ਨੰਬਰਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਕਿੱਲੀ ਨੇ ਝੰਡਾ ਦਿਵਸ ਮੌਕੇ ਝੰਡਾ ਲਹਿਰਾਕੇ ਪੂਰੇ ਪੰਜਾਬ ਵਿੱਚ ਰਚਿਆ ਇਤਿਹਾਸ – ਅਸ਼ੋਕ ਸੰਧੂ ਸੀ.ਮੀਤ ਪ੍ਰਧਾਨ ਪੰਜਾਬ

ਫੋਟੋ : ਨੰਬਰਦਾਰ ਯੂਨੀਅਨ ਦੇ ਵਿਹੜੇ ਸੂਬਾ ਪ੍ਰਧਾਨ ਕਿੱਲੀ ਵੱਲੋਂ ਝੰਡਾ ਲਹਿਰਾਉਣ ਮੌਕੇ ਠਾਠਾਂ ਮਾਰਦਾ ਇਕੱਠ।

ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਮਾਸਟਰ ਸਰੂਪ ਸਿੰਘ ਜੀ ਯਾਦ ਵਿੱਚ ਤਿਰੰਗਮਈ ਕੇਕ ਕੱਟਿਆ

ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਪੰਜਾਬ ਦੀ ਪੁਰਾਤਨ ਜਥੇਬੰਦੀ ਪੰਜਾਬ ਨੰਬਰਦਾਰ ਯੂਨੀਅਨ 643 ਰਜਿ: ਦੇ ਬਾਨੀ ਸਵਰਗੀ ਮਾਸਟਰ ਸਰੂਪ ਸਿੰਘ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਤੇ ਨੰਬਰਦਾਰ ਸਾਹਿਬਾਨਾਂ ‘ਚ ਏਕਤਾ, ਅਣਖ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤੀ ਨਾਲ ਬਣਾਈ ਰੱਖਣ ਦਾ ਸੁਨੇਹਾ ਦੇਣ ਲਈ ਹਰ ਸਾਲ ਯੂਨੀਅਨ ਦਾ ਸਥਾਪਨਾ ਦਿਵਸ ਝੰਡਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਜ਼ਿਲ੍ਹਾ ਹੈੱਡ ਆਫਿਸ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਜ਼ਿਲ੍ਹਾ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਪ੍ਰਧਾਨਗੀ ਹੇਠ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ ਜਿਸ ਵਿੱਚ ਪੰਜਾਬ ਦੀ ਪੁਰਾਤਨ ਜਥੇਬੰਦੀ ਦੇ ਮੌਜੂਦਾ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਕਿੱਲੀ ਅਤੇ ਜਨਰਲ ਸਕੱਤਰ ਧਰਮਿੰਦਰ ਸਿੰਘ ਖੱਟਰਾਂ ਪੰਜਾਬ ਦੇ ਅਹੁਦੇਦਾਰਾਂ ਸਮੇਤ ਹਾਜ਼ਿਰ ਹੋਏ।

