HOME ਬੱਚਿਓ! ਆਓ ਜਾਣੀਏ ਬਾਰ੍ਹਵੀਂ ਕਰਨ ਉਪਰੰਤ ਦੀਆਂ ਸੰਭਾਵਨਾਵਾਂ

ਬੱਚਿਓ! ਆਓ ਜਾਣੀਏ ਬਾਰ੍ਹਵੀਂ ਕਰਨ ਉਪਰੰਤ ਦੀਆਂ ਸੰਭਾਵਨਾਵਾਂ

2
ਬਲਦੀਸ਼ ਲਾਲ

  (ਸਮਾਜ ਵੀਕਲੀ)   ਪਿਆਰੇ ਵਿਦਿਆਰਥੀਓ! ਜਿਵੇਂ ਕਿ ਆਪ ਨੂੰ ਪਤਾ ਹੀ ਹੈ ਕਿ 10+2 ਦੀਆਂ ਸਲਾਨਾ ਪ੍ਰੀਖਿਆਵਾਂ ਹੋ ਚੁੱਕੀਆਂ ਹਨ, ਜਿਸਦੇ ਨਤੀਜੇ ਕੁਝ ਦਿਨਾਂ ਵਿੱਚ ਆਉਣੇ ਯਕੀਨੀ ਹਨ। ਬਹੁਤ ਸਾਰੇ ਵਿਦਿਆਰਥੀਆਂ ਨੂੰ ਅਗਵਾਈ ਦੀ ਘਾਟ ਹੋ ਸਕਦੀ ਹੈ ਕਿ ਪਲੱਸ ਟੂ ਤੋਂ ਬਾਅਦ ਉਨ੍ਹਾਂ ਨੇ ਕਿਹੜਾ ਵਿਸ਼ਾ ਚੁਣਨਾ ਹੈ। ਕਹਿਣ ਦਾ ਭਾਵ ਹੈ ਕਿ ਕਿਹੜੀ ਸਟਰੀਮ ਵਿੱਚ ਦਾਖਲਾ ਲੈਣਾ ਹੈ। ਅੱਜ ਤੋਂ 15-20 ਸਾਲ ਪਹਿਲਾਂ ਜਿਹੜੇ ਸਾਡੇ ਵੱਡੇ ਭੈਣ-ਭਰਾ ਹੁੰਦੇ ਸਨ, ਅਸੀਂ ਉਹਨਾਂ ਨੂੰ ਪੁੱਛ ਕੇ ਹੀ ਅਸੀਂ ਅਗਲੀਆਂ ਜਮਾਤਾਂ ਜਾਂ ਕੋਰਸਾਂ ਵਿੱਚ ਦਾਖਲਾ ਲੈਂਦੇ ਸੀ[ਪਰ ਹੁਣ ਜਿਵੇਂ-ਜਿਵੇਂ ਸਿੱਖਿਆ ਦਾ ਫੈਲਾਅ ਅਤੇ ਪੰਜਾਬੀ ਸਮਾਜ ਦੀ ਉਡਾਣ ਭਰੀ ਜਿੰਦਗੀ ਸ਼ੁਰੂ ਹੋਈ ਹੈ, ਇਸ ਨਾਲ਼ ਉਹਨਾਂ ਦੀ ਸੋਚ ਵਿੱਚ ਬਹੁਤ ਵੱਡੇ ਪੱਧਰ ’ਤੇ ਚੰਗਾ ਜੀਵਨ ਬਤੀਤ ਕਰਨ ਦੀ ਇੱਛਾ ਪੈਦਾ ਹੋਈ ਹੈ। ਇਸ ਕਰਕੇ ਉਹ ਆਪਣੇ ਭਵਿੱਖ ਬਾਰੇ ਸੋਚਣ ਲੱਗ ਪਏ ਹਨ। ਪਰ ਫਿਰ ਵੀ ਅੱਜ-ਕੱਲ੍ਹ ਦੇ ਆਧੁਨਿਕ ਸਮਾਜ ਵਿੱਚ ਇੱਕ ਵਿਦਿਆਰਥੀ ਨੂੰ ਆਪਣਾ ਭਵਿੱਖ ਚੁਣਨ ਵਿੱਚ ਮੁਸ਼ਕਿਲ ਪੇਸ਼ ਆ ਰਹੀ ਹੈ[ਇਸ ਮੁਸ਼ਕਲ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਬਾਰ੍ਹਵੀਂ ਜਮਾਤ ਤੋਂ ਬਾਅਦ ਕਿਹੜੇ ਵਿਸ਼ੇ ਚੁਣਨੇ ਹਨ, ਉਹਨਾਂ ਬਾਰੇ ਸਲਾਹ ਹੈ[
ਕਮਰਸ ਸਟਰੀਮ:
ਇਸ ਸਟਰੀਮ ਵਿੱਚ ਵਿਦਿਆਰਥੀ ਹੇਠ ਲਿਖੇ ਕੋਰਸ ਚੁਣ ਸਕਦਾ ਹੈ[
1. ਪ੍ਰੋਫੈਸ਼ਨਲ ਕੋਰਸ;ਇਹਨਾਂ ਕੋਰਸਾਂ ਵਿੱਚ ਸੀ.ਏ.,ਸੀ.ਐੱਸ,ਸੀ.ਐੱਸ.ਐੱਮ.ਏ, ਐੱਫ.ਸੀ.ਏ ਆਦਿ ਪ੍ਰਮੁੱਖ ਕੋਰਸ ਹਨ।
2. ਫਾਈਨਾਂਸ ਅਤੇ ਇਕਨਾਮਿਕ ਕੋਰਸ ਜਿਵੇਂ ਕਿ ਬੀ. ਕਾਮ,ਬੀ. ਕਾਮ. ਆਨਰਸ, ਬੀ.ਏ, ਬੀ.ਐੱਸ.ਸੀ ਇਕਨਾਮਿਕਸ, ਬੀ.ਐੱਸ.ਸੀ ਸਟੈਟਿਕਸ, ਬੀ.ਐੱਸ.ਸੀ ਐਕਚUਰੀਅਲ ਸਾਇੰਸ ਆਦਿ ਪ੍ਰਮੁੱਖ ਹਨ।
3. ਬਿਜਨਸ ਅਤੇ ਮੈਨੇਜਮੈਂਟ ਕੋਰਸ ਇਹਨਾਂ ਕੋਰਸਾਂ ਵਿੱਚ ਮੁੱਖ ਤੌਰ ’ਤੇ ਬੀ.ਬੀ.ਏ, ਬੀ.ਐੱਮ.ਐੱਸ,ਹੋਟਲ ਮੈਨੇਜਮੈਂਟ, ਬੀ.ਬੀ.ਏ, ਬਿਜਨਸ ਐਨਾਲਿਟਿਕਸ, ਬੀ.ਬੀ.ਏ ਮਾਰਕੀਟਿੰਗ, ਬੀ.ਬੀ.ਏ.ਐਚ.ਆਰ,ਬੀ.ਬੀ.ਏ. ਐਂਟਰਪਨਿਓਰਸ਼ਿਪ,ਬੀ.ਬੀ.ਏ. ਇੰਟਰਨੈਸ਼ਨਲ ਬਿਜਨਸ,
4. ਡਾਟਾ ਸਾਇੰਸ ਐਂਡ ਟੈਕਨੋਲੋਜੀ ਕੋਰਸ ਇਹਨਾਂ ਕੋਰਸਾਂ ਵਿੱਚ ਬੀ.ਐੱਸ.ਸੀ. ਡਾਟਾ ਸਾਇੰਸ ਆਦਿ ਪ੍ਰਮੁੱਖ ਹਨ।
5. ਕਾਨੂੰਨ ਅਤੇ ਕਾਨੂੰਨੀ ਪੜ੍ਹਾਈ ਇਸ ਵਿੱਚ ਬੀ.ਕਾਮ ਐੱਲ.ਐੱਲ.ਬੀ, ਬੀ.ਏ.ਐੱਲ.ਐੱਲ.ਬੀ. ਅਤੇ ਬੀ.ਏ.ਐੱਲ.ਐੱਲ.ਬੀ ਪ੍ਰਮੁੱਖ ਹਨ[
