ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਵਿਵੇਕ ਵਿਕਾਸ ਲਹਿਰ ਪੰਜਾਬ, ਮੁੱਖ ਦਫਤਰ ਬੰਗਾ,ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਗਿਆਨ ਵੰਡਣ ਦੀ ਮੁਹਿੰਮ ਮੁਫ਼ਤ ਪੁਸਤਕਾਂ ਰਾਹੀਂ ਸ਼ੁਰੂ ਕੀਤੀ ਹੋਈ ਹੈ। ਜਿਸ ਤਹਿਤ ਪਿੰਡਾਂ ਵਿੱਚ ਸਮਾਗਮਾਂ ਦੌਰਾਨ ਅਤੇ ਸਕੂਲਾਂ ਵਿੱਚ ਜਾ ਕੇ ਗਿਆਨ, ਵਿਗਿਆਨ ਨਾਲ ਸੰਬੰਧਿਤ ਬਿਲਕੁੱਲ ਮੁਫਤ ਕਿਤਾਬਾਂ ਵੰਡੀਆਂ ਜਾ ਰਹੀਆਂ ਹਨ। ਇਸ ਲੜ੍ਹੀ ਤਹਿਤ ਪਿੰਡ ਮੀਰਪੁਰ ਲੱਖਾ, ਬਲਾਕ ਔੜ ਵਿਖੇ ਬੱਚਿਆ ਨੂੰ ਮੁਫਤ ਕਿਤਾਬਾਂ ਵੰਡੀਆਂ ਗਈਆਂ ।ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਪ੍ਰਾਇਮਰੀ ਸਕੂਲ ਦੇ ਇੰਨਚਾਰਜ ਸ੍ਰੀ ਸਾ਼ਮ ਸਿੰਘ,ਇੰਜੀ਼. ਜਸਵੀਰ ਸਿੰਘ ਮੋਰੋਂ, ਦਲਵੀਰ ਮਾਹੀ ਬੇਗੋਵਾਲ,ਸ੍ਰੀ ਮਨਪ੍ਰੀਤ ਸਿੰਘ ਪੰਚ ਹਾਜ਼ਰ ਸਨl ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਇੰਜੀ.ਸ਼੍ਰੀ ਜਸਵੀਰ ਸਿੰਘ ਮੋਰੋਂ ਨੇ ਕਿਹਾ ਕਿ ਕਿਸੇ ਵਰਤਾਰੇ ਬਾਰੇ ਸਹੀ ਨਜ਼ਰੀਆ ਬਣਾਉਣ ਵਿੱਚ ਕਿਤਾਬਾਂ ਵੱਡੀ ਭੂਮਿਕਾ ਅਦਾ ਕਰਦੀਆਂ ਹਨ lਜੋ ਕੁੱਝ ਵੀ ਪੜ੍ਹਿਆ ਜਾਵੇ,ਉਸ ਨੂੰ ਵਿਚਾਰਿਆ ਜਾਵੇ ਅਤੇ ਵਿਚਾਰ ਕਰਕੇ ਪ੍ਰਾਪਤ ਕੀਤੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਲਾਗੂ ਕੀਤਾ ਜਾਵੇ l ਸਿੱਖਣ ਅਤੇ ਜਾਨਣ ਦਾ ਸਿਲਸਿਲਾ ਨਿਰੰਤਰ ਜਾਰੀ ਰੱਖਣਾ ਚਾਹੀਦਾ ਹੈ ਤਾਂ ਕਿ ਸੋਚ ਨੂੰ ਸਮੇਂ ਦੀ ਹਾਣੀ ਬਣਾਇਆ ਜਾ ਸਕੇ lਇਸ ਮੌਕੇ ਸ੍ਰੀ ਨਿੰਦਰ ਮਾਈਦਿੱਤਾ ਸਰਪੰਚ ਜੀ ਨੇ ਜਾਦੂ ਦੇ ਟ੍ਰਿਕ ਦਿਖਾ ਕੇ ਬੱਚਿਆਂ ਦਾ ਮੰਨੋਰੰਜਨ ਕੀਤਾ ਅਤੇ ਨਾਲ ਹੀ ਜਾਦੂ ਬਾਰੇ ਸਮਾਜ ਵਿੱਚ ਚੱਲ ਰਹੇ ਭਰਮ, ਭੁਲੇਖਿਆਂ ਬਾਰੇ ਵਿਚਾਰਾਂ ਰਾਹੀਂ ਰੌਸ਼ਨੀ ਪਾਈlਉਹਨਾਂ ਕਿਹਾ ਜਾਦੂ ਇੱਕ ਕਲਾ ਹੈ lਇਸ ਨੂੰ ਤਜਰਬੇ ਰਾਹੀਂ ਕੋਈ ਵੀ ਕਰ ਸਕਦਾ ਹੈ lਜਾਦੂ ਦਾ ਹਰ ਖੇਡ ਗਤੀ, ਰਸਾਇਣਿਕ ਕਿਰਿਆ ਅਤੇ ਵਿਸੇ਼ਸ਼ ਤੌਰ ਤੇ ਜਾਦੂ ਕਰਨ ਦੀ ਲੋੜ ਅਨੁਸਾਰ ਤਿਆਰ ਕੀਤੇ ਸਮਾਨ ਨਾਲ ਕਰਕੇ ਦਿਖਾਇਆ ਜਾਂਦਾ ਹੈ lਇਸ ਵਿੱਚ ਕਿਸੇ ਵੀ ਗੈ਼ਬੀ ਸ਼ਕਤੀ ਦੀ ਕੋਈ ਭੂਮਿਕਾ ਨਹੀਂ ਹੁੰਦੀlਇਹਨਾਂ ਤੋਂ ਇਲਾਵਾ ਦਲਵੀਰ ਮਾਹੀ ਨੇ ਬੱਚਿਆਂ ਨੂੰ ਪੜ੍ਹਨ ਦੇ ਮਕਸਦ ਬਾਰੇ ਸਵਾਲ ਖੜ੍ਹਾ ਕੀਤਾ l ਇੱਕ ਉਦੇਸ਼ ਮਿੱਥ ਕੇ ਉਸ ਦੀ ਪ੍ਰਾਪਤੀ ਵਾਸਤੇ ਮਿਹਨਤ ਕਰਨ ਲਈ ਪ੍ਰੇਰਤ ਕੀਤਾ lਇਸ ਸਮਾਗਮ ਮੌਕੇ ਮੈਡਮ ਸਰਬਜੀਤ ਕੌਰ ਅਤੇ ਤਰਨਪ੍ਰੀਤ ਕੌਰ ਮਾਈਦਿੱਤਾ ਵੀ ਹਾਜ਼ਰ ਸਨlਸਾਇੰਸ ਅਧਿਆਪਕਾ ਨਵਪ੍ਰੀਤ ਕੌਰ ਨੇ ਬੈਗਲੈੱਸ ਡੇ ਦੇ ਸੰਬੰਧ ਵਿੱਚ ਵਿਸਥਾਰ ਪੂਰਵਕ ਵਿਚਾਰ ਪੇਸ਼ ਕਰਕੇ ਚਾਨਣਾ ਪਾਇਆ lਉਨ੍ਹਾਂ ਨੇ ਵਿਵੇਕ ਵਿਕਾਸ ਲਹਿਰ ਬੰਗਾ ਵੱਲੋਂ ਮੁਫਤ ਕਿਤਾਬਾਂ ਵੰਡਣ ਦੀ ਸੁ਼ਰੂ ਕੀਤੀ ਗਈ, ਇਸ ਨਵੀਂ ਪਿਰਤ ਦੀ ਸ਼ਲਾਘਾ ਕੀਤੀ ਅਤੇ ਸਭਨਾਂ ਦਾ ਧੰਨਵਾਦ ਕੀਤਾ। ਸਮਾਗਮ ਦੇ ਅੰਤ ਵਿੱਚ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਗਿਆਨ, ਵਿਗਿਆਨ ਨਾਲ ਸੰਬੰਧਿਤ ਮੁਫ਼ਤ ਕਿਤਾਬਾਂ ਵੰਡੀਆਂ ਗਈਆl
ਕਿਸੇ ਵਰਤਾਰੇ ਬਾਰੇ ਸਹੀ ਨਜ਼ਰੀਆ ਬਣਾਉਣ ਵਿੱਚ, ਕਿਤਾਬਾਂ ਵੱਡੀ ਭੂਮਿਕਾ ਅਦਾ ਕਰਦੀਆਂ ਹਨ,ਇੰਜੀ. ਜਸਵੀਰ ਸਿੰਘ ਮੋਰੋਂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



