ਬਾਤ ਸੱਜਣਾਂ

ਤੇਜੀ ਢਿੱਲੋ

(ਸਮਾਜ ਵੀਕਲੀ)

ਦੁਨੀਆਂ ਤੋਂ ਤੁਰ ਜਾਣ ਦਾ ਜਦ ਵੇਲਾ ਆ ਗਿਆ,
ਤੇਰੀ ਕਿਸੇ ਨਾ ਪੁੱਛਣੀ ਬਾਤ ਸੱਜਣਾ,
ਮਾਰ ਤਾੜੀਆਂ ਲੋਕੀਂ ਪਿੱਛੋਂ ਹੱਸਣਗੇ,
ਤੇਰੀ ਸੁਣਨੀ ਕਿਸੇ ਨਾ ਬਾਤ ਸੱਜਣਾਂ,

ਜਿਹਨਾਂ ਲਈ ਦਿਨ ਰਾਤ ਕਰੇ ਮੇਹਨਤਾਂ,

ਉਹ ਵੀ ਔਖੇ ਵੇਲੇ ਛੱਡਣਗੇ ਸਾਥ ਸੱਜਣਾਂ,
ਮਾਰ ਤਾੜੀਆਂ ਲੋਕੀਂ ਪਿੱਛੋਂ ਹੱਸਣਗੇ,
ਤੇਰੀ ਸੁਣਨੀ ਕਿਸੇ ਨਾ ਬਾਤ ਸੱਜਣਾਂ।

ਇਕੱਲਾ ਆਇਆ ਸੀ ਇਕੱਲੇ ਤੁਰ ਜਾਣਾ,
ਕਿਸੇ ਵੇਖਣੀ ਨੀ ਤੇਰੀ ਔਕਾਤ ਸੱਜਣਾਂ,
ਮਾਰ ਤਾੜੀਆਂ ਲੋਕੀਂ ਪਿੱਛੋਂ ਹੱਸਣਗੇ,
ਤੇਰੀ ਸੁਣਨੀ ਕਿਸੇ ਨਾ ਬਾਤ ਸੱਜਣਾਂ।

`ਢਿੱਲੋ` ਸੱਚੀਆਂ ਤੈਨੂੰ ਕਹਿ ਚੱਲਿਆ,
ਨਾ ਦਿਨ ਰਹਿਣਾ ਨਾ ਰਾਤ ਸੱਜਣਾਂ,
ਮਾਰ ਤਾੜੀਆਂ ਲੋਕੀਂ ਪਿੱਛੋਂ ਹੱਸਣਗੇ,
ਤੇਰੀ ਸੁਣਨੀ ਕਿਸੇ ਨਾ ਬਾਤ ਸੱਜਣਾਂ।

ਤੇਜੀ ਢਿੱਲੋਂ
ਬੁਢਲਾਡਾ।
ਮੋ – 99156 45003

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੀਲੀ ਅੱਖ
Next articleਪੈਂਤੀ