ਘਰ ਘਰ ਚੁੱਕੀਏ ਆਵਾਜ਼ ਨੂੰ, ਹਿਰਸਾਂ ਨੇ ਖਾ ਲਿਆ ਸਮਾਜ ਨੂੰ
ਲਾਲਚਾਂ ਨੇ ਖਾ ਲਿਆ ਸਮਾਜ ਨੂੰ….।
ਕੀਹਦੇ ਵੱਲ ਉੰਗਲ ਕਰੀਏ, ਥਾਂ ਥਾਂ ਨਾ ਦੰਗਲ ਕਰੀਏ।
ਆਪਸ ਵਿੱਚ ਪਿਆਰ ਵਧਾਈਏ, ਸੱਭੋ ਕੰਮ ਮੰਗਲ ਕਰੀਏ।
ਲੈਣਾ ਜੇ ਸਾਹ ਸੁਖ਼ਾਲਾ, ਕਰੀਏ ਨਾ ਘਾਲਾ-ਮਾਲਾ,
ਉੱਚਾ ਤੇ ਸੁੱਚਾ ਰੱਖੀਏ ਸਾਂਝਾਂ ਦੇ ਸਾਜ ਨੂੰ
ਹਿਰਸਾਂ ਨੇ ਖਾ ਲਿਆ ਸਮਾਜ ਨੂੰ…
ਲਾਲਚਾਂ ਨੇ ਖਾ ਲਿਆ ਸਮਾਜ ਨੂੰ….।
ਬਹੁਤੀ ਮੈਂ ਮੈਂ ਨਾ ਕਰੀਏ, ਮੌਲ੍ਹਾ ਦੀ ਮਾਰ ਤੋਂ ਡਰੀਏ
ਆਦਰ ਵੀ ਸਭ ਦਾ ਕਰੀਏ, ਮਿੱਠਾ ਕਰ ਭਾਣਾ ਜਰੀਏ
ਖਾਣਾ ਜੇ ਟੁੱਕ ਸੁਖਾਲਾ, ਕਰੀਏ ਨਾ ਕੰਮ ਕੋਈ ਕਾਹਲਾ
ਰੱਖੀਏ ਕਿਰਦਾਰ ਨੂੰ ਉੱਚਾ, ਨੀਵੀਂ ਸਦਾ ਰੱਖੀਏ ਅਵਾਜ਼ ਨੂੰ
ਹਿਰਸਾਂ ਨੇ ਖਾ ਲਿਆ ਲਿਆ ਸਮਾਜ ਨੂੰ….
ਲਾਲਚਾਂ ਨੇ ਖਾ ਲਿਆ ਸਮਾਜ ਨੂੰ……
ਵੱਡਿਆ ਵੇ ਗੱਲ ਵੱਡੀ ਕਰੀਏ, ਹੱਥ ਛੋਟੇ ਦੇ ਸਿਰ ਧਰੀਏ।
ਕੰਮ ਕੁਚੱਜਿਆ ਚੱਜ ਦਾ ਕਰੀਏ, ਕਿਉੰ ਦੱਬਣ ਦਾ ਦਾਅਵਾ ਕਰੀਏ।
ਰੱਬ ਨੂੰ ਆਖਿਰ ਮੂੰਹ ਦਿਖਾਉਣਾ, ਸੱਚ ਦੇ ਪੱਖ ਹਾਮੀ ਭਰੀਏ।
ਵੰਡੀਏ ਪਿਆਰ ਅਤੇ ਛੱਡ ਦਈਏ ਤੱਸਬਾਂ ਦੇ ਬਾਜ਼ ਨੂੰ
ਹਿਰਸਾਂ ਨੇ ਖਾ ਲਿਆ ਸਮਾਜ ਨੂੰ…
ਲਾਲਚਾਂ ਨੇ ਖਾ ਲਿਆ ਸਮਾਜ ਨੂੰ……
ਬਾਜ਼ੀ ਜਿੱਤੀ ਨਾ ਹਰੀਏ,ਸਬਰਾਂ ਦਾ ਘੁੱਟ ਜੇ ਭਰੀਏ
ਨਾ ਮੁਮਕਿਨ ਨੂੰ ਮੁਮਕਿਨ ਕਰੀਏ ਅਕਲਾਂ ਦਾ ਸਿਰ ਪੱਲਾ ਧਰੀਏ
ਜ਼ਮੀਰਾਂ ਨੂੰ ਜਿਉਂਦਾ ਰੱਖੀਏ,ਹੱਸਕੇ ਵਾਰ ਹਿੱਕ ਤੇ ਜਰੀਏ
ਲੱਗਕੇ ਗੈਰਾਂ ਦੇ ਪਿੱਛੇ,ਬਦਲੀ ਨਾ ਅੰਦਾਜ਼ ਤੂੰ
ਹਿਰਸਾ ਨੇ ਖਾ ਲਿਆ ਸਮਾਜ ਨੂੰ……..
ਲਾਲਚਾਂ ਨੇ ਖਾ ਲਿਆ ਸਮਾਜ ਨੂੰ……..
https://play.google.com/store/apps/details?id=in.yourhost.samajweekly