ਜਲੰਧਰ (ਸਮਾਜ ਵੀਕਲੀ) (ਪਰਮਜੀਤ ਜੱਸਲ) ਬਲਾਕ ਸੰਮਤੀ ਰਾਏਪੁਰ ਰਸੂਲਪੁਰ ਤੋਂ ਬਸਪਾ ਉਮੀਦਵਾਰ ਸ਼੍ਰੀਮਤੀ ਇੰਦਰਜੀਤ ਨੂੰ ਵੋਟਰਾਂ ਵੱਲੋਂ ਭਾਰੀ ਹੁੰਗਾਰਾ ਮਿਲ ਰਿਹਾ ਹੈ। ਪਿੰਡ ਮੋਖੇ ‘ਚ ਡੋਰ ਟੂ ਡੋਰ ਕੰਪੇਨ ਦੌਰਾਨ ਵੋਟਰ ਬਸਪਾ ਉਮੀਦਵਾਰ ਦਾ ਸਮਰਥਨ ਕਰ ਰਹੇ ਹਨ। ਵੋਟਰਾਂ ਨੇ ਬਸਪਾ ਉਮੀਦਵਾਰ ਨੂੰ ਭਰੋਸਾ ਦਿਵਾਇਆ ਕਿ ਇੱਕ -ਇੱਕ ਵੋਟ ਹਾਥੀ ਦੇ ਨਿਸ਼ਾਨ ‘ਤੇ ਮੋਹਰ ਲਗਾ ਕੇ ਜਿਤਾਵਾਂਗੇ। ਬਸਪਾ ਉਮੀਦਵਾਰ ਵੋਟਰਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਵੋਟਾਂ ਹਾਥੀ ਨਿਸ਼ਾਨ ‘ਤੇ ਮੋਹਰਾਂ ਲਾ ਕੇ ਕਾਮਯਾਬ ਬਣਾਓ। ਜਿਸ ਨਾਲ ਸਾਹਿਬ ਕਾਂਸ਼ੀ ਰਾਮ ਜੀ ਦਾ ਸੁਪਨਾ ਪੂਰਾ ਹੋ ਸਕੇ ਤੇ ਬਾਬਾ ਸਾਹਿਬ ਡਾ. ਅੰਬੇਡਕਰ ਅਤੇ ਬਹੁਜਨ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਦਾ ਕਾਫਲਾ ਅੱਗੇ ਵੱਧਦਾ ਜਾਵੇ। ਕੰਪੇਨ ਵਿੱਚ ਭਾਰੀ ਗਿਣਤੀ ‘ਚ ਔਰਤਾਂ ਮੌਜੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



