ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾਕਟਰ ਗੁਰਿੰਦਰਜੀਤ ਸਿੰਘ ਅਤੇ ਸਿਵਲ ਹਸਪਤਾਲ ਬੰਗਾ ਦੇ ਐਸਐਮਓ ਡਾਕਟਰ ਜਸਵਿੰਦਰ ਸਿੰਘ ਜੀ ਦੀ ਰਹਿਨੁਮਾਈ ਹੇਠ ਸਿਵਲ ਹਸਪਤਾਲ ਬੰਗਾ ਤੇ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਵਿੱਚ ਹਰ ਸ਼ੁਕਰਵਾਰ ਡੇਂਗੂ ਤੇ ਬਾਰ ਐਕਟੀਵਿਟੀ ਕੀਤੀ ਗਈ। ਇਸ ਦੇ ਵਿੱਚ ਦੱਸਿਆ ਗਿਆ ਕਿ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਦੀ ਬਿਮਾਰੀ ਤੋਂ ਬਚਾ ਲਈ ਸਫਾਈ ਰੱਖਣੀ ਬਹੁਤ ਜਰੂਰੀ ਹੈ। ਕੂਲਰ, ਟੁੱਟੇ ਬਰਤਨ, ਟਾਇਰ, ਟੈਂਕੀਆਂ ਨੂੰ ਢੱਕ ਕੇ ਰੱਖਣਾ, ਕੱਪੜੇ ਇਸ ਤਰ੍ਹਾਂ ਦੇ ਪੈਨੋ ਜਿਸ ਨਾਲ ਪੂਰਾ ਸਰੀਰ ਢਕਿਆ ਹੋਵੇ। ਮੱਛਰ ਭੁਜਾਉਣ ਵਾਲੇ ਜੰਤਰ ਅਤੇ ਕਰੀਮਾ ਲਗਾਓ ਬੁਖਾਰ ਹੋਣ ਤੇ ਖੂਨ ਦੀ ਸਰਕਾਰੀ ਹਸਪਤਾਲ ਵਿੱਚ ਜਾਂਚ ਕਰਵਾਓ। ਦਵਾਈ ਫਰੀ ਮਿਲਦੀ ਹੈ।। ਇਸ ਵਿੱਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਵਾਂ ਕਲੇਰਾਂ ਦੇ ਸਟੂਡੈਂਟ ਡਾਕਟਰ ਬਲਜਿੰਦਰ ਕੁਮਾਰ, ਮੈਡਮ ਮਨਜੀਤ ਕੌਰ ਹੈਲਥ ਸੁਪਰਵਾਈਜ਼ਰ, ਬਲਵੀਰ ਕੌਰ, ਕਮਲਾ ਰਾਣੀ, ਸੁਖਦੇਵ ਕੌਰ ਅਤੇ ਆਸ਼ਾ ਵਰਕਰਾਂ ਅਤੇ ਬਰੀਡਿੰਗ ਚੈੱਕ ਕਰ ਸ਼ਾਮਿਲ ਸਨ।