ਹੇਠ ਲਿਖੇ ਐਂਟਰੈਂਸ ਟੈਸਟ ਕਮਰਸ ਸਟਰੀਮ ਵਿੱਚ ਦਾਖਲੇ ਲਈ ਹੁੰਦੇ ਹਨ ਜਿਵੇਂ ਕਿ ਆਈ.ਪੀ, ਆਈ.ਪੀ ਮੈਟ, ਇਨਪੈਟ ਸੈੱਟ, ਸੀ.ਯੂ. ਈ.ਟੀ, ਡੀ.ਯੂ,ਜੇ.ਏ.ਟੀ.ਸੀ,ਐੱਲ.ਏ.ਟੀ,ਐੱਲ.ਐੱਸ.ਟੀ ਅਤੇ ਏ.ਆਈ.ਐੱਲ.ਈ.ਟੀ. ਆਦਿ ਪ੍ਰਮੁੱਖ ਹਨ [
ਹਿਊਮੈਨੀਟੀਜ਼ ਸਟਰੀਮ
ਇਸ ਸਟਰੀਮ ਵਿਚ ਬਾਰ੍ਹਵੀਂ ਜਮਾਤ ਤੋਂ ਬਾਅਦ ਕੀਤੇ ਜਾ ਸਕਣ ਵਾਲੇ ਕੋਰਸ:
1. ਕਾਨੂੰਨ ਅਤੇ ਕਾਨੂੰਨੀ ਪੜ੍ਹਾਈ ਇਸ ਨਾਲ ਸੰਬੰਧਿਤ ਬੀ.ਏ, ਐੱਲ.ਐੱਲ.ਬੀ, ਬੀ.ਬੀ.ਏ.ਐੱਲ.ਐੱਲ.ਬੀ .ਆਦਿ ਕੋਰਸ ਆਉਂਦੇ ਹਨ[
2. ਮੀਡੀਆ ਅਤੇ ਜਰਨਲਿਜ਼ਮ ਇਸ ਵਿੱਚ ਬੀ.ਜੇ. ਐੱਮ. ਸੀ. ਅਤੇ ਮਾਸ ਕਮਿਊਨੀਕੇਸ਼ਨ ਕੋਰਸ ਆਉਂਦੇ ਹਨ[
3. ਸਾਈਕੋਲੋਜੀ ਅਤੇ ਸੋਸ਼ਿਆਲੋਜੀ ਇਹਨਾਂ ਵਿਸ਼ਿਆਂ ਵਿੱਚ ਬੀ.ਏ, ਸਾਈਕੋਲੋਜੀ ਬੀ.ਏ. ਸੋਸ਼ਿਆਲੋਜੀ ਆਦਿ ਵਿਸ਼ੇ ਆਉਂਦੇ ਹਨ।
4. ਪੋਲੀਟੀਕਲ ਸਾਇੰਸ ਅਤੇ ਪਬਲਿਕ ਐਡਮਿਨਸਟਰੇਸ਼ਨ ਇਸ ਵਿੱਚ ਬੀ.ਏ ਪੋਲੀਟੀਕਲ ਸਾਇੰਸ ਅਤੇ ਬੀ.ਏ ਪਬਲਿਕ ਐਡਮਨਸਟਰੇਸ਼ਨ ਕੋਰਸ ਆਉਂਦੇ ਹਨ।
5. ਹਿਸਟਰੀ ਜਿਓਗ੍ਰwਫੀ ਅਤੇ ਐNਥਰੋਪੋਲੋਜੀ ਇਸ ਵਿੱਚ ਬੀ.ਏ ਹਿਸਟਰੀ ਕੋਰਸ ਆਉਂਦੇ ਹਨ[
ਹੋਟਲ ਮੈਨੇਜਮੈਂਟ
ਇਸ ਵਿੱਚ ਬੀ.ਐੱਚ.ਐੱਮ, ਬੀ.ਟੀ.ਟੀ.ਐੱਮ.ਆਰ ਕੋਰਸ ਆਉਂਦੇ ਹਨ[

ਡਿਜਾਈਨ ਅਤੇ ਫਾਈਨ ਆਰਟਸ
ਇਸ ਵਿੱਚ ਬੀ.ਡਿਸ ਅਤੇ ਬੀ.ਐੱਫ.ਏ.ਆਰ ਕੋਰਸ ਆਉਂਦੇ ਹਨ[
