HOME ਦੋਸ਼ੀਆਂ ਉੱਤੇ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਮੂਲਨਿਵਾਸੀ ਸੰਘ ਯੂਨਿਟ ਪੰਜਾਬ...

ਦੋਸ਼ੀਆਂ ਉੱਤੇ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਮੂਲਨਿਵਾਸੀ ਸੰਘ ਯੂਨਿਟ ਪੰਜਾਬ ਵਲੋਂ ਪੂਰੇ ਪੰਜਾਬ ਭਰ ਵਿੱਚ ਅੰਦੋਲਨ ਛੇੜਨ ਦੀ ਚੇਤਾਵਨੀ

4

ਸਮਾਜ ਵੀਕਲੀ ਯੂ ਕੇ

ਬਰਨਾਲਾ- ਅੱਜ ਮਿਤੀ 25 ਜੁਲਾਈ 2026 ਨੂੰ ਪਿੰਡ ਸਰਾਲੀ ਜਿਲ੍ਹਾ ਜਲੰਧਰ ਵਿਖੇ ਮੂਲ ਨਿਵਾਸੀ ਸੰਘ ਯੂਨਿਟ ਪੰਜਾਬ ਅਤੇ ਹੋਰ ਸੰਸਥਾਵਾਂ ਵੱਲੋਂ ਬਰਨਾਲਾ ਵਿਖੇ ਸਫਾਈ ਸੇਵਕਾਂ ਦੇ ਸ਼ਾਂਤਮਈ ਪ੍ਰਦਰਸ਼ਨ ਉੱਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਅਤਿਆਚਾਰ ਦੇ ਵਿਰੋਧ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਸਰਕਾਰ ਕੋਲੋਂ ਦੋਸ਼ੀ ਪੁਲਿਸ ਅਫਸਰਾਂ ਉੱਤੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਅਤੇ ਸਫ਼ਾਈ ਸੇਵਕਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ। ਦੋਸ਼ੀਆਂ ਉੱਤੇ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਮੂਲਨਿਵਾਸੀ ਸੰਘ ਯੂਨਿਟ ਪੰਜਾਬ ਵਲੋਂ ਪੂਰੇ ਪੰਜਾਬ ਭਰ ਵਿੱਚ ਅੰਦੋਲਨ ਛੇੜਨ ਦੀ ਚੇਤਾਵਨੀ ਦਿੱਤੀ ਗਈ। ਇਸ ਪ੍ਰਦਰਸ਼ਨ ਦੌਰਾਨ ਪੇਪਰ ਲੀਕ ਮਾਮਲੇ ਤੇ ਜੰਤਰ ਮੰਤਰ ਚਲ ਰਹੇ ਅੰਦੋਲਨ ਦੌਰਾਨ ਕੀਤੇ ਗਏ ਲਾਠੀ ਚਾਰਜ ਦੀ ਨਿਖੇਧੀ ਕੀਤੀ ਗਈ ਅਤੇ ਅੰਦੋਲਨ ਦੀ ਹਮਾਇਤ ਕੀਤੀ ਗਈ।

ਇਸ ਮੌਕੇ ਮੌਕੇ ਮੂਲਨਿਵਾਸੀ ਸੰਘ ਦੇ ਪੰਜਾਬ ਪ੍ਰਧਾਨ ਗੁਰਪ੍ਰੀਤ ਕੁਮਾਰ ਜਨਰਲ ਸਕੱਤਰ ਸੁਖਜਿੰਦਰ ਸੁੱਖਾ, ਐਡਵੋਕੇਟ ਹਰਭਜਨ ਦਾਸ ਸਾਂਪਲਾ, ਬਲਦੇਵ ਭਾਰਦਵਾਜ, ਹਰਮੇਸ਼ ਜੱਸਲ, ਨਿਰਮਲ ਬਿੰਜੀ, ਪ੍ਰੋ: ਬਲਬੀਰ ਪ੍ਰਧਾਨ ਅੰਬੇਡਕਰ ਮਿਸ਼ਨ ਸੁਸਾਇਟੀ ਰਜਿ: ਪੰਜਾਬ ਸੁਖਦੇਵ ਗੁਲਾਬਗੜ੍ਹ, ਸਰਬਜੀਤ ਜੋਹਨ, ਰਾਮ ਜੀ ਰੁੜਕੀ, ਬਿੱਟਾ ਸਰਹਾਲੀ, ਸੋਨੂੰ ਪ੍ਰਧਾਨ ਬਸਪਾ ਸਰਹਾਲੀ, ਸੋਮ ਨਾਥ ਸਮਰਾਏ, ਸਾਹਿਲ ਸਰੋਏ, ਮਨੀਸ਼ ਪਾਲ, ਸੁੱਖਾ ਨੱਥੋਵਾਲ, ਦੀਪ ਸਰਹਾਲੀ, ਲਾਲ ਚੰਦ ਸਰਹਾਲੀ, ਆਦਿ ਸਾਥੀ ਮੌਜ਼ੂਦ ਸਨ।

Previous articleGandhi and Ambedkar come alive at Jantar Mantar