HOME ‘ਸਰੱਬਤ ਦਾ ਭਲਾ’ ਟਰੱਸਟ ਨੇ ਲੋੜਵੰਦਾਂ ਨੂੰ ਮਹੀਨਾਵਾਰ ਆਰਥਿਕ ਸਹਾਇਤਾ ਹਿੱਤ ਚੈੱਕ...

‘ਸਰੱਬਤ ਦਾ ਭਲਾ’ ਟਰੱਸਟ ਨੇ ਲੋੜਵੰਦਾਂ ਨੂੰ ਮਹੀਨਾਵਾਰ ਆਰਥਿਕ ਸਹਾਇਤਾ ਹਿੱਤ ਚੈੱਕ ਦਿੱਤੇ 

4
ਰੋਪੜ,   (ਸਮਾਜ ਵੀਕਲੀ)   (ਰੋਮੀ ਘੜਾਮਾਂ): ਡਾ. ਐਸ.ਪੀ. ਸਿੰਘ ਓਬਰਾਏ ਦੀ ਰਹਿਨੁਮਾਈ ਵਿੱਚ ਆਪਣੀਆਂ ਲੋਕ-ਪੱਖੀ ਸੇਵਾਵਾਂ ਲਈ ਪ੍ਰਸਿੱਧ ਸੰਸਥਾ ‘ਸਰਬੱਤ ਦਾ ਭਲਾ’ ਚੈਰੀਟੇਬਲ ਟਰੱਸਟ ਆਪਣੇ ਨਾਮ ਦੀ ਤਰਜ ‘ਤੇ ਨਿਰੰਤਰ ਕਾਰਜਸ਼ੀਲ ਹੈ। ਇਸੇ ਲੜੀ ਤਹਿਤ ਟਰੱਸਟ ਦੀ ਇਕਾਈ ਰੋਪੜ ਵੱਲੋਂ ਜਿਲ੍ਹਾ ਪ੍ਰਧਾਨ ਜੇ.ਕੇ. ਜੱਗੀ ਦੀ ਅਗਵਾਈ ਹੇਠ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਗੁਰੂਦੁਆਰਾ ਸਿੰਘ ਸਭਾ, ਬੇਲਾ ਚੌਂਕ ਵਿਖੇ 282 ਲੋੜਵੰਦ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਹਿੱਤ ਚੈੱਕ ਵੰਡੇ ਗਏ। ਜਿੰਨ੍ਹਾ ਵਿੱਚ ਟਰੱਸਟ ਵੱਲੋਂ ਗਰੀਬੀ ਰੇਖਾ ਤੋਂ ਹੇਠ ਪਰਿਵਾਰਾਂ, ਵਿਧਵਾਵਾਂ, ਅੰਗਹੀਣਾਂ ਅਤੇ ਬਿਮਾਰਾਂ ਨੂੰ ਪੂਰੀ ਜਾਂਚ-ਪੜਤਾਲ ਨਾਲ਼ ਸ਼ਾਮਲ ਕੀਤਾ ਹੋਇਆ ਹੈ। ਇਸ ਮੌਕੇ ਮਨਮੋਹਨ ਕਾਲੀਆ, ਅਸ਼ਵਨੀ ਖੰਨਾ, ਮਦਨ ਗੁਪਤਾ, ਸੁਖਦੇਵ ਸ਼ਰਮਾ, ਜਗਜੀਤ ਸਿੰਘ ਜੀਤੀ, ਰਾਜੀਵ ਸਹਿਗਲ, ਧਰਮਵੀਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਜਿਕਰਯੋਗ ਹੈ ਕਿ ਟਰੱਸਟ ਵੱਲੋਂ ਇਸ ਤੋਂ ਇਲਾਵਾ ਲੋੜਵੰਦਾਂ ਲਈ ਮਕਾਨ ਉਸਾਰਨ, ਮੁਫ਼ਤ ਮੈਡੀਕਲ ਸਹਾਇਤਾ, ਸਿਲਾਈ-ਕਢਾਈ ਸੈਂਟਰ ਆਦਿ ਜਿਹੀਆਂ ਸੇਵਾਵਾਂ ਵੀ ਲਗਾਤਾਰ ਜਾਰੀ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੁਰਤਗਾਲ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਜੀ ਦਾ ਜਨਮ ਦਿਹਾੜਾ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
Next articleਸਾਡੇ ਅਨੁਵਾਦਕਾਂ ਨੇ ਹੀ ਪੰਜਾਬੀ ਭਾਸ਼ਾ ਦਾ ਭੱਠਾ  ਬਿਠਾਇਆ