ਭਾਜਪਾ ਦੀ ਜ਼ਿਲ੍ਹਾ ਕੋਰ ਕਮੇਟੀ ਦੀ ਮੀਟਿੰਗ ਹੋਈ

ਦੋ ਦੇਸ਼ਾਂ ਦੇ ਮਤਭੇਦਾਂ ਨੂੰ ਅੱਤਵਾਦ ਨਾਲ ਹੱਲ ਨਹੀਂ ਕੀਤਾ ਜਾ ਸਕਦਾ- ਖੋਜੇਵਾਲ
ਕਪੂਰਥਲਾ,  ( ਕੌੜਾ )- ਭਾਜਪਾ ਨੂੰ ਮਜ਼ਬੂਤ ਕਰਨ ਅਤੇ ਮੋਦੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਲਗਾਤਾਰ ਭਾਜਪਾ ਵਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।ਇਸੇ ਲੜੀ ਤਹਿਤ ਵੀਰਵਾਰ ਨੂੰ ਜ਼ਿਲ੍ਹਾ ਕਪੂਰਥਲਾ ਵਿੱਚ ਭਾਜਪਾ ਹਲਕਾ ਭੁਲੱਥ ਦੀ ਜ਼ਿਲ੍ਹਾ ਕੋਰ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੋਵਾਲ ਦੀ ਪ੍ਰਧਾਨਗੀ ਹੇਠ ਤਰਸੇਮ ਕਾਲੀਆ ਦੇ ਗ੍ਰਹਿ ਵਿਖੇ ਹੋਈ।ਇਸ ਮੀਟਿੰਗ ਵਿੱਚ ਸਾਬਕਾ ਕੇਂਦਰੀ ਮੰਤਰੀ ਅਤੇ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਬਕਾ ਰਾਸ਼ਟਰੀ ਚੇਅਰਮੈਨ ਵਿਜੇ ਸਾਂਪਲਾ ਤੇ ਭਾਜਪਾ ਕਿਸਾਨ ਮੋਰਚਾ ਦੇ ਕੌਮੀ ਸਕੱਤਰ ਅਵਤਾਰ ਸਿੰਘ ਮੰਡ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਖੋਜੇਵਾਲ ਨੇ ਕਿਹਾ ਕਿ ਅੱਤਵਾਦ ਮਨੁੱਖਤਾ ਲਈ ਵੱਡੀ ਸਮੱਸਿਆ ਹੈ।ਅੱਤਵਾਦ ਦੇ ਖਤਰੇ ਪ੍ਰਤੀ ਸਾਵਧਾਨੀ ਅਤੇ ਇਕਜੁੱਟਤਾ ਜ਼ਰੂਰੀ ਹੈ।ਭਾਰਤ ਲੰਬੇ ਸਮੇਂ ਤੋਂ ਅੱਤਵਾਦ ਦਾ ਸਾਹਮਣਾ ਕਰ ਰਿਹਾ ਹੈ।ਸਿਰਫ ਜ਼ੀਰੋ ਟੋਲਰੈਂਸ ਦਾ ਰਵੱਈਆ ਹੀ ਅੱਤਵਾਦ ਨੂੰ ਹਰਾ ਸਕਦਾ ਹੈ।ਖੋਜੇਵਾਲ ਨੇ ਕਿਹਾ ਕਿ ਅੱਤਵਾਦ ਨੂੰ ਜੜੋਂ ਪੁੱਟਣ ਤੱਕ ਮੋਦੀ ਸਰਕਾਰ ਚੈਨ ਨਾਲ  ਨਹੀਂ ਬੈਠੇਗੀ।ਅੱਜ ਅੱਤਵਾਦ ਦਾ ਪੈਟਰਨ ਬਦਲ ਰਿਹਾ ਹੈ।ਨਵੀਂ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ।