ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲਾ) ਵਾਤਾਵਰਣ ਨੂੰ ਸਾਫ ਸੁਥਰਾ ਬਣਾਉਣ ਅਤੇ ਵੱਧ ਰਹੇ ਤਾਪਮਾਨ ਨੂੰ ਸਥਿਰ ਕਰਨ ਦੇ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ KWS ਦੇ ਸਮੂਹ ਅਹੁਦੇਦਾਰਾਂ ਨੇ ਸਾਂਝੇ ਤੌਰ ਤੇ ਕਰਦਿਆਂ ਕਿਹਾ ਕੀ ਇਹ ਰੁੱਖ ਸਾਨੂੰ ਮੁਫਤ ਦੇ ਵਿੱਚ ਆਕਸੀਜਨ ਅਤੇ ਛਾਂ ਪ੍ਦਾਨ ਕਰਦੇ ਨੇ ਸੋ ਸਾਡਾ ਸਾਰਿਆਂ ਦਾ ਫ਼ਰਜ ਬਣਦਾ ਹੈ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਗਾਈਏ ਔਰ ਇਸ ਕੰਮ ਨੂੰ ਨੇਪਰੇ ਚਾੜਨ ਲਈ ਅੱਜ KWS ਦੇ ਸਮੂਹ ਅਹੁਦੇਦਾਰਾਂ ਨੇ ਪਿੰਡ ਕੁਲਥਮ ਵਿੱਚ ਪੌਦੇ ਲਗਾਏ ਇਸ ਮੌਕੇ ਰਾਕੇਸ਼ ਕੁਮਾਰ ਕੁਲਥਮ (ਸੰਸਥਾਪਕ), ਡਾ ਸੋਨੂੰ ਨਰ (ਪ੍ਧਾਨ), ਸਤਨਾਮ ਸਿੰਘ ਅਟਵਾਲ (ਉਪ ਪ੍ਰਧਾਨ), ਦੀਪਕ ਅਟਵਾਲ (ਉਪ ਖਜਾਨਚੀ), ਕੋਮਲ ਕੁਮਾਰ (ਖਜਾਨਚੀ), ਮੁਕੇਸ਼ ਕੁਮਾਰ (ਸਕੱਤਰ), ਕੁਲਦੀਪ ਕੁਮਾਰ (ਜਨਰਲ ਸਕੱਤਰ), ਕੁਲਵੰਤ ਕੁਮਾਰ (ਜਨਰਲ ਸਕੱਤਰ), ਰੋਹਿਤ ਕੁਮਾਰ (ਸਕੱਤਰ), ਲਵਪੀ੍ਤ (ਸਕੱਤਰ), ਹੈਰੀ (ਸਲਾਹਕਾਰ), ਗੌਰਵ ਕੁਮਾਰ (ਪ੍ਰੋਜੈਕਟ ਕੋਆਰਡੀਨੇਟਰ), ਸੋਨੂੰ ਚੁੰਬਰ (ਮੀਡੀਆ ਅਧਿਕਾਰੀ), ਹਰਜੋਤ, ਗਗਨ ਕੁਲਥਮ, ਲੇਖ ਰਾਜ ਕੁਲਥਮ, ਅਮਨ ਕੁਲਥਮ (ਕੁਟੀਆ ਵਾਲੇ), ਪਿ੍ੰਸ ਕੁਮਾਰ ਨੰਨਾ ਕੁਲਥਮ, ਧਰਮਪਾਲ ਹਾਜਿਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



