(ਸਮਾਜ ਵੀਕਲੀ)
ਮਾਤਾ ਗੁਜ਼ਰੀ ਜਿਹੀ ਮਾਂ ਦੀਆਂ
ਪੋਹ ਦੀਆਂ ਠੱਰੀਆਂ ਹਵਾਵਾਂ
ਬੈਠੇ ਠੰਢੇ ਬੁਰਜ਼ ਚ ਪੋਤਿਆਂ ਦੀ ਨਿੱਘੀ ਛਾਂ ਬਣ
ਗੋਦੀ ਚ ਪਾਏ ਪੋਤਿਆਂ ਦਾ ਸਿਰ ਪਲੋਸਦੇ
ਸੋਚਦੇ ਹੋਵੋਗੇ”ਹਿੰਦ ਦੀ ਚਾਦਰ” ਦੇ ਸਰਤਾਜ ਬਾਰੇ
ਕਦੀ ਸੋਚ ਨਜ਼ਦੀਕ ਲਿਆ
ਪਹੁੰਚਦੇ ਹੋਵੋਗੇ ਮਾਛੀਵਾੜੇ
ਕਦੀ ਖ਼ਿਆਲ ਘੁੰਮਦਾ ਹੋਵੇਗਾ ਚਮਕੌਰ ਦੀ ਗੜ੍ਹੀ ਵੱਲੇ
ਕੀ ਬੀਤੀ ਹੋਉ ਮਾਂ ਤੇਰੇ ਤੇ
ਜਦ ਸਰਹੰਦ ਵੱਲੇ ਛੋਟੇ ਸਹਿਬਜ਼ਾਦੇ ਤੋਰੇ
ਕੈਸੀ ਦਿੱਤੀ ਮਾਂ ਤੂੰ ਸ਼ਕਤੀ
ਜੋ ਨੀਹਾਂ ਚ ਚਿਣੇ ਜਾਂਦੇ ਵੀ ਨਾ ਡੋਲ਼ੇ
ਜੋ ਮੈਦਾਨ ਚ ਸੀ ਡੱਟੇ
ਉਹ ਮੌਤ ਨੂੰ ਵੀ ਮਖ਼ੌਲਾਂ ਪਏ ਸੀ ਕਰਦੇ
ਕੋਟਿ ਕੋਟਿ ਪ੍ਰਣਾਮ ਮਾਂ ਗੁਜ਼ਰੀ ਨੂੰ
ਜਿਸਦੀ ਸਿੱਖਿਆ ਸਦਕਾ ਬਹਾਦੁਰ ਯੋਧੇ
ਦੇਸ਼,ਧਰਮ ਤੇ ਇਨਸਾਨੀਅਤ ਲਈ ਸ਼ਹੀਦ ਹੋ ਗਏ।
ਨਵਜੋਤ ਕੌਰ ਨਿਮਾਣੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly