ਥਰਮਲ ਪਲਾਂਟ ਰੋਪੜ ਦੇ ਵਰਕਰ ਭਗਵੰਤ ਸਰਕਾਰ ਦੇ ਹਰੇ ਪੈਨ ਦੀ ਉਡੀਕ ਵਿੱਚ: ਗੋਲਡੀ ਪਰਖਾਲੀ

ਰੋਪੜ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਰੋਪੜ ਦੇ ਜਿਲਾ ਪ੍ਰਧਾਨ ਗੁਰਵਿੰਦਰ ਸਿੰਘ ਗੋਲਡੀ ਪਰਖਾਲੀ ਨੇ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਆਪ ਸਰਕਾਰ ਤੋਂ ਲੋਕ ਬਹੁਤ ਤੰਗ ਆ ਚੁੱਕੇ ਹਨ ਇਹ ਸਰਕਾਰ ਵੱਡੇ ਵੱਡੇ ਵਾਅਦੇ ਕਰਕੇ ਸਤਾ ਵਿੱਚ ਆਈ ਸੀ। ਪ੍ਰੰਤੂ ਲੋਕ ਹੁਣ ਠੱਗੇ ਠੱਗੇ ਮਹਿਸੂਸ ਕਰ ਰਹੇ ਹਨ ਜਿਵੇਂ ਕਿ ਥਰਮਲ ਪਲਾਂਟ ਦੇ ਵਿੱਚ ਲਗਭਗ 15-20 ਸਾਲਾਂ ਤੋਂ ਦਰਜਾ ਚਾਰ ਦਾ ਕੰਮ ਕਰਦੇ ਆ ਰਹੇ ਇਨ੍ਹਾਂ ਵਰਕਰਾਂ ਨੂੰ ਕਿਸੇ ਵੀ ਸਰਕਾਰ ਵੱਲੋਂ ਪੱਕਾ ਨਹੀਂ ਕੀਤਾ ਗਿਆ ਨਾ ਹੀ ਉਹਨਾਂ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾ ਰਹੀ ਹੈ। ਨਾ ਮਾਤਰ ਤਨਖਾਹ ਤੇ ਵਰਕਤ ਕੰਮ ਕਰ ਰਹੇ ਇਸੇ ਤਰ੍ਹਾਂ ਹੀ ਵੱਖ ਵੱਖ ਤਹਿਸੀਲਾਂ ਦੇ ਵਿੱਚ ਸੇਵਾਦਾਰ ਕੰਮ ਕਰ ਰਹੇ ਉਹਨਾਂ ਦੀ ਵੀ ਕਿਸੇ ਸਰਕਾਰ ਨੇ ਸੁਣਵਾਈ ਨਹੀਂ ਕੀਤੀ ਹੁਣ ਭਗਵੰਤ ਸਰਕਾਰ ਨੂੰ ਚਾਹੀਦਾ ਹੈ ਕਿ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ । ਜੇਕਰ ਸਰਕਾਰ ਵੱਲੋਂ ਕੱਚੇ ਕਾਮਿਆਂ ਨੂੰ ਪੱਕਾ ਜਾਂ ਬਰਾਬਰ ਤਨਖਾਹ ਕਰਨ ਤੇ ਵਿਚਾਰ ਨਹੀਂ ਕੀਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਬਹੁਜਨ ਸਮਾਜ ਪਾਰਟੀ ਇਹਨਾਂ ਵਰਕਰਾਂ ਦੇ ਪੱਖ ਵਿੱਚ ਸੰਘਰਸ਼ ਕਰੇਗੀ। ਇਸ ਮੌਕੇ ਜ਼ਿਲ੍ਹਾ ਕੈਸ਼ੀਅਰ ਮਾਸਟਰ ਸੁਰਿੰਦਰ ਸਿੰਘ ਪਰਖਾਲੀ ਮੀਡੀਆ ਕਨਵੀਨਰ ਸੁਖਦੀਪ ਸਿੰਘ ਘਨੌਲੀ ਐਸ ਸੀ ਬੀ ਸੀ ਯੂਨੀਅਨ ਦੇ ਪ੍ਰਧਾਨ ਜਗਵਿੰਦਰ ਸਿੰਘ ਸੱਕਤਰ ਤਰੁਣ ਲੋਤਰਾ ਜਸਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਮੀਤ ਪ੍ਰਧਾਨ ਜਸਕਰਨ ਸਿੰਘ ਬਸੰਤ ਕੁਮਾਰ ਗੁਰਚਰਨ ਸਿੰਘ ਸ਼ੇਰ ਸਿੰਘ ਮੱਖਣ ਸਿੰਘ ਮਨਜੀਤ ਸਿੰਘ ਕੁਲਵੰਤ ਸਿੰਘ ਸੁਖਦੀਪ ਸਿੰਘ ਰਣਜੀਤ ਸਿੰਘ ਜਸਵੰਤ ਸਿੰਘ ਆਦਿ ਆਗੂ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੇ ਪ੍ਰੈਕਟੀਸ਼ਨਰਾ ਨੇ ਰੋਹ ਭਰਪੂਰ ਰੋਸ ਮਾਰਚ ਕੱਢਿਆ
Next articleਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਹੋਵੇਗਾ ਕੀਰਤਨ