ਆਸਟਰੇਲਿਆਈ ਨਾਗਰਿਕਾਂ ਦੇ ਮਾਪਿਆਂ ਨੂੰ ਯਾਤਰਾ ਛੋਟ ਲੈਣੀ ਲਾਜ਼ਮੀ

ਬ੍ਰਿਸਬਨ (ਸਮਾਜ ਵੀਕਲੀ):  ਆਸਟਰੇਲੀਆ ਦੀ ਸੰਘੀ ਸਰਕਾਰ ਦੇ ਨਵੇਂ ਨਿਰਦੇਸ਼ਾਂ ਤਹਿਤ ਹੁਣ ਆਸਟਰੇਲਿਆਈ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਦੇ ਮਾਪਿਆਂ ਨੂੰ ਅੰਦਰੂਨੀ ਯਾਤਰਾ ਛੋਟ ਪ੍ਰਾਪਤ ਕਰਨ ਲਈ ਆਪਣੀ ਸੰਤਾਨ ਨਾਲ ਰਿਸ਼ਤੇ ਦੀ ਪੁਸ਼ਟੀ ਸਬੰਧੀ ਕਾਗਜ਼ ਵੀ ਆਪਣੀ ਅਰਜ਼ੀ ਨਾਲ ਦਾਖ਼ਲ ਕਰਨੇ ਪੈਣਗੇ। ਆਸਟਰੇਲਿਆਈ ਸਰਕਾਰ ਅਗਲੇ ਮਹੀਨੇ ਤੋਂ ਆਪਣੇ ਨਾਗਰਿਕਾਂ ਜਾਂ ਸਥਾਈ ਨਿਵਾਸੀਆਂ ਦੇ ਉਨ੍ਹਾਂ ਮਾਪਿਆਂ ਨੂੰ ਦੇਸ਼ ਵਿੱਚ ਆਉਣ ਦੀ ਇਜਾਜ਼ਤ ਦੇਵੇਗੀ, ਜਿਨ੍ਹਾਂ ਨੇ ਕੋਵਿਡ-19 ਰੋਕੂ ਵੈਕਸੀਨ ਦੇ ਦੋਵੇਂ ਟੀਕੇ ਲਗਵਾਏ ਹੋਏ ਹਨ।

ਦੇਸ਼ ਵਿੱਚ ਦਾਖ਼ਲ ਹੋਣ ਲਈ ਉਨ੍ਹਾਂ ਨੂੰ ਗ੍ਰਹਿ ਵਿਭਾਗ ਦੇ ‘ਛੋਟ ਪੋਰਟਲ’ ਰਾਹੀਂ ਇੱਕ ਫੌਰੀ ਪਰਿਵਾਰਕ ਮੈਂਬਰ ਵਜੋਂ ਯਾਤਰਾ ਛੋਟ ਲਈ ਅਰਜ਼ੀ ਦੇਣੀ ਹੋਵੇਗੀ। ਯੋਗ ਬਿਨੈਕਾਰਾਂ ਨੂੰ ਅੰਦਰੂਨੀ ਯਾਤਰਾ ਛੋਟ ਪ੍ਰਾਪਤ ਕਰਨ ਲਈ ਆਪਣੀ ਸੰਤਾਨ ਨਾਲ ਆਪਣੇ ਰਿਸ਼ਤੇ ਦੇ ਸਬੂਤ ਦੇ ਦਸਤਾਵੇਜ਼ ਵੀ ਜਮ੍ਹਾਂ ਕਰਵਾਉਣੇ ਹੋਣਗੇ। ਇਨ੍ਹਾਂ ਤਾਜ਼ਾ ਤਬਦੀਲੀਆਂ ਦੇ ਮੱਦੇਨਜ਼ਰ ਕੁਆਂਟਸ ਏਅਰਲਾਈਨਜ਼ ਨੇ ਅੱਜ ਐਲਾਨ ਕੀਤਾ ਹੈ ਕਿ ਉਹ 6 ਦਸੰਬਰ ਨੂੰ ਸਿਡਨੀ ਅਤੇ ਨਵੀਂ ਦਿੱਲੀ ਵਿਚਕਾਰ ਇੱਕ ਨਵਾਂ ਰੂਟ ਹਰ ਹਫ਼ਤੇ ਤਿੰਨ ਵਾਪਸੀ ਉਡਾਣਾਂ ਦੇ ਨਾਲ ਸ਼ੁਰੂ ਕਰੇਗੀ। ਇਹ ਉਡਾਣਾਂ ਮਾਰਚ 2022 ਤੱਕ ਚੱਲਣ ਦੀ ਉਮੀਦ ਹੈ। ਇਸ ਸਬੰਧੀ ਜ਼ਰੂਰੀ ਪ੍ਰਵਾਨਗੀਆਂ ਨੂੰ ਅੰਤਿਮ ਰੂਪ ਦੇਣ ਲਈ ਭਾਰਤੀ ਅਧਿਕਾਰੀਆਂ ਨਾਲ ਗੱਲਬਾਤ ਚੱਲ ਰਹੀ ਹੈ।

Previous articleਸੂਡਾਨ: ਫ਼ੌਜ ਵੱਲੋਂ ਰਾਜ ਪਲਟੇ ਦੀ ਕੋਸ਼ਿਸ਼, ਪ੍ਰਧਾਨ ਮੰਤਰੀ ਗ੍ਰਿਫ਼ਤਾਰ
Next articleਇਮਰਾਨ ਨੇ ਭਾਰਤ ਨਾਲ ਸਬੰਧ ਸੁਧਾਰਨ ’ਤੇ ਜ਼ੋਰ ਦਿੱਤਾ