ਮਾਤਾ ਅਮਰ ਕੌਰ ਨਮਿਤ ਪਾਠ ਦਾ ਭੋਗ ਅੰਤਿਮ ਅਰਦਾਸ ਭਲਕੇ 

ਕਪੂਰਥਲਾ, 24 ਅਗਸਤ ( ਕੌੜਾ)- ਖਾਲਸਾ ਮਾਰਬਲ ਹਾਊਸ ਸੁਲਤਾਨਪੁਰ ਲੋਧੀ ਤੇ ਆਰ.ਸੀ.ਐਫ. (ਕਪੂਰਥਲਾ) ਦੇ ਐਮ.ਡੀ. ਜਥੇ ਪਰਮਿੰਦਰ ਸਿੰਘ ਖਾਲਸਾ, ਐਮ.ਡੀ. ਜਥੇ ਭੁਪਿੰਦਰ ਸਿੰਘ ਖਾਲਸਾ ਦੇ ਸਤਿਕਾਰਯੋਗ ਮਾਤਾ ਜੀ ਤੇ ਜਥੇ ਸੁਖਬੀਰ ਸਿੰਘ ਖਾਲਸਾ ਐਮ.ਡੀ. ਖਾਲਸਾ ਮਾਰਬਲ ਆਰ.ਸੀ.ਐਫ., ਗੁਰਮੇਲ ਸਿੰਘ ਖਾਲਸਾ ਯੂ.ਕੇ. , ਤੇ ਦਿਲਮੋਹਿਤ ਸਿੰਘ ਖਾਲਸਾ ਦੇ ਸਤਿਕਾਰਯੋਗ ਦਾਦੀ ਜੀ ਸਰਦਾਰਨੀ ਅਮਰ ਕੌਰ ਜੀ (ਧਰਮ ਪਤਨੀ ਸਰਦਾਰ ਗੁਰਬਚਨ ਸਿੰਘ ਖਾਲਸਾ) ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ । ਸਵ: ਮਾਤਾ ਅਮਰ ਕੌਰ ਜੀ ਦੇ ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਉਪਰੰਤ ਗੁਰਬਾਣੀ ਦਾ ਕੀਰਤਨ 26 ਅਗਸਤ ਦਿਨ ਸ਼ਨੀਵਾਰ ਨੂੰ ਦੁਪਹਿਰ 11 ਵਜੇ ਤੋਂ ਲੈ ਕੇ ਦੁਪਿਹਰ 1 ਵਜੇ ਤੱਕ ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਨਿਹਾਲ ਸਿੰਘ ਜਾਰਜਪੁਰ ਵਿਖੇ ਹੋਵੇਗਾ ।ਇਸ ਉਪਰੰਤ ਅੰਤਿਮ ਅਰਦਾਸ ਹੋਵੇਗੀ । ਇਸ ਦੌਰਾਨ ਸ਼ਰਧਾਂਜਲੀ ਆਯੋਜਿਤ ਸਮਾਗਮ ਦੌਰਾਨ ਇਲਾਕੇ ਦੀਆਂ ਸਮਾਜਿਕ,ਧਾਰਮਿਕ ਤੇ ਰਾਜਨੀਤਕ ਸ਼ਖ਼ਸੀਅਤਾਂ ਸਵਰਗੀ ਮਾਤਾ ਅਮਰ ਕੌਰ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੀਆਂ।ਦੱਸਣਯੋਗ ਹੈ ਕਿ ਸਤਿਕਾਰਯੋਗ ਸਵਰਗੀ ਬੀਬੀ ਅਮਰ ਕੌਰ ਜੀ ਸੀਨੀਅਰ ਪੱਤਰਕਾਰ ਸੁਰਿੰਦਰਪਾਲ ਸਿੰਘ ਸੋਢੀ ਦੇ ਭੂਆ ਜੀ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਅਸਲ ਤਰੱਕੀ ਹੁੰਦੀ ਕੀ ਹੈ”।
Next articleਸਮਾਂ