ਮੋਦੀ ਨੇ ਬਿਲ ਲਾਗੂ ਕਰਕੇ ਕਈ ਜਿੰਦਾਂ ਸੀ ਤੜਫਾਈਆਂ ,
ਖੁਸ਼ੀਆ ਮਨਾਈਆਂ ਹੁਣ ਆਈ ਸਾਡੀ ਵਾਰੀ ,
ਜਿੱਤ ਗਏ ਮੋਰਚਾ ਹਿੰਮਤ ਨਾ ਹਾਰੀ ।

ਸਾਲ ਪੂਰਾ ਹੋ ਗਿਆ ਸੀ ਧਰਨੇ ਤੇ ਬੈਠਿਆ ਨੂੰ ,
ਵੈਰੀ ਸੀ ਹਕੂਮਤ ਸਰਕਾਰ ਸਾਡੀ ,
ਜਾਂਦੀ ਸੀ ਭੋਲੇ ਲੋਕਾਂ ਨੂੰ ਠੱਗੀ ,
ਹਥਿਆਰ ਚੁੱਕਣ ਲਈ ਮਜਬੂਰ ਅਸੀ ਹੋ ਜਾਣਾ ਸੀ ,
ਜਿਵੇਂ ਸਰਕਾਰ ਨੇ ਕੀਤੀ ਆ ਸਾਡੀ ਖਜਲ ਖੁਆਰੀ ,
ਜਿੱਤ ਗਏ ਮੋਰਚਾ ਹਿੰਮਤ ਨਾ ਹਾਰੀ ।

ਛੱਡ ਕੇ ਬੈਠੇ ਸੀ ਆਪਣੇ ਘਰਾਂ ,
ਪਰ ਮੁੱਕੀ ਨਹੀ ਆਸ਼ ,
ਵਾਪਿਸ ਆਉਣ ਦੀ ਦਰਾਂ ਨੂੰ ,
ਸਹੀਦ ਹੋਏ ਕਈ ਮਾਵਾਂ ਦੇ ਪੁੱਤ,
ਕਈ ਸੁਹਾਗਣਾ ਦੇ ਸੁਗਾਹ ਤੇ ਭੈਣਾ ਦੇ ਵੀਰ ,
ਅੱਖਾਂ ਵਿੱਚ ਵਗਦਾ ਨਾ ਵੇਖਿਆ ਗਿਆ ਨੀਰ ,
ਸਹੀਦਾਂ ਨੂੰ ਸਲਾਮ ਕਰਦੇ ਰਹਾਗੇ ਉਮਰ ਸਾਰੀ ,
ਜਿੱਤ ਗਏ ਮੋਰਚਾ ਹਿੰਮਤ ਨਾ ਹਾਰੀ ।

ਰੱਬ ਕਰੇ ਕਦੇ ਨਾ ਨਜਰ ਮੇਰੇ ਸੋਹਣੇ ਦੇਸ ਨੂੰ ,
ਹਮੇਸ਼ਾ ਬਚੇ ਰਹੋ ਦੇਸਵਾਸ਼ੀਆ ,
ਸਰਕਾਰਾ ਦੇ ਦੋਗਲੇ ਭੇਸ ਤੋਂ ,
ਦੇਰ ਨਾਲ ਹੀ ਭਾਂਵੇ ਚਹਿਲਾ ,
ਮੁੱਲ ਮਿਹਨਤ ਦਾ ਇਸ ਵਾਰੀ ,
ਜਿੱਤ ਗਏ ਮੋਰਚਾ ਹਿੰਮਤ ਨਾ ਹਾਰੀ ।

ਮਨਪ੍ਰੀਤ ਕੌਰ ਚਾਹਲ

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੈਂਤੀ
Next articleਇਨਕਲਾਬੀ ਜਿੱਤ