HOME ਲਹਿੰਦੇ ਪੰਜਾਬ ਦੇ ਨੌਜਵਾਨ ਸ਼ਾਇਰ ਯਾਸੀਨ ਯਾਸੀਨ ਹੁਰਾਂ ਦੀ ਇਕ ਗ਼ਜ਼ਲ

ਲਹਿੰਦੇ ਪੰਜਾਬ ਦੇ ਨੌਜਵਾਨ ਸ਼ਾਇਰ ਯਾਸੀਨ ਯਾਸੀਨ ਹੁਰਾਂ ਦੀ ਇਕ ਗ਼ਜ਼ਲ

6
ਯਾਸੀਨ ਯਾਸ

(ਸਮਾਜ ਵੀਕਲੀ) 

ਸ਼ਿਅਰ ਵੀ ਕਹਿਣਾ ਭੁੱਲ ਜਾਂਦਾ ਏ ਫ਼ਿਕਰ ਪਵੇ ਜਦ ਆਟੇ ਦਾ
ਕਰਨਾ  ਉਂਝ  ਵੀ   ਪੈਂਦਾ   ਅਕਸਰ   ਭਾਵੇਂ  ਸੌਦਾ  ਘਾਟੇ  ਦਾ

ਸੁਖ਼ਨਵਰੀ  ਵੀ  ਔਖਾ  ਕੰਮ  ਏ  ਨੁੱਕਰਾਂ  ਲੱਭਦਾ ਫਿਰਨਾ ਵਾਂ
ਰੌਣਕ  ਭੋਰਾ   ਚੱਸ   ਨਈਂ   ਦਿੰਦੀ  ਲੈਣਾ  ਚੱਸ  ਸੰਨਾਟੇ  ਦਾ

ਸੁੱਚਾ   ਏ   ਯਾ    ਝੂਠਾ    ਕੋਈ    ਸੂਲ਼ੀ    ਚੜ੍ਹਦਾ   ਵੇਖਾਂ  ਤੇ
ਭੱਜ  ਕੇ  ਮੇਚਾ  ਦੇ    ਦੇਣਾ   ਵਾਂ    ਓਥੇ   ਆਪਣੇ۔ ਗਾਟੇ   ਦਾ

ਤੈਨੂੰ  ਖ਼ੌਰੇ ਚੇਤਾ  ਵੀ   ਨਈਂ   ਤੇਰੇ  ਨਾਲ਼  ਕੇਹਾ  ਹੋਇਆ  ਸੀ
ਮੈਨੂੰ  ਅੱਜ  ਵੀ  ਦੁੱਖ   ਏ  ਭਾਈਆ   ਤੇਰੇ  ਗਲਮੇ  ਪਾਟੇ  ਦਾ

ਰੋਟੀ  ਦੇ   ਈ  ਝੋਰੇ  , ਮੈਨੂੰ    ਖੂਹ    ਦਾ    ਡੱਡੂ    ਕੀਤਾ   ਏ
ਨਿੱਕੇ ਲਾ   ਤੋਂ   ਸ਼ੌਕ   ਬੜਾ   ਸੀ   ਮੈਨੂੰ   ਸੈਰ    ਸਪਾਟੇ   ਦਾ

ਨਵੀਂ  ਨਸਲ  ਦੇ  ਵੇਖ  ਕੇ  ਕਾਰੇ  ਯਾਸ ਜੀ ਦੁਖੀ ਹੋਇਆ ਵਾਂ
ਇਹ  ਤੇ  ਜ਼ਰਾ  ਹਯਾ  ਨਈਂ  ਕਰਦੇ  ਕਿਸੇ  ਦੇ  ਬੱਗੇ ਝਾਟੇ ਦਾ

ਸ਼ਾਇਰ : ਯਾਸੀਨ ਯਾਸ
ਕਸੂਰ,ਲਹਿੰਦਾ ਪੰਜਾਬ 

Previous articleਅਯੂਸ਼ ਵੱਲੋਂ ਹੈਬੋਵਾਲ ਕਲਾਂ ਵਿਖੇ ਮੁਫਤ ਜਾਂਚ ਕੈਂਪ ਲਗਾਇਆ ਗਿਆ
Next articleਡੋਪ ਟੈਸਟ