HOME ਸਾਡੇ ਅਨੁਵਾਦਕਾਂ ਨੇ ਹੀ ਪੰਜਾਬੀ ਭਾਸ਼ਾ ਦਾ ਭੱਠਾ  ਬਿਠਾਇਆ

ਸਾਡੇ ਅਨੁਵਾਦਕਾਂ ਨੇ ਹੀ ਪੰਜਾਬੀ ਭਾਸ਼ਾ ਦਾ ਭੱਠਾ  ਬਿਠਾਇਆ

4
ਮਿੱਤਰ ਸੈਨ ਮੀਤ
   (ਸਮਾਜ ਵੀਕਲੀ)    ਕਾਨੂੰਨ ਦੀ ਵਿਵਸਥਾ ਹੈ ਕੀ ਪੰਜਾਬ ਸਰਕਾਰ ਵੱਲੋਂ ਬਣਾਏ ਜਾਂਦੇ ਸਾਰੇ ਕਾਨੂੰਨਾਂ ਦਾ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਪਾਠ ਵੀ ਸਰਕਾਰੀ ਗਜ਼ਟ ਵਿੱਚ ਛਾਪਿਆ ਜਾਵੇਗਾ।
ਪੰਜਾਬ ਸਰਕਾਰ ਵੱਲੋਂ ਕਾਨੂੰਨ ਦੀ ਇਸ ਵਿਵਸਥਾ  ਦੀ ਬਹੁਤ ਘੱਟ ਪਾਲਣਾ ਕੀਤੀ ਜਾਂਦੀ ਹੈ। ਇਥੋਂ ਤੱਕ ਕਿ ਪੰਜਾਬੀ ਨੂੰ ਲਾਗੂ ਕਰਨ ਵਾਲੇ ਰਾਜ ਭਾਸ਼ਾ ਐਕਟ 1967 ਦਾ ਅਧਿਕਾਰਤ ਪੰਜਾਬੀ ਅਨੁਵਾਦ ਵੀ ਅੱਜ ਤੱਕ ਪੰਜਾਬ ਸਰਕਾਰ ਵੱਲੋਂ ਸਰਕਾਰੀ ਗਜ਼ਟ ਵਿੱਚ ਨਹੀਂ  ਛਾਪਿਆ ਗਿਆ।
— ਇਹ ਪਹਿਲੀ ਵਾਰ ਸੀ ਜਦੋਂ ਪੰਜਾਬ ਰਾਜ ਭਾਸ਼ਾ (ਸੋਧ) ਐਕਟ  2008 ਦਾ ਪੰਜਾਬੀ ਅਤੇ ਅੰਗਰੇਜ਼ੀ ਪਾਠ ਪੰਜਾਬ ਸਰਕਾਰ ਦੇ ਗਜ਼ਟ ਵਿੱਚ, ਇੱਕੋ ਸਮੇਂ ਛਪੇ। ਇਸ ਸੋਧ ਐਕਟ ਦੀ ਧਾਰਾ 3-B ਰਾਹੀਂ ਵਿਵਸਥਾ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਦਾ ਦਫ਼ਤਰੀ ਕੰਮਕਾਜ ਪੰਜਾਬੀ ਭਾਸ਼ਾ ਵਿੱਚ ਕੀਤਾ ਜਾਵੇਗਾ। ਇਸ ਸੋਧ ਕਾਨੂੰਨ ਦੇ ਅੰਗਰੇਜ਼ੀ ਪਾਠ ਵਿੱਚ ਲਿਖਿਆ ਗਿਆ ਹੈ ਕਿ ਦਫ਼ਤਰੀ ਚਿੱਠੀ ਪੱਤਰ ਪੰਜਾਬੀ ਵਿੱਚ ਕੀਤਾ ਜਾਵੇਗਾ।
ਇੰਝ ਕਾਨੂੰਨ ਦੇ ਪੰਜਾਬੀ ਅਤੇ ਅੰਗਰੇਜ਼ੀ ਪਾਠ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਪੰਜਾਬੀ ਪਾਠ ਕਹਿੰਦਾ ਹੈ ਕਿ ਪੰਜਾਬ ਸਰਕਾਰ ਦਾ ਦਫ਼ਤਰੀ ਕੰਮਕਾਜ  ਪੰਜਾਬੀ ਵਿੱਚ ਕੀਤਾ ਜਾਵੇਗਾ। ਦਫਤਰੀ ਕੰਮਕਾਜ ਦੀ ਪਰਿਭਾਸ਼ਾ ਬਹੁਤ ਵਸੀਹ ਹੈ। ਦੂਜੇ ਪਾਸੇ ਅੰਗਰੇਜ਼ੀ ਪਾਠ ਕਹਿੰਦਾ ਹੈ ਕਿ ਕੇਵਲ ਦਫ਼ਤਰੀ ਚਿੱਠੀ ਪੱਤਰ ਹੀ ਪੰਜਾਬੀ ਵਿੱਚ ਹੋਵੇਗਾ।
ਸਾਡੀ ਕਾਨੂੰਨੀ ਟੀਮ ਵੱਲੋਂ, ਜਦੋਂ ਪੰਜਾਬ ਸਰਕਾਰ ਵੱਲੋਂ ਆਪਣਾ ਦਫ਼ਤਰੀ ਕੰਮਕਾਜ ਪੰਜਾਬੀ ਵਿੱਚ ਨਾ ਕੀਤੇ ਜਾਣ ਦਾ ਕੋਈ ਮਸਲਾ ਅਦਾਲਤ ਵਿੱਚ ਉਠਾਇਆ ਜਾਂਦਾ ਹੈ ਤਾਂ ਉੱਥੇ ਕਾਨੂੰਨ ਦੇ ਅੰਗਰੇਜ਼ੀ ਪਾਠ ਦੇ ਅਧਾਰ ਤੇ ਹੀ ਫੈਸਲੇ ਹੁੰਦੇ ਹਨ।
 ਪੰਜਾਬੀ ਪਾਠ ਨੂੰ ਮਹੱਤਤਾ ਨਹੀਂ ਦਿੱਤੀ ਜਾਂਦੀ।
ਅੰਗਰੇਜ਼ੀ ਪਾਠ ਦੇ ਅਧਾਰ ਤੇ ਮੁਕਦਮੇ ਦਾ ਫੈਸਲਾ ਕਰਦੇ ਸਮੇਂ ਅਦਾਲਤ ਕਹਿੰਦੀ ਹੈ ਕਿ ਕਾਨੂੰਨ ਅਨੁਸਾਰ ਕੇਵਲ ਦਫ਼ਤਰੀ  ਚਿੱਠੀ ਪੱਤਰ ਹੀ ਪੰਜਾਬੀ ਵਿੱਚ ਹੋਣਾ ਜਰੂਰੀ ਹੈ ਨਾ ਕਿ ਸਾਰਾ ਦਫ਼ਤਰੀ ਕੰਮਕਾਜ।
—  ਇੰਝ ਇੱਕ ਘਟੀਆ ਅਨੁਵਾਦ ਕਾਰਨ ਅਸੀਂ ਜਿੱਤੀ ਬਾਜ਼ੀ ਹਾਰ ਰਹੇ ਹਾਂ।
—————-
ਹਵਾਲੇ:
ਅੰਗਰੇਜ਼ੀ ਪਾਠ ਵਿੱਚ ਧਾਰਾ 3-ਬੀ
Section 3-B :”… In all offices of the State Government public sector undertaking boards and local bodies and offices of the schools colleges and universities of the State Government, all official correspondence shall be made in Punjab”
ਪੰਜਾਬੀ ਪਾਠ ਵਿੱਚ ਧਾਰਾ 3-ਬੀ
Section 3-B “… ਪੰਜਾਬ ਸਰਕਾਰ ਦੇ ਸਾਰੇ ਦਫਤਰਾਂ, ਸਰਕਾਰੀ ਖੇਤਰ ਦੇ ਅਦਾਰਿਆਂ, ਬੋਰਡਾਂ ਅਤੇ ਲੋਕਲ ਬਾਡੀਜ਼ ਅਤੇ ਰਾਜ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਦਫਤਰਾਂ ਵਿਚ ਸਾਰਾ ਕੰਮ ਕਾਜ ਪੰਜਾਬੀ ਵਿਚ ਕੀਤਾ ਜਾਵੇਗਾ।‘।
ਮਿੱਤਰ ਸੈਨ ਮੀਤ (ਕਾਨੂੰਨੀ ਬਾਈ)
Previous article‘ਸਰੱਬਤ ਦਾ ਭਲਾ’ ਟਰੱਸਟ ਨੇ ਲੋੜਵੰਦਾਂ ਨੂੰ ਮਹੀਨਾਵਾਰ ਆਰਥਿਕ ਸਹਾਇਤਾ ਹਿੱਤ ਚੈੱਕ ਦਿੱਤੇ 
Next articleਵਿਸ਼ਵ ਖੂਨਦਾਨ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ ਦਾ ਆਯੋਜਨ