ਡਾਰਕ ਨੈੱਟ ਅਤੇ ਜਾਅਲੀ ਕਰੰਸੀ ਇਸ ਦੀਆਂ ਉਦਾਹਰਣਾਂ ਹਨ।ਪ੍ਰਾਈਵੇਟ ਸੈਕਟਰ ਨੂੰ ਇਸ ਦੀ ਰੋਕਥਾਮ ਲਈ ਸਹਿਯੋਗ ਦੇਣਾ ਹੋਵੇਗਾ।ਤਕਨਾਲੋਜੀ ਦੀ ਵਰਤੋਂ ਟੇਰਰ ਨੂੰ ਟਰੈਕ ਕਰਨ ਅਤੇ ਟੈਕਲ ਕਰਨ ਲਈ ਕਰਨੀ ਚਾਹੀਦੀ ਹੈ।ਸਾਈਬਰ ਅਪਰਾਧ ਅਤੇ ਕੱਟੜਪੰਥੀ ਅੱਤਵਾਦ ਦਾ ਬਹੁਤ ਵੱਡਾ ਸਰੋਤ ਹਨ।ਉਨ੍ਹਾਂ ਅੱਤਵਾਦ ਨੂੰ ਦੁਨੀਆ ਲਈ ਸਭ ਤੋਂ ਵੱਡਾ ਖਤਰਾ ਦੱਸਿਆ।ਖੋਜੇਵਾਲ ਨੇ ਕਿਹਾ ਅੱਤਵਾਦ ਨੂੰ ਜ਼ੀਰੋ ਟੋਲਰੈਂਸ ਪਹੁੰਚ ਨਾਲ ਖਤਮ ਕੀਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਅੱਤਵਾਦ ਨੂੰ ਲੈ ਕੇ ਦੋਹਰੇ ਮਾਪਦੰਡ ਨਹੀਂ ਅਪਣਾਏ ਜਾ ਸਕਦੇ।ਜੇਕਰ ਅਸੀਂ ਅੱਤਵਾਦ ਨੂੰ ਸਿਰਫ ਅੱਤਵਾਦ ਹੀ ਨਹੀਂ ਮੰਨਦੇ ਤਾਂ।ਅੱਤਵਾਦ ਨੂੰ ਵੱਖ ਵੱਖ ਨਹੀਂ ਦੇਖਣਾ ਬੰਦ ਨਹੀਂ ਕੀਤਾ ਤਾਂ ਇਸ ਤੋਂ ਖ਼ਤਰਾ ਵਧਦਾ ਜਾਏਗਾ।ਇਸ ਸਮੱਸਿਆ ਨੂੰ ਆਪਣੀ ਸਹੂਲਤ ਅਨੁਸਾਰ ਦੇਖਣਾ ਖ਼ਤਰਨਾਕ ਸਾਬਤ ਹੋਵੇਗਾ।ਖੋਜੇਵਾਲ ਨੇ ਕਿਹਾ ਕਿ ਭਾਰਤ ਨੇ ਇੱਕ ਵਾਰ ਫਿਰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਦੁਨੀਆਂ ਵਿਚ ਕੀਤੇ ਵੀ ਕਿਸੇ ਵੀ ਤਰ੍ਹਾਂ ਦੇ ਅੱਤਵਾਦ ਦੇਖਿਲਾਫ਼ ਹੈ।ਹਮਾਸ ਇਕ ਅੱਤਵਾਦੀ ਸੰਗਠਨ ਹੈ ਅਤੇ ਜਿਸ ਤਰ੍ਹਾਂ ਇਸ ਨੇ ਇਜ਼ਰਾਈਲ ਤੇ ਹਮਲਾ ਕਰਕੇ ਕਈ ਸੌ ਲੋਕਾਂ ਨੂੰ ਮਾਰਿਆ ਹੈ,ਉਹ ਮਨੁੱਖਤਾ ਦੇ ਖਿਲਾਫ ਚੁੱਕਿਆ ਗਿਆ ਕਦਮ ਹੈ।ਖੋਜੇਵਾਲ ਨੇ ਕਿਹਾ ਕਿ ਦੁਨੀਆ ਦੇ ਕਈ ਦੇਸ਼ ਅੱਤਵਾਦ ਦੇ ਨਿਸ਼ਾਨੇ ਤੇ ਰਹੇ ਹਨ।ਅਮਰੀਕਾ,ਫਰਾਂਸ ਅਤੇ ਭਾਰਤ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ।ਭਾਰਤ ਕਾਫੀ ਦਾ ਪੈਸਾ ਅਤੇ ਊਰਜਾ ਇਸ ਨਾਲ ਨਜਿੱਠਣ ਚ ਖਰਚ ਹੁੰਦੀ ਹੈ।