ਮਿੱਠੜਾ ਕਾਲਜ ਦੇ ਲਵਪ੍ਰੀਤ ਸਿੰਘ ਨੇ ਯੂਥ ਫੈਸਟੀਵਲ ਦੌਰਾਨ ਹਾਸਿਲ ਕੀਤਾ ਦੂਜਾ ਸਥਾਨ 

ਕਪੂਰਥਲਾ, 7 ਅਕਤੂਬਰ ( ਕੌੜਾ )-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੈਸ਼ਨ 2023 24 ਦੇ ਦੌਰਾਨ ਚੱਲ ਰਹੇ ਯੂਥ ਫੈਸਟੀਵਲ ਦੌਰਾਨ ਵੱਖ-ਵੱਖ ਵਿਭਾਗਾਂ ਅੰਦਰ ਮੁਕਾਬਲਿਆਂ ਦਾ ਦੌਰ ਚੱਲ ਰਿਹਾ ਹੈ। ਇਸੇ ਦੇ ਤਹਿਤ ਫਾਈਨ ਆਰਟਸ ਵਿਭਾਗ ਅੰਦਰ ਹੋਏ ਫੋਟੋਗ੍ਰਾਫੀ ਮੁਕਾਬਲੇ ਚ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਦੇ ਬੀ ਸੀ ਏ ਭਾਗ ਪਹਿਲਾ ਦੇ ਵਿਦਿਆਰਥੀ ਲਵਪ੍ਰੀਤ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ।
ਇਸ ਮੁਕਾਬਲੇ ਅੰਦਰ ਵੱਖ-ਵੱਖ ਕਾਲਜਾਂ ਤੋਂ ਪਹੁੰਚੇ 12 ਪ੍ਰਤੀਯੋਗੀਆਂ ਵੱਲੋਂ ਭਾਗ ਲਿਆ ਗਿਆ। ਜਿਸ ਵਿੱਚ ਲਵਪ੍ਰੀਤ ਸਿੰਘ ਵੱਲੋਂ ਫੋਟੋਗ੍ਰਾਫੀ ਦਾ ਵਧੀਆ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ ਗਿਆ। ਇਸ ਤਰ੍ਹਾਂ ਕਾਲਜ ਦੇ ਪ੍ਰਿੰਸੀਪਲ ਡਾ ਦਲਜੀਤ ਸਿੰਘ ਖਹਿਰਾ ਨੇ ਜੇਤੂ ਰਹੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀ ਦੇ ਸਰਬਪੱਖੀ ਵਿਕਾਸ ਲਈ ਵਿੱਦਿਆ ਦੇ ਨਾਲ ਨਾਲ ਇਹਨਾਂ ਕਾਰਜ ਕੁਸ਼ਲਤਾ ਪੱਖੀ ਮੁਕਾਬਲਿਆਂ ਅੰਦਰ ਭਾਗ ਲੈਣਾ ਵੀ ਅਤੀ ਜਰੂਰੀ ਹੈ, ਤਾਂ ਕਿ ਵਿਦਿਆਰਥੀਆਂ ਦੇ ਅੰਦਰੂਨੀ ਪੱਖ ਹੋਰ ਵੀ ਨਿਖਾਰ ਕੇ ਸਾਹਮਣੇ ਆ ਸਕਣ।
        ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗੀਤ
Next articleਖਪਤਕਾਰਾਂ ਨੂੰ ਘਰੇਲੂ ਸਮਾਰਟ ਮੀਟਰ ਲਾਉਣ ਸਬੰਧੀ ਜਾਗਰੂਕ ਕੀਤਾ