(ਸਮਾਜ ਵੀਕਲੀ)
ਦੁਨੀਆਂ ਮਤਲਬ ਦੀ ਸਦਾ ਹੀ ਚੱਲੀ ਆਉਂਦੀ
ਜੇ ਕੋਈ ਕੰਮ ਪਵੇ ਤਾਂ ਯਾਦ ਦੂਜੇ ਦੀ ਆਉਂਦੀ
ਨਾ ਕੋਈ ਹਾਲ ਪੁੱਛੇ ਜਦ ਔਖ ਹੈ ਕੋਈ ਆਉਂਦੀ
ਦੁਨੀਆਂ ਮਤਲਬ ਦੀ ਸਦਾ ਚੱਲੀ ਆਉਂਦੀ
ਤੂੰ ਘਰ ਦੇ ਕੰਮ ਛੱਡ ਅਗਲੇ ਨਾਲ ਤੁਰ ਪਵੇਂ
ਪਰ ਦੁਨੀਆਂ ਤੇਰੀ ਗੱਲ ਦੀ ਪ੍ਰਵਾਹ ਵੀ ਨਾ ਕਰੇ
ਤੂੰ ਅਪਣਾ ਦੁੱਖ ਸੁਣਾਵੇਂ ਦੁਨੀਆਂ ਨੂੰ
ਪਰ ਦੁਨੀਆਂ ਆਪਣਾ ਦੁੱਖ ਹੀ ਸੁਣਾਉਂਦੀ
ਦੁਨੀਆਂ ਮਤਲਬ ਦੀ ਸਦਾ ਚੱਲੀ ਹੈ ਆਉਂਦੀ
ਕਹੇ ਤੇਰੇ ਨਾਲ ਪਿਆਰ ਬੜਾ ਤੂੰ ਸਾਡਾ ਏਂ ਯਾਰ
ਤੂੰ ਹੁਕਮ ਤਾਂ ਕਰ ਮਿੱਤਰਾ ਵਾਰ ਦਿਆਂਗੇ ਜਾਨ
ਜਦ ਕੋਈ ਲੋੜ ਪਵੇ ਫਿਰ ਫ਼ੋਨ ਪਹੁੰਚ ਤੋਂ ਬਾਹਰ
ਜਰੂਰੀ ਕੰਮ ਵੇਲੇ ਮਿਸ ਕਾਲ ਨਜ਼ਰ ਨਾ ਆਉਂਦੀ
ਦੁਨੀਆਂ ਮਤਲਬ ਦੀ ਸਦਾ ਚੱਲੀ ਹੈ ਆਉਂਦੀ
ਜਦ ਕਿਤੇ ਬਾਹਰ ਜਾਵੇਂ ਤੂੰ ਕਿਸੇ ਦੇ ਨਾਲ
ਨਾਲ ਦੇ ਸਾਥੀਆਂ ਦਾ ਤੂੰ ਰੱਖਦਾਂ ਏਂ ਖਿਆਲ
ਲੋਕਾਂ ਦੇ ਕੰਮ ਕਾਰ ਤੂੰ ਚੱਕੀਂ ਫਿਰੇਂ ਨਾਲ
ਤੇਰੀ ਤਕਲੀਫ ਜੋ ਕਿਸੇ ਨੂੰ ਸਮਝ ਨਾ ਆਉਂਦੀ
ਦੁਨੀਆਂ ਮਤਲਬ ਦੀ ਸਾਡਾ ਚੱਲੀ ਹੈ ਆਉਂਦੀ
ਚੱਲ ਛੱਡ ਸੱਜਣਾ ਏਥੇ ਇਹੀ ਮਾਇਆ ਜਾਲ
ਕਿਹੜੇ ਕੋਲ ਟਾਈਮ ਏਨਾ ਜੋ ਰੱਖੇ ਤੈਨੂੰ ਯਾਦ
ਤੇਰੀਆਂ ਤੂੰ ਹੀ ਨਬੇੜ ਨਹੀਂ ਖੜਨਾ ਕੋਈ ਨਾਲ
ਧਰਮਿੰਦਰ ਨੂੰ ਹਰ ਤਕਲੀਫ ਸਮਝ ਹੈ ਆਉਂਦੀ
ਦੁਨੀਆਂ ਮਤਲਬ ਦੀ ਸਦਾ ਚੱਲੀ ਹੈ ਆਉਂਦੀ।
ਧਰਮਿੰਦਰ ਸਿੰਘ ਮੁੱਲਾਂਪੁਰੀ
9872000461