ਸਮਾਗਮ ਦੀ ਸ਼ੁਰੂਆਤ ਭਾਰਤ ਦੇ ਮਹਾਨ ਸ਼ਹੀਦਾਂ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੀਆਂ ਤਸਵੀਰਾਂ ਅੱਗੇ ਜੋਤ ਪ੍ਰਚੰਡ ਕਰਕੇ ਕੀਤੀ ਗਈ ਅਤੇ ਨੰਬਰਦਾਰ ਯੂਨੀਅਨ 643 ਦੇ ਮਸੀਹਾ ਮਾਸਟਰ ਸਰੂਪ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਇੱਕਜੁੱਟ ਰਹਿਣ ਲਈ ਪੰਜਾਬ ਦੇ 35000 ਨੰਬਰਦਾਰ ਸਾਹਿਬਾਨਾਂ ਨੂੰ ਉਹਨਾਂ ਦੇ ਦਰਸਾਏ ਮਾਰਗ ਅਨੁਸਾਰ ਚੱਲਣ ਦਾ ਸੁਨੇਹਾਂ ਦਿੱਤਾ।ਨੰਬਰਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਕਿੱਲੀ ਵੱਲੋਂ ਨੂਰਮਹਿਲ ਵਿਖੇ ਠਾਠਾਂ ਮਾਰਦੇ ਇਕੱਠ ਵਿੱਚ ਜਿੱਥੇ ਯੂਨੀਅਨ 643 ਦਾ ਅਸਲ ਝੰਡਾ ਲਹਿਰਾਕੇ ਪੂਰੇ ਪੰਜਾਬ ਵਿੱਚ ਇਤਿਹਾਸ ਰਚਾ ਦਿੱਤਾ ਉੱਥੇ ਦੂਜੇ ਸ਼ਬਦਾਂ ਵਿਚ ਯੂਨੀਅਨ 643 ਦੇ ਅਸਲ ਸੂਬਾ ਪ੍ਰਧਾਨ ਹੋਣ ਦਾ ਪ੍ਰਮਾਣ ਵੀ ਦੇ ਦਿੱਤਾ। ਭਾਵੇਂ ਪੰਜਾਬ ਵਿੱਚ ਕੁੱਝ ਕੁ ਹੋਰ ਥਾਵਾਂ ‘ਤੇ ਝੰਡਾ ਦਿਵਸ ਤਾਂ ਮਨਾਏ ਗਏ ਪਰ ਯੂਨੀਅਨ 643 ਦੇ ਵਿਧਾਨ ਵਾਲਾ ਅਸਲ ਝੰਡਾ ਲਹਿਰਾਉਣ ਤੋਂ ਦਰਵੱਟ ਗਏ, ਗਰੁੱਪ ਬਾਜ਼ੀ ਦੇ ਚੱਕਰਾਂ ਵਿੱਚ ਹੀ ਉਲਝੇ ਰਹੇ।

ਇਸ ਸਮਾਗਮ ਵਿੱਚ 50 ਦੇ ਕਰੀਬ ਉਹਨਾਂ ਨੰਬਰਦਾਰਾਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਲੋਕ ਹਿੱਤਾਂ ਦੇ ਕਾਰਜਾਂ ਵਿੱਚ ਚੰਗਾ-ਚੋਖਾ ਯੋਗਦਾਨ ਪਾਇਆ ਅਤੇ ਹਰ ਔਖੇ ਸੌਖੇ ਵਿੱਚ ਚੱਟਾਨ ਵਾਂਗ ਖੜੇ ਰਹੇ। ਇਨਾਮਾਂ ਦੀ ਵੰਡ ਸੂਬਾ ਜਨਰਲ ਸਕੱਤਰ ਧਰਮਿੰਦਰ ਖੱਟਰਾਂ ਨੇ ਆਪਣੀ ਸੂਬਾ ਕਮੇਟੀ ਜਿਨ੍ਹਾਂ ਵਿੱਚ ਹਰਨੇਕ ਸਿੰਘ ਭਗਤਾ ਸੂਬਾ ਖ਼ਜਾਨਚੀ ਬਠਿੰਡਾ, ਬਲੌਰ ਸਿੰਘ ਅਨੁਸ਼ਾਸ਼ਨ ਕਮੇਟੀ ਮੈਂਬਰ ਫਰੀਦਕੋਟ, ਮਨਦੀਪ ਸਿੰਘ ਫਰੀਦਕੋਟ ਮੀਤ ਪ੍ਰਧਾਨ ਪੰਜਾਬ, ਬਲੌਰ ਸਿੰਘ ਅਨੁਸ਼ਾਸ਼ਨ ਕਮੇਟੀ ਮੈਂਬਰ ਫਰੀਦਕੋਟ, ਬਲਵਿੰਦਰ ਸਿੰਘ ਸੂਬਾ ਕਾਰਜਕਾਰੀ ਮੈਂਬਰ, ਸਰਦੂਲ ਸਿੰਘ ਐਗਜ਼ੀਕਿਊਟਿਵ ਮੈਂਬਰ ਬਠਿੰਡਾ, ਬਬਲਦੀਪ ਸਿੰਘ ਤਹਿਸੀਲ ਪ੍ਰਧਾਨ ਫਰੀਦਕੋਟ, ਭੁਪਿੰਦਰ ਸਿੰਘ ਜੀਂਦਾ ਬਠਿੰਡਾ, ਅਵਤਾਰ ਸਿੰਘ ਸਰਪੰਚ ਸ਼ਮਸ਼ਾਬਾਦ ਡਾਇਰੈਕਟਰ ਯੂਨੀਅਨ ਨੇ ਮਿਲਕੇ ਕੀਤੀ। ਇਸ ਮੌਕੇ ਦੋ ਮਹਿਲਾ ਨੰਬਰਦਾਰ ਬਲਵਿੰਦਰ ਕੌਰ ਚੱਕ ਸਾਹਬੂ ਅਤੇ ਦਲਜੀਤ ਕੌਰ ਜੰਡਿਆਲਾ ਨੂੰ ਵੀ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ।

ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਅਤੇ ਮੀਤ ਪ੍ਰਧਾਨ ਪੰਜਾਬ ਸਿਮਰਜੀਤ ਸਿੰਘ ਬਰਾੜ, ਨਾਜ਼ਰ ਸਿੰਘ ਜ਼ਿਲ੍ਹਾ ਪ੍ਰਧਾਨ ਮਾਨਸਾ, ਮੁਕਤਸਰ ਦੇ ਸਾਰੇ ਪ੍ਰਮੁੱਖ ਅਹੁਦੇਦਾਰਾਂ ਨੇ ਗੁਲਦਸਤੇ ਭੇਜਕੇ ਆਪਣੀਆਂ ਸ਼ੁੱਭਕਾਮਨਾਵਾਂ ਦਾ ਇਜ਼ਹਾਰ ਕੀਤਾ।ਇਸ ਸਮਾਗਮ ਵਿੱਚ ਝੰਡਾ ਲਹਿਰਾਉਣ ਮੌਕੇ ਰਾਸ਼ਟਰ ਗਾਣ ਗਾਇਆ ਗਿਆ, ਨੰਬਰਦਾਰ ਯੂਨੀਅਨ ਜ਼ਿੰਦਾਬਾਦ, ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ ਅਤੇ ਨਵਰਾਤਰ ਮੌਕੇ ਸ਼ੇਰਾ ਵਾਲੀ ਮਾਤਾ ਦੀ ਜੈ ਅਤੇ ਜੋ ਬੋਲੇ ਸੋ ਨਿਹਾਲ ਦੀ ਖ਼ੂਬ ਜੈ ਘੋਸ਼ ਕੀਤੀ ਗਈ। ਦੇਸ਼ ਭਗਤੀ ਦੇ ਰੰਗ ਵਿਚ ਰੰਗੇ ਰਹਿਣ ਲਈ ਤਿਰੰਗਮਈ ਸਲੀਕੇ ਵਿੱਚ ਬਣਿਆ ਕੇਕ ਵੀ ਕੱਟਿਆ ਗਿਆ। ਖਾਣ ਪੀਣ ਦੇ ਪੁਖਤਾ ਇੰਤਜ਼ਾਮ ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ ਅਤੇ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਪ੍ਰਧਾਨ ਲਾਇਨ ਸੋਮਿਨਾਂ ਸੰਧੂ ਵੱਲੋਂ ਵਿਸ਼ੇਸ਼ ਤੌਰ ਤੇ ਕੀਤੇ ਗਏ। ਆਖਿਰ ਵਿੱਚ ਜ਼ਿਲ੍ਹਾ ਪ੍ਰਧਾਨ ਨੇ ਜ਼ਿਲ੍ਹਾ ਹੈੱਡ ਆਫਿਸ ‘ਤੇ ਬਣੇ ਨਵੇਂ ਇਤਿਹਾਸ ਦੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਨੂਰਮਹਿਲ, ਫਿਲੌਰ, ਨਕੋਦਰ, ਜਲੰਧਰ ਸਮੇਤ ਸਮੂਹ ਨੰਬਰਦਾਰ ਸਾਹਿਬਾਨਾਂ ਅਤੇ ਪਤਵੰਤੇ ਸੱਜਣਾਂ ਦਾ ਕੋਟਿ ਕੋਟਿ ਧੰਨਵਾਦ ਕੀਤਾ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ – 244
Next articleYoon calls for full disclosure of N.Korean human rights violations