ਬਸਪਾ ਪ੍ਰਧਾਨ ਕਰੀਮਪੁਰੀ, ਪ੍ਰਵੀਨ ਬੰਗਾ ਤੇ ਹੋਰਨਾਂ ਵਲੋ ਨਿਘੀ ਸਰਧਾਂਜਲੀ ਦਿਤੀ

ਬੰਗਾ (ਸਮਾਜ ਵੀਕਲੀ) ਮਿਸ਼ਨਰੀ ਯੋਧੇ ਗੁਰਦਿਆਲ ਸਿੰਘ ਦੋਸਾਂਝ ਜੀ ਦੀ ਕੁਝ ਚਿਰ ਪਹਿਲਾਂ ਸਖ਼ਤ ਬਿਮਾਰ ਰਹੇ ਪਰ ਅਚਾਨਕ ਉਹਨਾਂ ਨੂੰ ਅਟਾਕ ਆਉਣ ਨਾਲ ਉਹ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ। ਅੱਜ ਉਹਨਾਂ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਹੋਇਆ ਜਿਸ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਪਹਿਲਾ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਕੀਰਤਨੀ ਜਥੇ ਨੇ ਵਿਰਾਗ ਮਈ ਕੀਰਤਨ ਸੁਣਾਕੇ ਸੰਗਤਾਂ ਨੂੰ ਨਿਹਾਲ ਕੀਤਾ। ਇਨ੍ਹਾਂ ਤੋਂ ਬਾਅਦ ਸ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ ਜੀ ਨੇ 
ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਦੱਸਿਆ ਕਿ ਇਹ ਉਹ ਮਿਸ਼ਨਰੀ ਯੋਧਾਂ ਹੈ ਜਿਸ ਇਨਸਾਨ ਨੇ ਆਪਣੀ ਬਿਮਾਰੀ ਦੇ ਚੱਲਦੇ ਹੋਏ ਵੀ ਸੰਘਰਸ਼ ਵਿੱਚ ਹਿੱਸਾ ਪਾਇਆ ਇਹ ਇਨਸਾਨ ਦੋ ਪਾਸੇ ਲੜਾਈ ਲੜ੍ਹ ਰਿਹਾ ਸੀ ਇੱਕ ਆਪਣੀ ਬਿਮਾਰੀ ਨਾਲ ਦੂਸਰੇ ਪਾਸੇ ਮਨੂਵਾਦੀ ਸਿਸਟਮ ਦੇ ਨਾਲ਼, ਜਿਥੇ ਆਪਣੇ ਪਰਿਵਾਰ ਨੂੰ ਮਜ਼ਬੂਤ ਕਰਨ ਦੀ ਤਾਮੰਨਾ ਸੀ ਉਥੇ ਹੀ ਬਾਬਾ ਸਾਹਿਬ ਡਾ ਅੰਬੇਡਕਰ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਸਮਾਜ ਨੂੰ ਮਜ਼ਬੂਤ ਬਣਾਉਣ ਲਈ ਪੈਸਾ, ਸਮਾਂ ਅਤੇ ਲੋਕਾਂ ਦਾ ਇਕੱਠ ਵੀ ਪੇਸ਼ ਕਰਨਾ ਚਾਹੁੰਦਾ ਸੀ ਇਸ ਮੌਕੇ ਤੇ ਮੈਂ ਅਜਿਹੇ ਮਿਸ਼ਨਰੀ ਯੋਧੇ ਗੁਰਦਿਆਲ ਸਿੰਘ ਦੋਸਾਂਝ ਜੀ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਅਤੇ ਕੁਦਰਤ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਇਸ ਮੌਕੇ ਤੇ ਪ੍ਰਵੀਨ ਬੰਗਾ ਜਨਰਲ ਸਕੱਤਰ ਪੰਜਾਬ ਇੰਚਾਰਜ ਲੁਧਿਆਣਾ ਜੋਨ ਜੇ ਗੁਰਦਿਆਲ ਦੋਸਾਂਝ ਜੀ ਵਲੋ ਨਿਰਸਵਾਥ ਦੀ ਭਾਵਨਾ ਨਾਲ ਦਿਤੇ ਯੋਗਦਾਨ ਲਈ ਬਸਪਾ ਉਸ ਨੂੰ ਸਲੂਟ ਕਰਦੀ ਹੈ , ਇਸ ਮੋਕੇ ਤੇ ਮਨੋਹਰ ਕਮਾਮ ਜ਼ਿਲ੍ਹਾ ਇੰਚਾਰਜ, ਹਰਬਲਾਸ ਬਸਰਾ ਜ਼ਿਲ੍ਹਾ ਜਨਰਲ ਸਕੱਤਰ, ਵਿਜੇ ਕੁਮਾਰ ਗੁਣਾਚੌਰ ਜ਼ਿਲ੍ਹਾ ਸਕੱਤਰ, ਮਾਸਟਰ ਸਤਪਾਲ ਰਟੈਂਡਾ ਪ੍ਰਧਾਨ ਹਲਕਾ ਬੰਗਾ, ਅਸ਼ੋਕ ਕੁਮਾਰ ਸਰਪੰਚ ਉਪ ਪ੍ਰਧਾਨ ਹਲਕਾ ਬੰਗਾ, ਜਸਵੀਰ ਚਾਹਲਾ ਬੀ ਐੱਸ ਪੀ ਆਗੂ , ਨੋਜਵਾਨ ਆਗੂ ਡਾ ਰਣਜੀਤ ਸਿੰਘ ਝਿੰਗੜ, ਭਲਵਾਨ ਜਗਦੀਸ਼ ਗੁਰੂ, ਪਰਮਜੀਤ ਸਿੰਘ ਦੋਸਾਂਝ ਬਸਪਾ ਦੇ ਪ੍ਰਵਕਤਾ ਬੰਗਾ, ਮਹਿੰਦਰ ਪਾਲ ਬੈਂਕ ਮੈਨੇਜਰ, ਸੁਰਜੀਤ ਕਰੀਹਾ, , ਪਰਮਿੰਦਰ ਸੂਦ ਮੁਲਾਜ਼ਮ,ਪ੍ਰੋ ਹੁਸਨ ਬਸਰਾ, ਅਜਾਇਬ ਸਿੰਘ, ਧਰਮਪਾਲ ਤਲਵੰਡੀ, ਮਾਸਟਰ ਕਲਵਿੰਦਰ ਕਾਹਮਾ, ਦਿਨੇਸ਼ ਕਰੀਹਾ, ਵਿਜੇ ਕਰੀਹਾ ਵੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਵਡੀ ਗਿਣਤੀ ਵਿੱਚ ਪਾਰਟੀ ਵਰਕਰ ਸਮਾਜਿਕ ਤੇ ਰਾਜਨੀਤਕ ਨੁਮਾਇੰਦਿਆਂ ਤੋ ਇਲਾਵਾ ਸਕੇਂ ਸਬੰਧੀ ਹਾਜ਼ਰ ਸਨ। ਮੰਚ ਦਾ ਸੰਚਾਲਕ ਮਾਸਟਰ ਸੋਹਣ ਲਾਲ ਸਾਂਪਲਾ ਜੀ ਨੇ ਕਰਦੇ ਹੋਏ ਆਈਆਂ ਸੰਗਤਾਂ ਦਾ ਪਰਿਵਾਰ ਵਲੋਂ ਧੰਨਵਾਦ ਕੀਤਾ।
ਕੈਪਸ਼ਨ ਗੁਰਦਿਆਲ ਦੋਸਾਂਝ ਜੀ ਸਰਧਾਂਜਲੀ ਭੇਂਟ ਕਰਦੇ ਹੋਏ ਡਾ ਅਵਤਾਰ ਸਿੰਘ ਕਰੀਮਪੁਰੀ ਪ੍ਰਵੀਨ ਬੰਗਾ ਤੇ ਹੋਰ ਆਗੂ ਸਹਿਬਾਨ



