HOME ਸਟੇਟ ਪੱਧਰ ਤੇ ਤੀਸਰਾ ਸਥਾਨ ਹਾਸਲ ਕਰਨ ਵਾਲੀ ਕਬੱਡੀ ਟੀਮ ਦਾ ਸਨਮਾਨ...

ਸਟੇਟ ਪੱਧਰ ਤੇ ਤੀਸਰਾ ਸਥਾਨ ਹਾਸਲ ਕਰਨ ਵਾਲੀ ਕਬੱਡੀ ਟੀਮ ਦਾ ਸਨਮਾਨ ਕੀਤਾ ਗਿਆ

1
ਫੋਟੋ: ਲੜਕੀਆਂ ਦੀ ਕਬੱਡੀ ਟੀਮ ਦਾ ਸਨਮਾਨ ਕਰਦੇ ਹੋਏ ਬੀ.ਪੀ.ਓ ਨਕੋਦਰ -1ਨਿਰਮਲ ਸਿੰਘ ਤੇ ਹੋਰ ਅਧਿਆਪਕ ਸਾਹਿਬਾਨ

ਨਕੋਦਰ ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ)  ਹਰਜਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਜਲੰਧਰ ਦੀ ਯੋਗ ਰਹਿਨੁਮਾਈ ਹੇਠ ਸਟੇਟ ਪੱਧਰ ਤੇ ਤੀਸਰਾ ਸਥਾਨ ਹਾਸਲ ਕਰਨ ਵਾਲੀ ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਦੀ ਟੀਮ ਦਾ ਸਨਮਾਨ ਸਰਕਾਰੀ ਪ੍ਰਾਇਮਰੀ ਸਕੂਲ ਛਾਊਲੇ ਬਲਾਕ ਨਕੋਦਰ 1 ਵਿਖੇ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਨਿਰਮਲ ਸਿੰਘ ਜੀ ਬੀਪੀਓ ਨਕੋਦਰ 1 ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਤੇ ਨਿਰਮਲ ਸਿੰਘ ਜੀ ਵੱਲੋਂ ਬੱਚਿਆਂ ਨੂੰ ਅਤੇ ਟੀਮ ਇੰਚਾਰਜ ਸ. ਰਛਪਾਲ ਸਿੰਘ ਜੀ ਅਤੇ ਸ. ਸਤਿੰਦਰਜੀਤ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸ਼੍ਰੀਮਤੀ ਦਿਲਪ੍ਰੀਤ ਕੌਰ ਜੀ ਸੀਐਚਟੀ ਉਮਰਵਾਲ ਬਿੱਲਾ ਜੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਤੇ ਸਾਬਕਾ ਬੀਪੀਈਓ ਸ਼ਬੀਪੀਈ ਵੀਨੀਤ ਕੁਮਾਰ, ਸੀਐਚਟੀ ਜਸਵੀਰ ਸਿੰਘ, ਸ. ਦਲੀਪ ਸਿੰਘ,ਖੇਡ ਅਫਸਰ ਸ੍ਰੀਮਤੀ ਨਰਿੰਦਰ ਕੌਰ ਜੀ,ਹੈਡ ਟੀਚਰ ਦਿਲਬਾਗ ਸਿੰਘ,ਹੈਡ ਟੀਚਰ ਕਪਲ ਕਵਾਤਰਾ, ਹੈਡ ਟੀਚਰ ਜਸਵੰਤ ਸਿੰਘ, ਹੈੱਡ ਟੀਚਰ ਮੁਲਖ ਰਾਜ, ਸਵਰਾਜ ਸਿਂਘ, ਜਤਿੰਦਰ ਕੁਮਾਰ, ਗੁਰਿੰਦਰ ਸਿੰਘ, ਕਮਲੇਸ਼,ਵਿਸ਼ਾਲ, ਜਸਪ੍ਰੀਤ ਸਿੰਘ,ਅਮਨ ਵਰਮਾ, ਦਵਿੰਦਰ ਸਿੰਘ, ਮੈਡਮ ਅਮਨਦੀਪ, ਮੈਡਮ ਰਜਨਦੀਪ, ਮੈਡਮ ਪ੍ਰਿਅੰਕਾ, ਮੈਡਮ ਸੁਨੀਤਾ ਦੇਵੀ,ਦਿਵੀਸ਼ਾ, ਚਰਨਜੀਤ ਕੌਰ ਅਤੇ ਸੁਭਾਸ਼ ਚੰਦਰ, ਸਾਬਕਾ ਪੰਚਾਇਤ ਮੈਂਬਰ ਸ੍ਰੀ ਬਖਸ਼ੀਸ਼ ਸਿੰਘ ਤੇ ਹੋਰ ਪਤਵੰਤੇ ਸੱਜਣ ਅਤੇ ਕਲਸਟਰ ਉਮਰਵਾਲ ਬਿੱਲਾ ਦੇ ਅਧਿਆਪਕ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਲਖਵਿੰਦਰ ਸਿੰਘ ਸਮਰਾ ਜੀ ਵੱਲੋਂ ਬਖੂਬੀ ਨਿਭਾਈ ਗਈ। ਅੰਤ ਵਿੱਚ ਸਕੂਲ ਮੁਖੀ ਰਛਪਾਲ ਸਿੰਘ ਜੀ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬਸਪਾ ਉਮੀਦਵਾਰ ਇੰਦਰਜੀਤ ਨੇ ਡੋਰ ਟੂ ਡੋਰ ਜਾ ਕੇ ਪ੍ਰਚਾਰ ਕੀਤਾ
Next articleਬਸਪਾ ਹਲਕਾ ਬੰਗਾ ਦੇ ਵਰਕਰਾਂ ਨੇ ਡੋਰ ਟੂ ਡੋਰ ਵੋਟਰਾਂ ਤੱਕ ਪਹੁੰਚ ਕੀਤੀ।