HOME ਬਸਪਾ ਹਲਕਾ ਬੰਗਾ ਦੇ ਵਰਕਰਾਂ ਨੇ ਡੋਰ ਟੂ ਡੋਰ ਵੋਟਰਾਂ ਤੱਕ ਪਹੁੰਚ...

ਬਸਪਾ ਹਲਕਾ ਬੰਗਾ ਦੇ ਵਰਕਰਾਂ ਨੇ ਡੋਰ ਟੂ ਡੋਰ ਵੋਟਰਾਂ ਤੱਕ ਪਹੁੰਚ ਕੀਤੀ।

 ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਅੱਜ ਬਸਪਾ ਹਲਕਾ ਬੰਗਾ ਦੇ ਵਰਕਰਾਂ ਨੇ ਡੋਰ ਟੂ ਡੋਰ ਵੋਟਰਾਂ ਤੱਕ ਪਹੁੰਚ ਕੀਤੀ ਅਤੇ ਦੱਸਿਆ ਕਿ ਇਸ ਵਾਰ ਬਹੁਜਨ ਸਮਾਜ ਪਾਰਟੀ ਨੂੰ ਮੌਕਾ ਦਿਓ ਤਾਂ ਕਿ ਤੁਹਾਡੇ ਸਾਰੇ ਕੰਮ ਕਰ ਸਕੀਏ। ਪਹਿਲਾਂ ਤਾਂ ਤੁਸੀਂ ਲਗਭਗ 80 ਸਾਲ ਤੱਕ ਕਾਂਗਰਸ ਪਾਰਟੀ, ਭਾਜਪਾ ਪਾਰਟੀ, ਅਕਾਲੀ ਦਲ ਅਤੇ ਆਮ ਆਦਮੀ ਨੂੰ ਮੌਕਾ ਦਿੱਤਾ ਹੈ ਪਰ ਉਨ੍ਹਾਂ ਚਾਰਾਂ ਪਾਰਟੀਆਂ ਨੇ ਸਾਡਾ ਕੁਝ ਨਹੀਂ ਸਵਾਰਿਆ ਬਲਕਿ ਕਹਿੰਦੀਆਂ ਕੁਝ ਹੋਰ ਹੈ ਕਰਦੀਆਂ ਕੁਝ ਹੋਰ ਹੈ ਇਨ੍ਹਾਂ ਨੇ ਪੜ੍ਹਾਈ, ਦੁਵਾਈ ਅਤੇ ਰੋਜ਼ਗਾਰ ਵਾਰੇ ਸੋਚਿਆ ਤੱਕ ਨਹੀਂ ਸਗੋਂ ਸਾਨੂੰ ਮੌਜੂਦਾ ਪਾਰਟੀ ਵੀ ਕਰਜ਼ੇ ਥੱਲੇ ਦਈ ਜਾਂਦੀ ਹੈ ਇਹ ਸ਼ਬਦ ਬਹਿਰਾਮ, ਖੋਥੜਾ,ਜੰਡਾਲੀ, ਬੁਰਜ਼ ਕੰਧਾਰੀ ਅਤੇ ਮੇਹਲੀ ਵਿਖੇ ਡੋਰ ਟੂ ਡੋਰ ਸੰਪਰਕ ਕਰਦੇ ਹੋਏ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ ਅਤੇ ਹਰਬਲਾਸ ਬਸਰਾ ਜ਼ਿਲ੍ਹਾ ਜਨਰਲ ਸਕੱਤਰ ਨੇ ਕਹੇ। ਇਸ ਮੌਕੇ ਉਨ੍ਹਾਂ ਦੇ ਨਾਲ ਗੁਰਦਿਆਲ ਬੋਧ ਐਨ ਆਰ ਆਈ, ਪਰਮਜੀਤ ਕੌਰ ਬਹਿਰਾਮ ਤੋਂ ਬਲਾਕ ਸੰਮਤੀ ਮੈਂਬਰ, ਚਰਨਜੀਤ ਮੰਢਾਲੀ ਬਲਾਕ ਸੰਮਤੀ ਕੁਲਥਮ, ਹਰਪ੍ਰੀਤ ਕੌਰ ਜ਼ਿਲ੍ਹਾ ਪ੍ਰੀਸ਼ਦ ਕੁਲਥਮ, ਹਰਜਿੰਦਰ ਸਿੰਘ ਸਾਬਕਾ ਬਲਾਕ ਸੰਮਤੀ, ਕੁਲਦੀਪ ਰਾਏ ਬਹਿਰਾਮ, ਦਰਸ਼ਨ ਬਹਿਰਾਮ, ਸੁਰਜੀਤ ਸਿੰਘ ਝੰਡੇਰਾ, ਤੀਰਥ ਕਲਸੀ ਬਹਿਰਾਮ ਮਲਕੀਤ ਮੰਢਾਲੀ ਅਤੇ ਹੋਰ ਕਈ ਵਰਕਰ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸਟੇਟ ਪੱਧਰ ਤੇ ਤੀਸਰਾ ਸਥਾਨ ਹਾਸਲ ਕਰਨ ਵਾਲੀ ਕਬੱਡੀ ਟੀਮ ਦਾ ਸਨਮਾਨ ਕੀਤਾ ਗਿਆ
Next articleਬਸਪਾ ਵਰਕਰ ਅਤੇ ਅਹੁਦੇਦਾਰ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਡਟ ਕੇ ਚੋਣ ਮਹਿਮ ਚਲਾਉਣ -ਕਰੀਮਪੁਰੀ