HOME ਅਯੂਸ਼ ਵੱਲੋਂ ਹੈਬੋਵਾਲ ਕਲਾਂ ਵਿਖੇ ਮੁਫਤ ਜਾਂਚ ਕੈਂਪ ਲਗਾਇਆ ਗਿਆ

ਅਯੂਸ਼ ਵੱਲੋਂ ਹੈਬੋਵਾਲ ਕਲਾਂ ਵਿਖੇ ਮੁਫਤ ਜਾਂਚ ਕੈਂਪ ਲਗਾਇਆ ਗਿਆ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਮਾਨਯੋਗ ਡਾਇਰੈਕਟਰ ਹੋਮਿੳਪੈਥੀ ਡਾ: ਹਰਿੰਦਰਪਾਲ ਸਿੰਘ ਜੀ ਅਤੇ ਜ਼ਿਲ੍ਹਾ ਹੋਮਿੳਪੈਥੀ ਅਫਸਰ ਡਾ: ਗੁਰਦਰਸ਼ਨ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਜ਼ਿਲ੍ਹਾ ਲੁਧਿਆਣਾ ਵਿਖੇ ਲਗਾਏ ਜਾਣ ਵਾਲੇ 15 ਅਯੂਸ਼ ਕੈਂਪਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਮਿਤੀ 11 ਅਗਸਤ ਨੂੰ ਗੁਰਦੁਆਰਾ ਸਾਹਿਬ ਸਾਧਸੰਗਤ ਹੈਬੋਵਾਲ ਕਲਾਂ ਵਿਖੇ ਮੁਫਤ ਜਾਂਚ ਅਯੂਸ਼ ਕੈਂਪ ਲਗਾਇਆ ਗਿਆ । ਇਸ ਵਿੱਚ ਹੋਮਿਓਪੈਥਿਕ ਵਿਭਾਗ ਵੱਲੋਂ ਡਾਕਟਰ ਅਨੂ ਬਾਲਾ ਐਚਐਮਓ ਅਤੇ ਡਾਕਟਰ ਪੂਨਮ ਸਿੰਘ ਐਚਐਮਓ ਨੇ ਵੱਖ-ਵੱਖ ਬਿਮਾਰੀਆਂ ਦੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਡਿਸਪੈਂਸਰੀ ਇੰਚਾਰਜ ਸ਼੍ਰੀਮਤੀ ਸ਼ਸ਼ੀ ਕਿਰਨ ਅਤੇ ਸ਼੍ਰੀਮਤੀ ਰੀਨਾ ਵੱਲੋਂ ਮੁਫਤ ਹੋਮਿਓਪੈਥਿਕ ਦਵਾਈਆਂ ਦਿੱਤੀਆਂ ਗਈਆਂ । ਇਸ ਮੌਕੇ ਆਯੁਰਵੈਦਿਕ ਵਿਭਾਗ ਵੱਲੋਂ ਡਾਕਟਰ ਰੇਖਾ ਬਜਾਜ, ਡਾ: ਪ੍ਰਿੰਸ, ਡਾ: ਮੋਹਿਤ, ਉਪਵੈਦ ਸੋਨੂ ਕੁਮਾਰ, ਉਪਵੈਦ ਗੁਰਜੀਤ ਸਿੰਘ ਅਤੇ ਅਟੈਂਡੈਂਟ ਟੇਕ ਸਿੰਘ ਟੀਮ ਵੱਲੋਂ ਮਰੀਜ਼ਾਂ ਨੂੰ ਆਯੁਰਵੈਦਿਕ ਦਵਾਈਆਂ ਦਿੱਤੀਆਂ ਗਈਆਂ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleSILENT THREAT OF PHTHALTES
Next articleਲਹਿੰਦੇ ਪੰਜਾਬ ਦੇ ਨੌਜਵਾਨ ਸ਼ਾਇਰ ਯਾਸੀਨ ਯਾਸੀਨ ਹੁਰਾਂ ਦੀ ਇਕ ਗ਼ਜ਼ਲ