ਭਾਸ਼ਾਵਾਂ ਅਤੇ ਸਾਹਿਤ
ਇਸ ਵਿੱਚ ਬੀ.ਏ. ਇੰਗਲਿਸ਼, ਬੀ.ਏ. ਫਰੈਂਚ, ਬੀ.ਏ. ਸਪੈਨਿਸ਼ ਅਤੇ ਹੋਰ ਬਹੁਤ ਸਾਰੀਆਂ ਦੇਸੀ ਅਤੇ ਵਿਦੇਸ਼ੀ ਭਾਸ਼ਾਵਾਂ ਆਦਿ ਦੇ ਕੋਰਸ ਆਉਂਦੇ ਹਨ। ਇਹਨਾਂ ਕੋਰਸਾਂ ਵਿੱਚ ਦਾਖਲਾ ਲੈਣ ਵਾਸਤੇ ਸੀ.ਐੱਲ.ਏ.ਟੀ, ਏ.ਆਈ.ਐੱਲ.ਈ.ਟੀ,ਐੱਲ.ਐੱਸ.ਏ.ਟੀ, ਸੀ.ਯੂ.ਈ.ਟੀ, ਆਈ.ਟੀ. ਯੂ.ਸੀ.ਈ.ਟੀ.ਐੱਨ,ਆਈ.ਡੀ.ਐੱਫ.ਟੀ ਆਦਿ ਦਾਖਲਾ ਟੈਸਟ ਹੁੰਦੇ ਹਨ।
ਨਾਨ ਮੈਡੀਕਲ ਸਟਰੀਮ
1. ਇੰਜੀਨੀਅਰਿੰਗ ਕੋਰਸ: ਬੀ.ਟੈੱਕ, ਮਕੈਨਿਕਲ ਕੰਪਿਊਟਰ ਸਾਇੰਸ, ਇਲੈੱਕਟਰੀਕਲ, ਇਲੈੱਕਟਰੋਨਿਕਸ, ਆਦਿ ਕੋਰਸ ਆਉਂਦੇ ਹਨ।
2. ਆਰਕੀਟੈਕਚਰ: ਵੀ.ਆਰਕੀਟੈਕਚਰ, ਬੀ.ਟੈੱਕ. ਆਰਕੀਟੈਕਚਰ
3. ਕੰਪਿਊਟਰ ਐਪਲੀਕੇਸ਼ਨ: ਇਸ ਵਿੱਚ ਬੀ.ਸੀ.ਏ, ਬੀ.ਸੀ.ਏ,ਬੀ.ਐੱਸ.ਸੀ. ਇਨ ਕੰਪਿਊਟਰ ਸਾਇੰਸ,ਆਈ.ਟੀ,ਐੱਮ.ਸੀ.ਏ,ਐੱਮ. ਐੱਸ.ਸੀ, ਆਈ ਟੀ,ਆਦਿ ਕੋਰਸ ਆਉਂਦੇ ਹਨ।
4. ਪਿਓਰ ਸਾਇੰਸ: ਇਸ ਵਿੱਚ ਬੀ.ਐੱਸ.ਸੀ ਫਿਜਿਕਸ,ਕੈਮਿਸਟਰੀ, ਮੈਥਮੈਟਿਕਸ ਅਤੇ ਆਨਰਸ ਕੋਰਸਿਸ ਆਉਂਦੇ ਹਨ।
5. ਡਿਜ਼ਾਇਨ: ਇਸ ਵਿੱਚ ਬੀ.ਡਿਸ, ਫੈਸ਼ਨ ਗਰਾਫਿਕ ਡਿਜਾਈਨ ਆਦਿ ਆਉਂਦੇ ਹਨ[
6. ਪਾਇਲਟ/ਕਮਰਸ਼ੀਅਲ ਪਾਇਲਟ ਏਵੀਏਸ਼ਨ : ਇਸ ਵਿੱਚ ਬੀ.ਬੀ.ਏ ਇਨ ਏਵੀਏਸ਼ਨ, ਏਅਰ ਹੋਸਟੈੱਸ ਅਤੇ ਗਰਾਉਂਡ ਸਟਾਫ ਟਰੇਨਿੰਗ ਕੋਰਸ ਆਉਂਦੇ ਹਨ।
