HOME ਦੇਸ਼ ਭਗਤ ਯਾਦਗਾਰ ਹਾਲ ਤੋਂ ਧਰਨਾ – ਪ੍ਰਦਰਸ਼ਨ/ ਡੀ.ਸੀ . ਨੂੰ ਮੰਗ...

ਦੇਸ਼ ਭਗਤ ਯਾਦਗਾਰ ਹਾਲ ਤੋਂ ਧਰਨਾ – ਪ੍ਰਦਰਸ਼ਨ/ ਡੀ.ਸੀ . ਨੂੰ ਮੰਗ ਪੱਤਰ / ਧਰਮੇਂਦ੍ਰ ਪ੍ਰਧਾਨ ਨੇ ਦਿੱਤਾ ਅਸਤੀਫਾ!

2

ਸਮਾਜ ਵੀਕਲੀ ਯੂ ਕੇ

ਜਲੰਧਰ- ਅੱਜ 25 ਜੁਲਾਈ 2026 ਨੂੰ ਸਵੇਰੇ 11 ਵਜੇ ਦੇਸ਼ ਭਗਤ ਯਾਦਗਾਰ ਹਾਲ ਤੋਂ ਧਰਨਾ – ਪ੍ਰਦਰਸ਼ਨ ਦਾ ਜਬਰਦਸਤ ਆਯੋਜਨ ਕੀਤਾ ਗਿਆ ਜਿਸ ਦਾ ਸੱਦਾ ਬਹੁਤ ਸਾਰੀਆਂ ਖੱਬੇ ਪੱਖੀ ਪਾਰਟੀਆਂ – ਆਰ.ਐਮ.ਪੀ.ਆਈ, ਸੀ.ਪੀ.ਆਈ (ਐਮ.ਐਲ)ਨਿਊ ਡੈਮੋਕ੍ਰੇਸੀ, ਸੀ.ਪੀ.ਆਈ. (ਐਮ.ਐਲ) ਲਿਬਰੇਸ਼ਨ, ਐਮ.ਸੀ.ਪੀ.ਆਈ (ਯੂ), ਤਰਕਸ਼ੀਲ ਅਤੇ ਲੇਖਕ ਜਥੇਬੰਦੀਆਂ ਵਲੋਂ ਦਿਤਾ ਗਿਆ ਸੀ ਪਰ ਇਸ ਧਾਰਨਾ – ਪ੍ਰਦਰਸ਼ਨ ਚ ਅੰਬੇਡਕਰਵਾਦੀਆਂ ਨੇ ਵੀ ਵੱਧ ਚੜ੍ਹਕੇ ਹਿੱਸਾ ਲਿਆ।

ਪਹਿਲਾਂ ਦੇਸ਼ ਭਗਤ ਯਾਦਗਾਰ ਹਾਲ ਚ ਹੋਏ ਜਲਸੇ ਨੂੰ ਬਹੁਤ ਸਾਰੇ ਬੁਲਾਰਿਆਂ ਨੇ ਸੰਬੋਧਨ ਕੀਤਾ, ਜਿਸ ਦੀਆਂ ਮੁੱਖ ਮੰਗਾਂ ਸਨ…

  1. ਕੇਂਦਰੀ ਸਿੱਖਿਆ ਮੰਤਰੀ ਸ੍ਰੀ ਧਰਮੇਂਦ੍ਰ ਪ੍ਰਧਾਨ ਤੋਂ ਅਸਤੀਫ਼ੇ ਦੀ ਮੰਗ ਕੀਤੀ ਗਈ।
    2. ਪੇਪਰ ਲੀਕ ਹੋਣ ਕਰਕੇ ਖੁਦਕਸ਼ੀਆਂ ਕਰ ਗਏ ਬੱਚਿਆਂ ਦੇ ਪ੍ਰੀਵਾਰਾਂ ਨੂੰ ਢੁਕਵਾਂ ਮੁਆਵਜ਼ਾ ਦੇਣਾ।
    3. ਸਾਂਤਮਈ ਢੰਗ ਨਾਲ ਸੰਘਰਸ਼ ਕਰ ਰਹੀ ਜਵਾਨੀ ਉੱਤੇ ਜ਼ੁਲਮ ਢਾਹੁਣ ਲਈ ਪ੍ਰਧਾਨ ਮੰਤਰੀ ਤੋਂ ਅਸਤੀਫ਼ੇ ਦੀ ਮੰਗ।
    4. ਕੁੱਟਮਾਰ ਦੇ ਦੋਸ਼ੀ ਮੁਲਾਜ਼ਮਾਂ ਤੇ ਗੁੰਡਿਆਂ ਦੇ ਖਿਲਾਫ ਸਖਤ ਕਾਰਵਾਈ।
    5. ਸਿੱਖਿਆ ਪ੍ਰਣਾਲੀ ਦੀ ਤਬਾਹੀ ਤੇ ਭਗਵਾਂਕਰਨ ਬੰਦ ਕਰੋ। ਨਵੀਂ ਸਿੱਖਿਆ ਨੀਤੀ 2020 ਨੂੰ ਰੱਦ ਕਰੋ।

ਜਲਸੇ ਤੋਂ ਬਾਅਦ ਦੇਸ਼ ਭਗਤ ਯਾਦਗਾਰ ਹਾਲ ਤੋਂ ਡੀ.ਸੀ.ਦਫਤਰ ਤੱਕ ਪੈਦਲ ਮਾਰਚ ਤੇ ਪ੍ਰਦਰਸ਼ਨ ਕੀਤਾ ਅਤੇ ਡੀ.ਸੀ.ਮੰਗ ਪੱਤਰ ਦਿੱਤਾ ਗਿਆ। ਥੋੜ੍ਹੀ ਦੇਰ ਬਾਅਦ ਹੀ ਸਿੱਖਿਆ ਮੰਤਰੀ ਧਰਮੇਂਦ੍ਰ ਪ੍ਰਧਾਨ ਦੇ ਅਸਤੀਫ਼ਾ ਦੇਣ ਦੀ ਖ਼ਬਰ ਨਾਲ ਲੋਕਾਂ ਚ ਖੁਸ਼ੀ ਦੀ ਲਹਿਰ ਦੌੜ ਗਈ ਪਰ ਕਾਕਰੋਚ ਜਨਤਾ ਪਾਰਟੀ ਅਤੇ ਆਵਾਮ ਨੇ ਬਾਕੀ ਮੰਗਾਂ ਮਨਵਾਉਣ ਲਈ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਹੈ।

 ਰਿਪੋਰਟਰ ਹਰਮੇਸ਼ ਜੱਸਲ

Previous articleਕੀ ਤੁਹਾਡਾ EPF ਵਿਆਜ ਅਜੇ ਤੱਕ ਕ੍ਰੈਡਿਟ ਨਹੀਂ ਹੋਇਆ? SMS ਦੀ ਉਡੀਕ ਕਰਨਾ ਭੁੱਲ ਜਾਓ, ਮਿੰਟਾਂ ਵਿੱਚ ਘਰ ਬੈਠੇ ਆਪਣਾ ਬਕਾਇਆ ਚੈੱਕ ਕਰੋ।