“ਦੁਨੀਆਂ”

ਸੰਦੀਪ ਸਿੰਘ"ਬਖੋਪੀਰ "

(ਸਮਾਜ ਵੀਕਲੀ)

ਇੱਥੇ ਦੁਨੀਆਂ ਠੱਗਾਂ ਚੋਰਾਂ ਦੀ, ਦਿਨ ਰਾਤ ਹੀ ਲੁੱਟਦੀ ਰਹਿ‌ੰਦੀ ਏ,
ਇੱਥੇ ਮਤਲਬੀ ਰਿਸ਼ਤੇ ਬਣਦੇ ਨੇ, ਇਹ ਜੀ,ਜੀ ਮੂੰਹੋ ਕਹਿੰਦੀ ਏ

ਇੱਥੇ ਝੂਠੇ ਵਾ-ਵਰੋਲਿਆ ਦੀ, ਨਿੱਤ ਵਗਦੀ ਹਨ੍ਹੇਰੀ ਰਹਿੰਦੀ ਏ,
ਇੱਥੇ ਲੱਖਾਂ ਆ,ਆ ਤੁਰਗੇ ਨੇ,ਕੋਈ ਸ਼ੈਅ ਨਾ ਟਿੱਕ ਕੇ ਬਹਿਦੀਂ ਏ,

ਇੱਥੇ ਮੰਡੀ ਝੂਠੇ ਸੱਚਿਆਂ ਦੀ,ਹਰ ਚੀਜ਼ ਹੀ ਵਿੱਕਦੀ ਰਹਿੰਦੀ ਏ,
ਇੱਥੇ ਸੱਤਾ ਝੂਠਿਆਂ ਲੋਕਾਂ ਦੀ, ਸੱਚਿਆਂ ਦੀ ਕਦਰ ਨਾ ਪੈਂਦੀ ਏ,

ਇੱਥੇ ਵਿਹਲੜ੍ਹ ਟੱਬਰ ਪਾਲ ਜਾਂਦੇ,ਕਾਮਿਆ ਦੀ ਪੁੱਛ ਨਾ ਪੈਂਦੀ ਏ,
ਇੱਥੇ ਰੌਲ਼ੇ ਮਜਬ੍ਹਾਂ ਧਰਮਾਂ ਦੇ, ਛਿੱਲ ਮਾੜਿਆਂ ਦੀ ਹੀ ਲਹਿੰਦੀ ਏ,

ਇੱਥੇ ਦੋਗਲਿਆਂ ਦੀ ਜਿੱਤ ਹੁੰਦੀ, ਧਿਰ ਸੱਚੀ ਹਰਦੀ ਰਹਿੰਦੀ ਏ,
ਇੱਥੇ ਸੱਚਿਆਂ ਨੂੰ ਕੋਈ ਪੁੱਛੇ ਨਾ, ਝੂਠੇ ਦੀ ਚੌਧਰ ਰਹਿੰਦੀ ਏ,

ਇੱਥੇ ਬਾਬੇ ਹੀ ਰੱਬ ਬਣ ਬੈਠੇ, ਭੁੱਲ ਗਏ ਕੀ, ਬਾਣੀ ਕਹਿੰਦੀ ਏ,
ਇੱਥੇ ਡਾਕਟਰ ਛਿੱਲਾਂ ਲਾਹੁੰਦੇ ਨੇ,ਕੋਈ‌ ਮਰਜ਼ ਨਾ‌ ਸਮਝੀਂ ਪੈਦੀਂ ਏ,

ਇੱਥੇ ਖਾਣਾ ਜ਼ਹਿਰਾਂ ਭਰਿਆਂ ਏ,ਜਿੰਦ ਰੋਜ਼ ਹੀ ਡੁੱਬਦੀ ਰਹਿੰਦੀ ਏ,
ਇੱਥੇ ਦੁੱਧ ਦੇ ਨਾਂ ਤੇ ਜ਼ਹਿਰ ਮਿਲੇ,ਬਸ ਮੌਤ ਹੀ ਵਿਕਦੀ ਰਹਿੰਦੀ ਏ

ਇੱਥੇ ਜਨਤਾ ਤੰਗੀਆਂ ਨਾਲ਼ ਮਰੇ,ਭੁੱਖ ਲੀਡਰਾਂ ਦੀ ਨਾ ਲਹਿੰਦੀ ਏ,
ਇੱਥੇ ਕਾਮੇ ਲਈ ਖ਼ੁਦਕੁਸ਼ੀਆਂ ਨੇ, ਪੰਡ ਕਰਜ਼ੇ ਦੀ ਨਾ ਲਹਿੰਦੀ ਏ,

ਇੱਥੇ ਪੜਿਆਂ ਨੂੰ ਬੇਰੁਜ਼ਗਾਰੀ ਏ,ਅਨਪੜ੍ਹ ਨੂੰ ਕੁਰਸੀ ਡਹਿੰਦੀ ਏ,
ਇੱਥੇ ਮਾਤਮ ਛਾਇਆ ਹੁੰਦਾ ਏ, ਗੱਲ ਮੌਤ ਦੀ ਹੁੰਦੀ ਰਹਿੰਦੀ ਏ,

ਇੱਥੇ ਨੇਤਾ ਲੱਗਾ ਵਿਕ ਚੱਲੇ,ਉੱਤੋਂ ਪੁਲਿਸ ਵੀ ਕੁਝ ਨਾ ਕਹਿੰਦੀ ਏ,
ਇੱਥੇ ਰੁਕੇ ਨਾ ਧੰਦਾ ਚਿੱਟੇ ਦਾ,ਇਹ ਖ਼ਬਰ ਅਖ਼ਬਾਰੀਂ ਰਹਿੰਦੀ ਏ,

ਇੱਥੇ ਜ਼ਿੰਦਗੀ ਨਾ ਹੁਣ ਸੇਫ ਲੱਗੇ, ਰੂਹ ਸਭ ਦੀ ਇਹੋ‌ ਕਹਿੰਦੀ ਏ,
ਇੱਥੇ ਰੂਹ ਹੈ! ਬਾਬੇ ਨਾਨਕ ਦੀ , ਜੋ ਕਿਰਪਾ ਕਰਦੀ ਰਹਿੰਦੀ ਏ,

ਇੱਥੇ ਸੰਦੀਪ ਜਿਹੇ ਨਾ ਚੀਜ਼ਾਂ ਤੇ,ਬਸ ਕਿਰਪਾ ਉਹਦੀ ਰਹਿੰਦੀ ਏ,

ਸੰਦੀਪ ਸਿੰਘ “ਬਖੋਪੀਰ”
ਸੰਪਰਕ:-9815321017

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਦੀ ਜ਼ਿਲ੍ਹਾ ਕੋਰ ਕਮੇਟੀ ਦੀ ਮੀਟਿੰਗ ਹੋਈ
Next article१४ अक्टूबर १९५६ को बौद्ध धम्म दीक्षा समारोह में बाबासाहब की ऐतिहासिक 22 प्रतिज्ञाएँ