ਇਹਨਾਂ ਕੋਰਸਾਂ ਵਾਸਤੇ ਮੁੱਖ ਤੌਰ ਤੇ ਜੇ.ਈ.ਮੇਨ, ਜੇ.ਈ.ਐਡਵਾਂਸ, ਨਾਟਾ ਜੇ.ਈ ਮੇਨ ,ਪੇਪਰ ਟੂ ਯੂਨੀਵਰਸਿਟੀ ਸਪੈਸੀਫਿਕ ਇਗਜ਼ਾਮ ਆਈ. ਆਈ.ਟੀ, ਜੈਮ ਡਿਊਟ,ਐੱਨ.ਆਈ,ਡੀ, ਐੱਨ.ਐੱਫ.ਟੀ, ਸੀ.ਡI.ਡੀ, ਸੀ.ਪੀ.ਐੱਲ, ਡੀ.ਜੀ.ਸੀ.ਏ ਆiਦ ਦਾਖਲਾ ਟੈਸਟ ਹੁੰਦੇ ਹਨ।
ਮੈਡੀਕਲ ਸਟਰੀਮ
1. ਇਸ ਵਿੱਚ ਮੁੱਖ ਤੌਰ ’ਤੇ ਮੈਡੀਕਲ ਐਂਡ ਹੈਲਥ ਕੇਅਰ ਕੋਰਸ ਜਿਵੇਂ ਕਿ ਐੱਮ.ਬੀ.ਬੀ.ਐੱਸ, ਬੀ.ਡੀ.ਐੱਸ, ਬੀ.ਏ.ਐੱਮ.ਐੱਸ, ਬੀ.ਏ.ਐੱਚ. ਐੱਮ.ਐੱਸ ਅਤੇ ਬੀ.ਵੀ.ਐੱਸ.ਸੀ ਕੋਰਸ ਆਉਂਦੇ ਹਨ।
2. ਪੈਰਾ ਮੈਡੀਕਲ ਕੋਰਸ: ਇਹਨਾਂ ਵਿੱਚ ਬੀ.ਪੀ.ਟੀ., ਬੀ.ਐੱਸ.ਸੀ. ਨਰਸਿੰਗ, ਬੀ. ਫਾਰਮਾ, ਡੀ.ਐੱਮ.ਐੱਲ.ਟੀ, ਬੀ.ਐੱਸ.ਸੀ. ਰੇਡੀਓਲੋਜੀ, ਇਮੇਜਿੰਗ ਟੈਕਨੋਲੋਜੀ ਅਤੇ ਬੀ.ਐੱਸ.ਸੀ ਟੈਕਨੋਲੋਜੀ।
3. ਬਾਇਓ ਟੈਕਨੋਲੋਜੀ ਐਂਡ ਬਾਇਓ ਮੈਡੀਕਲ ਸਾਇੰਸ: ਇਹਨਾਂ ਵਿੱਚ ਮੁੱਖ ਤੌਰ ਤੇ ਬੀ.ਟੈੱਕ, ਬਾਇਓ,ਟYਕਨੋਲੋਜੀ, ਬੀ.ਐੱਸ.ਸੀ ਬਾਓ ਟੈਕਨੋਲੋਜੀ, ਬੀ.ਐਸ.ਸੀ ਮਾਈਕਰੋਬਾਇਲੋਜੀ, ਬੀ.ਐਸ.ਸੀ ਜੈਂਟਿਕਸ, ਬੀ.ਐਸ.ਸੀ ਬਾਇਓ ਮੈਡੀਕਲ ਸਾਇੰਸ ਕੋਰਸ ਹਨ।
4. ਐਗਰੀਕਲਚਰ ਐਂਡ ਫੂਡ ਸਾਇੰਸ ਕੋਰਸ: ਇਹਨਾਂ ਵਿੱਚ ਬੀ.ਐਸ.ਸੀ ਐਗਰੀਕਲਚਰ, ਬੀ.ਟੈੱਕ ਫੂਟ ਟੈਕਨੋਲੋਜੀ, ਬੀ.ਐੱਸ.ਸੀ ਡੇਅਰੀ ਟੈਕਨੋਲੋਜੀ ਅਤੇ ਬੀ.ਐੱਸ.ਸੀ ਫਿਸ਼ਰੀ ਸਾਇੰਸ ਆਦਿ ਕੋਰਸ ਆਉਂਦੇ ਹਨ।