ਅਮਰੀਕਾ ਦੇ ਟਵਿਨ ਟਾਵਰ ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜਦੋਂ ਦੁਨੀਆ ਭਰ ਦੇ ਦੇਸ਼ਾਂ ਨੇ ਅੱਤਵਾਦ ਦੇ ਖਿਲਾਫ ਜੰਗ ਲਈ ਵਚਨਬੱਧਤਾ ਪ੍ਰਗਟਾਈ ਸੀ,ਤਾਂ ਭਾਰਤ ਵੀ ਸਭ ਤੋਂ ਅੱਗੇ ਸੀ।ਇਸ ਲਈ ਉਹ ਕਿਤੇ ਵੀ ਕਿਸੇ ਵੀ ਅੱਤਵਾਦੀ ਹਮਲੇ ਦੇ ਖਿਲਾਫ ਖੜ੍ਹਾ ਰਹਿੰਦਾ ਹੈ।ਉਹ ਇਜ਼ਰਾਈਲ ਅਤੇ ਫਲਸਤੀਨ ਦੇ ਵਿਵਾਦ ਨੂੰ ਗੱਲਬਾਤ ਦੇ ਆਧਾਰ ‘ਤੇ ਸੁਲਝਾਉਣ ਦੇ ਪੱਖ ਚ ਹੈ।ਹਮਾਸ ਵਰਗੇ ਅੱਤਵਾਦੀ ਸੰਗਠਨਾਂ ਨੂੰ ਸਮਰਥਨ ਦੇਣ ਦੇ ਹੱਕ ਚ ਉਹ ਕਦੇ ਵੀ ਨਹੀਂ ਹੋ ਸਕਦਾ।ਇਸ ਤਰ੍ਹਾਂ ਭਾਰਤ ਨੇ ਪਾਕਿਸਤਾਨ ਅਤੇ ਚੀਨ ਨੂੰ ਵੀ ਇਸ਼ਾਰਾ ਕੀਤਾ ਹੈ ਕਿ ਉਹ ਕੱਟੜਵਾਦ ਤੇ ਆਪਣੇ ਦੋਹਰੇ ਮਾਪਦੰਡ ਛੱਡ ਕੇ ਇਸ ਦੇ ਖਿਲਾਫ ਸਪੱਸ਼ਟ ਤੌਰ ਤੇ ਖੜ੍ਹੇ ਹੋਣ।ਦੋ ਦੇਸ਼ਾਂ ਦੇ ਮਤਭੇਦਾਂ ਨੂੰ ਅੱਤਵਾਦ ਰਾਹੀਂ ਕਿਤੇ ਵੀ ਹੱਲ ਨਹੀਂ ਕੀਤਾ ਜਾ ਸਕਦਾ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਪਿਊਸ਼ ਮਨਚੰਦਾ,ਜ਼ਿਲ੍ਹਾ ਜਨਰਲ ਸਕੱਤਰ ਕਪੂਰ ਚੰਦ ਥਾਪਰ,ਸੀਨੀਅਰ ਭਾਜਪਾ ਆਗੂ ਗੋਰਾ ਗਿੱਲ,ਸਤਪਾਲ ਲਾਹੌਰੀਆ,ਜ਼ਿਲ੍ਹਾ ਮੀਤ ਪ੍ਰਧਾਨ ਅਸ਼ਵਨੀ ਤੁਲੀ,ਹੀਰਕ ਜੋਸ਼ੀ ਭੁੱਲਥ,ਲਖਵਿੰਦਰ ਸਿੰਘ ਸਾਬੀ ਨਡਾਲਾ,ਹਰਵਿੰਦਰ ਸਿੰਘ ਸਾਬੀ ਢਿਲਵਾਂ,ਯੂਥ ਭਾਜਪਾ ਦੇ ਜਿਲਾ ਪ੍ਰਧਾਨ ਸੰਨੀ ਬੈਂਸ,ਪੰਨਾ ਸੇਤੀਆ,ਤਰਸੇਮ ਮਾਨ,ਨਰੇਸ਼ ਬੇਗੋਵਾਲ,ਬਾਵਾ ਪ੍ਰਿਤਪਾਲ,ਮੋਹਿਤ ਕਾਲੀਆ,ਆਦਿ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਨੀਵਰਸਿਟੀ ਕਾਲਜ ਦੀਆਂ ਵਿਦਿਆਰਥਣਾਂ ਨੇ ਯੁਵਕ ਮੇਲੇ ਦੌਰਾਨ ਮਾਰੀਆਂ ਮੱਲਾਂ
Next article“ਦੁਨੀਆਂ”