(ਸਮਾਜ ਵੀਕਲੀ)
ਨੀ ਸੁਣ ! ਰਾਂਝੇ ਦੀਏ ਭਾਬੀਏ
ਮੈਂ ਮੌਜਾਂ ਮਾਣਾਂ
ਮੇਰੇ ਖਾਨੇ ਮੱਤਾਂ ਪਾਉਣੀਏਂ!
ਮੈਂ ਜਮਾਂ ਨਿਆਣਾ
ਸਾਡੀ ਰੀਸ ਕਰੂਗਾ ਦੱਸ ਕੀ?
ਇਹ ਜਟਕਾ ਲਾਣਾ
ਦੱਸ ਕਿਹੜਾ ਤੇਰੀ ਕੁੱਲ ਦਾ
ਸਾਨੂੰ ਕਹੂ ਸਿਆਣਾ
ਸਾਨੂੰ ਗੋਰਖ ਬੈਠਾ ਡੀਕਦਾ
ਅਸਾਂ ਟਿੱਲੇ ਜਾਣਾ
ਅਸੀਂ ਭਗਵਾ ਪਾਉਣਾ ਮਣਸਿਆ
ਤੇ ਮੰਗਵਾਂ ਖਾਣਾ
ਸਾਡੇ ਖ਼ੀਸੇ ਇਸ਼ਕ ਅਵੱਲੜਾ
ਅਸੀਂ ਜੋਗ ਕਮਾਣਾ
ਅਸੀਂ ਧੁਰ ‘ਤੋਂ ਆਏ ਉੱਜੜੇ
ਅਸੀਂ ਏਦਾਂ ਹੀ ਜਾਣਾ!
ਰਿੱਤੂ ਵਾਸੂਦੇਵ