5. ਇਨਵਾਇਰਨਮੈਂਟਲ ਮੇਨ ਲਾਈਫ ਸਾਇੰਸ: ਇਹਨਾਂ ਵਿੱਚ ਬੀ.ਐੱਸ.ਸੀ ਇਨਵਾਇਰਮੈਂਟਲ ਸਾਇੰਸ, ਬੀ.ਐੱਸ.ਸੀ ਬਾਇਲੋਜੀ, ਬੀ.ਐਸ. ਸੀ ਜੋਲੋਜੀ ਅਤੇ ਬੀ.ਐਸ.ਸੀ ਬੋਟਨੀ ਆਦਿ ਕੋਰਸ ਆਉਂਦੇ ਹਨ।
6. ਸਾਈਕੋਲੋਜੀ ਐਂਡ ਨਿਊਰੋ ਸਾਇੰਸ: ਇਹਨਾਂ ਵਿੱਚ ਬੀ.ਐੱਸ.ਸੀ ਸਾਈਕੋਲੋਜੀ ਅਤੇ ਬੀ.ਐੱਸ.ਸੀ ਨਿਊਰੋ ਸਾਇੰਸ ਕੋਰਸ ਆਉਂਦੇ ਹਨ।
7. ਡਿਪਲੋਮਾ ਐਂਡ ਸਰਟੀਫਿਕੇਟ ਕੋਰਸ: ਇਹਨਾਂ ਵਿੱਚ ਡਿਪਲੋਮਾ ਇਨ ਫਿਜੀਓਥਰੇਪੀ, ਡਿਪਲੋਮਾ ਇਨ ਐਕਸਰੇ ਟੈਕਨੋਲੋਜੀ, ਡਿਪਲੋਮਾ ਇਨ ਰੇਡੀਓਗਰਾਫੀ ਅਤੇ ਸਰਟੀਫਿਕੇਟ ਡਿਪਲੋਮਾ ਇਨ ਨਿਊਟਰੀਸ਼ਨ ਆਦਿ ਕੋਰਸ ਆਉਂਦੇ ਹਨ।
ਇਹਨਾਂ ਕੋਰਸਾਂ ਵਾਸਤੇ ਦਾਖਲਾ ਟੈਸਟ ਹੁੰਦੇ ਹਨ, ਜਿਨਾਂ ਵਿੱਚ ਮੁੱਖ ਤੌਰ ਤੇ ਨੀਟ, ਜੀ.ਪੈਟ, ਆਈ.ਪੀ.ਯੂ.ਸੀ.ਈ.ਟੀ, ਜਿਪਮਰ, ਏਮਸ, ਸੀ.ਯੂ.ਈ.ਟੀ. ਆਦਿ ਪ੍ਰਮੁੱਖ ਦਾਖਲਾ ਟੈਸਟ ਪ੍ਰਮੁੱਖ ਹਨ[

ਬਲਦੀਸ਼ ਲਾਲ
ਜ਼ਿਲ੍ਹਾ ਗਾਈਡੈਂਸ ਕਾਉਂਸਲਰ ਸ਼ਹੀਦ ਭਗਤ ਸਿੰਘ ਨਗਰ
7508719811

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

 

Previous articleਹਰ ਪਿੰਡ ਦਾ ਸਰਵਪੱਖੀ ਵਿਕਾਸ ਮੇਰਾ ਪਹਿਲਾ ਕੰਮ ਹੈ – ਡਾ. ਈਸ਼ਾਂਕ
Next articleਬਾਰਵੀਂ ਜਮਾਤ ਪਾਸ ਕਰਨ ਤੋਂ ਬਾਅਦ ਸਕਿਲ ਬੇਸਡ ਕੋਰਸ