ਧੂਰੀ (ਸਮਾਜ ਵੀਕਲੀ) ਬੀਤੇ ਦਿਨੀਂ ਸਥਾਨਕ ਨਿਊ ਸੀਨੀਅਰ ਸਿਟੀਜਨ ਵੈੱਲਫੇਅਰ ਐਸੋਸੀਏਸ਼ਨ ( ਰਜਿ : ਨੰਬਰ 16531 ) ਦੀ ਚੋਣ ਬਹੁਤ ਹੀ ਉਤਸ਼ਾਹ ਪੂਰਵਕ ਢੰਗ ਅਤੇ ਅਮਨ ਅਮਾਨ ਨਾਲ਼ ਗੋਲ਼ ਪਾਰਕ , ਮਾਲ ਗੋਦਾਮ ਰੋਡ ਵਿਖੇ ਕੀਤੀ ਗਈ । ਜਿਸ ਵਿੱਚ 416 ਵਿੱਚੋਂ 294 ਮੈਂਬਰਾਂ ਨੇ ਭਾਗ ਲਿਆ । ਚੋਣ ਕਰਾਉਂਣ ਦੀ ਜ਼ਿੰਮੇਵਾਰੀ 05 ਮੈਂਬਰੀ ਚੋਣ ਕਮੇਟੀ ਜਿਨ੍ਹਾਂ ਵਿੱਚ ਘੁਮੰਡ ਸਿੰਘ ਸੋਹੀ , ਜਗਦੇਵ ਸ਼ਰਮਾ ਬੁਗਰਾ , ਜਸਦੇਵ ਸਿੰਘ , ਜਸਪਾਲ ਸਿੰਘ ਖੁਰਮੀ ਅਤੇ ਮੂਲ ਚੰਦ ਸ਼ਰਮਾ ਸ਼ਾਮਲ ਸਨ ਨੇ ਬਾਖ਼ੂਬੀ , ਨਿਰਪੱਖਤਾ ਅਤੇ ਈਮਾਨਦਾਰੀ ਨਾਲ਼ ਨਿਭਾਈ । ਚੋਣ ਦਾ ਸਮਾਂ ਸਵੇਰੇ 09 ਵਜੇ ਤੋਂ ਬਾਅਦ ਦੁਪਹਿਰ 02 ਵਜੇ ਤੱਕ ਸੀ । ਚੋਣ ਸਿਰਫ਼ ਪ੍ਰਧਾਨ ਅਤੇ ਜਨਰਲ ਸਕੱਤਰ ਲਈ ਹੀ ਕੀਤੀ ਜਾਣੀ ਸੀ । ਪ੍ਰਧਾਨਗੀ ਲਈ ਨਿੱਤਰੇ 03 ਉਮੀਦਵਾਰਾਂ ਸਰਬਜੀਤ ਸ਼ਰਮਾ , ਜਗਦੀਸ਼ ਚੰਦਰ ਸ਼ਰਮਾ ਅਤੇ ਚਰਨਜੀਤ ਸਿੰਘ ਕੈਂਥ ਵਿੱਚੋਂ ਸਰਬਜੀਤ ਸ਼ਰਮਾ 215 ਵੋਟ ਪ੍ਰਾਪਤ ਕਰਕੇ ਜੇਤੂ ਰਹੇ ਅਤੇ ਜਨਰਲ ਸਕੱਤਰ ਲਈ 03 ਉਮੀਦਵਾਰਾਂ ਗੁਰਦੀਪ ਸਿੰਘ , ਹਰਦੀਪ ਸਿੰਘ ਅਤੇ ਨਰਿੰਦਰ ਸਿੰਘ ਬਖ਼ਸ਼ੀ ਵਿੱਚੋਂ ਗੁਰਦੀਪ ਸਿੰਘ ਸਾਰੋਂ 191 ਵੋਟਾਂ ਨਾਲ਼ ਜੇਤੂ ਐਲਾਨੇ ਗਏ । ਚੋਣ ਨਤੀਜੇ ਦੇ ਐਲਾਨ ਤੋਂ ਬਾਅਦ ਜੇਤੂ ਪ੍ਰਧਾਨ ਅਤੇ ਜਨਰਲ ਸਕੱਤਰ ਨੇ ਸਮੂਹ ਮੈਂਬਰਾਂ ਤੇ ਚੋਣ ਕਮੇਟੀ ਦਾ ਧੰਨਵਾਦ ਕਰਦਿਆਂ ਵੋਟਰਾਂ ਦੀਆਂ ਆਸਾਂ ਉਮੀਦਾਂ ‘ਤੇ ਖਰੇ ਉੱਤਰਨ ਦਾ ਵਾਅਦਾ ਕੀਤਾ । ਏਥੇ ਇਹ ਵੀ ਵਰਨਣਯੋਗ ਹੈ ਕਿ ਦੋਵੇਂ ਜੇਤੂ ਉਮੀਦਵਾਰ ਪਹਿਲਾਂ ਵੀ ਕ੍ਰਮਵਾਰ ਜਨਰਲ ਸਕੱਤਰ ਅਤੇ ਮੀਤ ਪ੍ਰਧਾਨ ਦੀ ਸੇਵਾ ਨਿਭਾਅ ਚੁੱਕੇ ਹਨ । ਇਸ ਮੌਕੇ ਜਰਨਲਿਜ਼ਮ ਐਸੋਸੀਏਸ਼ਨ ਦੇ ਪ੍ਰਧਾਨ ਲਖਵੀਰ ਸਿੰਘ ਧਾਂਦਰਾ , ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸ਼ਰਮਾ ਅਤੇ ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਮੂਲ ਚੰਦ ਸ਼ਰਮਾ ( ਰੰਚਣਾਂ ) ਨੇ ਦੋਵਾਂ ਜੇਤੂ ਉਮੀਦਵਾਰਾਂ ਨੂੰ ਮੁਬਾਰਕਬਾਦ ਅਤੇ ਸ਼ੁਭ ਕਾਮਨਾਵਾਂ ਭੇਟ ਕਰਦਿਆਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly






