(ਸਮਾਜ ਵੀਕਲੀ)
ਲੱਖ ਕੀਤੀਆਂ ਸਾਇੰਸ ਤਰੱਕੀਆਂ ਕੁਦਰਤ ਨੂੰ ਦੇ ਕੇ ਹਾਰ।
ਧਰਤੀ, ਸਾਗਰ, ਪਾਤਾਲ ਕੀ ? ਰਾਹ ਸਭਦੇ ਕੀਤੇ ਪਾਰ।
ਭਾਵੇਂ ਪਾਣੀ ਨਾਂ ਪਰਲੋ.. ਦਾ ਲਏ ਬੰਨ੍ਹ ਇਹਨੂੰ ਵੀ’ ਮਾਰ।
ਕਦੇ ਤਰਲ, ਬਰਫ ਜਾਂ ਗੈਸ ਦਾ, ਮਨ ਭਾਉਂਦਾ ਦਿੱਤਾ ਆਕਾਰ।
ਰੋਕਣ ਲਈ ਧੁੱਪ ਤੇ ਹਵਾ ਨੂੰ ਕਰ ਲਈਆਂ ਇਮਾਰਤਾਂ ਤਿਆਰ।
ਨਾਲ਼ੇ ਕੈਦ ਕਰੀ ਧੁੱਪ ਬੈਟਰੀ ਵਿੱਚ, ਲਈ ਹਵਾ ਟਾਇਰਾਂ ਵਿੱਚ ਵਾੜ।
ਅੱਗ ਚੜ੍ਹੀ ਅੜਿੱਕੇ ਸਾਇੰਸ ਦੇ, ਗਈ ਰੂਪ ਬਾਲਣ ਦਾ ਧਾਰ।
ਕੰਮ ਲਾਈ ਨੌਕਰਾਂ ਵਾਂਗ ਹੈ, ਰਹੀ ਸਖ਼ਤ ਧਾਤਾਂ ਵੀ ਢਾਲ਼
ਪਰ ਪਿੰਡ ਘੜਾਮੇਂ ਰੋਮੀਆਂ, ਇੱਕ ਧਿਆਨ ਡੂੰਘੇਰਾ ਮਾਰ।
ਸਭ ਕਰਕੇ ਗਿਣਤੀਆਂ-ਮਿਣਤੀਆਂ, ਤੈਨੂੰ ਮੰਨਣੀ ਪੈਣੀ ਹਾਰ।
ਇੱਕ ਚੀਜ਼ ਹੀ ਵੱਸੋਂ ਬਾਹਰ ਹੈ ਥਾਹ ਪਾ ਨਾ ਸਕੀ ਵਿਗਿਆਨ।
ਨਾ ਥੰਮਦਾ, ਰੁਕਦਾ, ਠਹਿਰਦਾ, ਹੈ ਸਮਾਂ ਬੜਾ ਬਲਵਾਨ।
ਹੈ ਸਮਾਂ ਬੜਾ ਬਲਵਾਨ। ਹੈ ਸਮਾਂ ਬੜਾ ਬਲਵਾਨ
ਰੋਮੀ ਘੜਾਮੇ ਵਾਲਾ
98552-81105
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly