ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਬਾਰਵੀਂ ਜਮਾਤ ਪਾਸ ਕਰਨ ਤੋਂ ਬਾਅਦ ਅੱਜ ਕੱਲ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਦੇ ਲਈ ਸਕਿਲ ਬੇਸਡ ਕੋਰਸ ਸ਼ੁਰੂ ਕੀਤੇ ਗਏ ਹਨ। ਇਹਨਾਂ ਕੋਰਸਾਂ ਦਾ ਮੁੱਖ ਮਨੋਰਥ ਵਿਦਿਆਰਥੀਆਂ ਵਿੱਚ ਨਿਪੁੰਨਤਾ ਪੈਦਾ ਕਰਨਾ ਹੈ ਅਤੇ ਉਹਨਾਂ ਨੂੰ ਆਤਮ ਨਿਰਭਰ ਬਣਾਉਣਾ ਹੈ।ਇਸ ਕੜੀ ਦੇ ਤਹਿਤ ਅੱਜ ਆਪਾਂ ਉਹਨਾਂ ਕੋਰਸਾਂ ਦੇ ਜਾਣਕਾਰੀ ਦੇ ਰਹੇ ਹਾਂ ਜਿਹੜੇ ਕਿ ਪਰੰਪਰਾਗਤ ਕੋਰਸਾਂ ਤੋਂ ਬਿਲਕੁਲ ਹਟ ਕੇ ਹਨ ਅਤੇ ਆਧੁਨਿਕ ਯੁੱਗ ਦੇ ਆਧਾਰਿਤ ਹਨ।
1 ਵੈਬ ਡਿਵੈਲਪਮੈਂਟ
ਇਸ ਖੇਤਰ ਵਿੱਚ ਕੰਪਿਊਟਰ ਸਾਇੰਸ ਵਿਸ਼ੇ ਨਾਲ ਨਾਲ ਸੰਬੰਧਿਤ ਕੋਰਸ ਆਉਂਦੇ ਹਨ।ਇਹਨਾਂ ਕੋਰਸਾਂ ਵਿੱਚ ਦਾਖਲਾ ਲੈਣ ਵਾਸਤੇ ਐਂਟਰੈਂਸ ਟੈਸਟ ,ਜੇਈ ਮੇਨ (ਬੀਟੈਕ ਵਾਸਤੇ), ਆਈਪੀਯੂ ਸੀਈਟੀ ਅਤੇ ਬਹੁਤ ਸਾਰੀਆਂ ਸਟੇਟਾਂ ਦੇ ਸਟੇਟ ਬੇਸਡ ਟੈਸਟ ਦੇ ਕੇ ਦਾਖਲਾ ਲਿਆ ਜਾ ਸਕਦਾ ਹੈ।
2 ਗਰਾਫਿਕ ਡਿਜ਼ਾਇਨਿੰਗ
ਇਸ ਖੇਤਰ ਵਿੱਚ ਡਿਪਲੋਮਾ ਇਨ ਗਰਾਫਿਕ ਡਿਜਾਈਨ ਅਤੇ ਬੀਐਫਏ, ਬੈਚਲਰ ਆਫ ਫਾਈਨ ਆਰਟਸ ਆਦਿ ਕੋਰਸ ਆਉਂਦੇ ਹਨ। ਇਹਨਾਂ ਕੋਰਸਾਂ ਵਾਸਤੇ ਨਿਫਟ ਅਤੇ ਸੀਡ ਵਰਗੇ ਐਂਟਰਸ ਟੈਸਟ ਜਰੂਰੀ ਹਨ।
3 ਡਿਜੀਟਲ ਮਾਰਕੀਟਿੰਗ
ਇਸ ਖੇਤਰ ਵਿੱਚ ਡਿਜੀਟਲ ਮਾਰਕੀਟਿੰਗ ਸਰਟੀਫਿਕੇਟ ਅਤੇ ਐਮਬੀਏ ਇਨ ਡਿਜਿਟਲ ਮਾਰਕੀਟਿੰਗ ਕੋਰਸ ਆਉਂਦੇ ਹਨ। ਇਹਨਾਂ ਕੋਰਸਾਂ ਵਾਸਤੇ ਕੋਈ ਵੀ ਖਾਸ ਕਿਸਮ ਦਾ ਐਂਟਰੈਂਸ ਟੈਸਟ ਨਹੀਂ ਹੁੰਦਾ ਹੈ ਪਰ ਕੁਝ ਸੰਸਥਾਵਾਂ ਆਪਣੇ ਹੀ ਪੱਧਰ ਤੇ ਟੈਸਟ ਲੈਂਦੀਆਂ ਹਨ ।
4 ਐਨੀਮੇਸ਼ਨ ਐਂਡ ਵੀਐਫਐਸ ਇਸ ਖੇਤਰ ਵਿੱਚ ਬੀਐਸਸੀ ਇਨ ਐਨੀਮੇਸ਼ਨ ਅਤੇ ਡਿਪਲੋਮਾ ਵਰਗੇ ਕੋਰਸ ਆਉਂਦੇ ਹਨ। ਇਹਨਾਂ ਕੋਰਸਾਂ ਵਾਸਤੇ ਨਿਡ, ਨਿਫਟ ਅਤੇ ਯੂਸੀਈਈਡੀ ਵਰਗੇ ਐਂਟਰਸ ਟੈਸਟ ਹੁੰਦੇ ਹਨ।
5 ਅੱਜ ਦੇ ਯੁੱਗ ਵਿਚ ਸਾਈਬਰ ਸਿਕਿਉਰਿਟੀ ਬਹੁਤ ਹੀ ਮਹੱਤਵਪੂਰਨ ਵਿਸਾ਼ ਬਣਦਾ ਜਾ ਰਿਹਾ ਹੈ।ਇਸ ਖੇਤਰ ਵਿੱਚ ਬੀਟੈਕ ਇਨ ਸਾਈਬਰ ਸਕਿਉਰਟੀ, ਡਿਪਲੋਮਾ ਇਨ ਈਥੀਕਲ ਹੈਕਿੰਗ ਅਤੇ ਬੀਸੀਏ ਵਰਗੇ ਕੋਰਸ ਆਉਂਦੇ ਹਨ। ਇਹਨਾਂ ਕੋਰਸਾਂ ਵਿੱਚ ਦਾਖਲਾ ਲੈਣ ਵਾਸਤੇ ਜੇਈ ਮੇਨ ਅਤੇ ਵੱਖ ਵੱਖ ਰਾਜਾਂ ਦੇ ਆਪਣੇ ਸੀਈਟੀ ਟੈਸਟ ਹੁੰਦੇ ਹਨ।
6 ਫੈਸ਼ਨ ਡਿਜ਼ਾਇਨਿੰਗ
ਇਸ ਖੇਤਰ ਵਿੱਚ ਬੈਚਲਰ ਡਿਗਰੀ ਇਨ ਫੈਸ਼ਨ ਡਿਜਾਇਨ ਬੀਐਸਸੀ ਇਨ ਫੈਸ਼ਨ ਡਿਜਾਈਨ ਵਰਗੇ ਕੋਰਸ ਆਉਂਦੇ ਹਨ।ਇਹਨਾਂ ਕੋਰਸਾਂ ਵਿੱਚ ਦਾਖਲਾ ਲੈਣ ਵਾਸਤੇ ਲਿਫਟ ਨੀਡ ਅਤੇ ਯੂਸੀਡ ਆਦਿ ਟੈਸਟ ਹੁੰਦੇ ਹਨ।
7 ਫੋਟੋਗ੍ਰਾਫੀ
ਇਸ ਖੇਤਰ ਵਿੱਚ ਡਿਪਲੋਮਾ ਇਨ ਫੋਟੋਗ੍ਰਾਫੀ,ਬੀਐਫਏ ਇਨ ਫੋਟੋਗ੍ਰਾਫੀ ਆਦਿ ਕੋਰਸ ਆਉਂਦੇ ਹਨ।ਇਹਨਾਂ ਕੋਰਸਾਂ ਵਾਸਤੇ ਕੋਈ ਵੀ ਐਂਟਰੈਂਸ ਟੈਸਟ ਨਹੀਂ ਹੁੰਦਾ । ਇਹਨਾਂ ਕੋਰਸਾਂ ਵਾਸਤੇ ਮੈਰਿਟ ਬੇਸਡ ਦਾਖਲਾ ਹੁੰਦਾ ਹੈ।
8 ਇੰਟੀਰੀਅਰ ਡਿਜਾਇਨਿੰਗ
ਇਸ ਖੇਤਰ ਵਿੱਚ ਬੈਚਲਰ ਡਿਗਰੀ ਇਨ ਇੰਟੀਰੀਅਰਡਜਾਈਨ, ਬੈਚਲਰ ਆਫ ਆਰਕੀਟੈਕਚਰ ਇਨ ਇੰਟੀਰੀਅਰ ਡਿਜਾਇਨ ਕੋਰਸ ਆਉਂਦੇ ਹਨ। ਇਹਨਾਂ ਕੋਰਸਾਂ ਵਾਸਤੇ ਨਿਡਰ, ਨਿਫਟ, ਅਤੇ ਸੀਡ ਦਾਖਲਾ ਟੈਸਟ ਹੁੰਦੇ ਹਨ।
9 ਈਵੈਂਟ ਮੈਨੇਜਮੈਂਟ
ਇਹ ਖੇਤਰ ਵੀ ਅੱਜ ਕੱਲ ਮਹੱਤਵਪੂਰਨ ਖੇਤਰ ਹੁੰਦਾ ਜਾ ਰਿਹਾ ਹੈ।ਇਸ ਖੇਤਰ ਵਿੱਚ ਬੀਬੀਏ ਇਨ ਈਵੈਂਟ ਮੈਨੇਜਮੈਂਟ ਅਤੇ ਡਿਪਲੋਮਾ ਇਨ ਈਵੈਂਟ ਮੈਨੇਜਮੈਂਟ ਕੋਰਸ ਆਉਂਦੇ ਹਨ। ਇਹਨਾਂ ਕੋਰਸਾਂ ਵਾਸਤੇ ਏਆਈਐਮਏ, ਯੂਗੈਟ ਦਾਖਲਾ ਟੈਸਟ ਹੁੰਦਾ ਹੈ। ਪ੍ਰਾਈਵੇਟ ਸੰਸਥਾਵਾਂ ਆਪਣਾ ਹੀ ਦਾਖਲਾ ਟੈਸਟ ਲੈਂਦੀਆਂ ਹਨ।
10 ਸਪੋਰਟਸ ਮੈਨੇਜਮੈਂਟ
ਇਹ ਕਿੱਤਾ ਅੱਜ ਕੱਲ ਬਹੁਤ ਹੀ ਚਰਚਾ ਵਿੱਚ ਹੈ।ਇਸ ਕਿੱਤੇ ਵਿੱਚ ਬੀਬੀਏ ਇਨ ਸਪੋਰਟਸ ਮੈਨੇਜਮੈਂਟ, ਪੀਜੀ ਡਿਪਲੋਮਾ ਇਨ ਸਪੋਰਟਸ ਆਦਿ ਕੋਰਸਿਸ ਆਉਂਦੇ ਹਨ। ਇਹਨਾਂ ਕੋਰਸਾਂ ਵਾਸਤੇ ਕੋਈ ਟੈਸਟ ਨਹੀਂ ਹੁੰਦਾ। ਇਹ ਮੈਰਿਟ ਅਧਾਰਿਤ ਹੁੰਦੇ ਹਨ ਜਾਂ ਕਈ ਯੂਨੀਵਰਸਿਟੀਆਂ ਆਪਣੇ ਪੱਧਰ ਤੇ ਆਪਣੇ ਟੈਸਟ ਲੈਂਦੀਆਂ ਹਨ।
11 ਟੂਰਿਜ਼ਮ ਐਂਡ ਟਰੈਵਲ ਮੈਨੇਜਮੈਂਟ
ਇਸ ਖੇਤਰ ਵਿੱਚ ਬੈਚਲਰ ਆਫ ਟੂਰਿਜਮ ਐਂਡ ਮੈਨੇਜਮੈਂਟ ਅਤੇ ਬੀਬੀਏ ਆਦਿ ਕੋਰਸ ਆਉਂਦੇ ਹਨ। ਇਹਨਾਂ ਵਿੱਚ ਦਾਖਲਾ ਲੈਣ ਲਈ ਐਨਸੀਏ, ਜੇਈ ਅਤੇ ਰਾਜ ਦੇ ਕਾਮਨ ਐਂਟਰੈਂਸ ਟੈਸਟ ਹੁੰਦੇ ਹਨ।
12 ਏਅਰਲਾਈਨ ਅਤੇ ਏਅਰਪੋਰਟ ਮੈਨੇਜਮੈਂਟ
ਇਸ ਖੇਤਰ ਵਿੱਚ ਡਿਪਲੋਮਾ ਇਨ ਏਅਰਲਾਈਨ ਮੈਨੇਜਮੈਂਟ ਅਤੇ ਬੀਬੀਏ ਇਨ ਏਅਰਪੋਰਟ ਮੈਨੇਜਮੈਂਟ ਕੋਰਸ ਆਉਂਦੇ ਹਨ।ਇਹਨਾਂ ਕੋਰਸਾਂ ਵਾਸਤੇ ਇੰਦਰਾ ਗਾਂਧੀ ਇੰਸਟੀਚਿਊਟ ਆਫ ਐਰੋਨੈਟਿਕਸ ਆਪਣਾ ਹੀ ਟੈਸਟ ਲੈਂਦੀ ਹੈ।
13 ਬੈਚਲਰ ਇਨ ਫਾਈਨ ਆਰਟਸ ਇਸ ਖੇਤਰ ਵਿੱਚ ਬੈਚਲਰ ਇਨ ਪੇਂਟਿੰਗ ਸਕਲਪਚਰ ਅਤੇ ਅਪਲਾਈਡ ਆਰਟਸ ਜਾਂ ਬੀਏ ਇਨ ਫਾਈਨ ਆਰਟਸ ਕੋਰਸ ਆਉਂਦੇ ਹਨ।ਇਹਨਾਂ ਕੋਰਸਾਂ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਆਪਣੇ ਪੱਧਰ ਦਾ ਟੈਸਟ ਲੈਂਦੀਆਂ ਹਨ।
ਬਲਦੀਸ਼ ਲਾਲ ਲੈਕਚਰਾਰ ਸਮਾਜ ਵਿਗਿਆਨ
ਸਸਸਸ ਮੱਲੂਪੋਤਾ
7508719811


