HOME ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ...

ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਚੇਤਨਾ ਮਾਰਚ ਦਾ ਛੋਕਰਾਂ ਵਿਖੇ ਫੁੱਲਾਂ ਦੀ ਵਰਖਾ ਨਾਲ ਸਵਾਗਤ

2

ਫਿਲੌਰ/ਅੱਪਰਾ,  (ਸਮਾਜ ਵੀਕਲੀ)   (ਦੀਪਾ)– ਸ਼ਹੀਦ ਬਾਬਾ ਦੀਪ ਸਿੰਘ ਗੁਰਮਤਿ ਪ੍ਰਚਾਰ ਮਿਸ਼ਨ ਅੱਪਰਾ ਵੱਲੋਂ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦ ਚੇਤਨਾ ਮਾਰਚ ਗੁਰਦੁਆਰਾ ਅਕਾਲਸਰ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਲਾਂਦੜਾ ਤੋਂ ਗੁਰਦੁਆਰਾ ਝੰਡਾ ਸਾਹਿਬ ਬਾਬਾ ਹਰਦਿਆਲ ਸਿੰਘ ਜੀ ਪਿੰਡ ਥਲਾ ਤੱਕ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇਹ ਸ਼ਹੀਦੀ ਚੇਤਨਾ ਮਾਰਚ ਗੁਰਦੁਆਰਾ ਅਕਾਲਸਰ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ  ਲਾਂਦੜਾ ਤੋਂ ਜੈਕਾਰਿਆਂ ਦੀ ਗੂੰਜ ਵਿੱਚ ਆਰੰਭ ਹੋਇਆ ਅਤੇ ਪਿੰਡ ਲਾਂਧੜਾ, ਪਾਲ ਨੋ, ਪਾਲਕਦੀਮ, ਕੰਗ ਜਗੀਰ, ਗੁਰਦੁਆਰਾ ਭਾਈ ਬਾਲਾ ਸਾਹਿਬ, ਪਿੰਡ ਜੱਜਾ ਖੁਰਦ, ਸਮਰਾੜੀ, ਅੱਪਰਾ, ਲੋਹਗੜ, ਗੜੀ ਮਹਾ ਸਿੰਘ, ਕਟਾਣਾ, ਤੂਰਾਂ, ਛੋਕਰਾਂ, ਮੋਰੋਂ, ਢੱਕ ਮਜਾਰਾ, ਦਿਆਲਪੁਰ, ਮੰਡੀ, ਚੱਕ ਸਾਹਬੂ, ਭਾਰ ਸਿੰਘਪੁਰ, ਬੰਸੀਆਂ, ਥਲਾ ਤੋਂ ਹੁੰਦਾ ਹੋਇਆ ਗੁਰਦੁਆਰਾ ਬਾਬਾ ਹਰਦਿਆਲ ਸਿੰਘ ਝੰਡਾ ਸਾਹਿਬ ਪਿੰਡ ਥਲਾ ਵਿਖੇ ਸਮਾਪਤ ਹੋਇਆ | ਪਿੰਡ ਛੋਕਰਾਂ ਵਿਖੇ ਸ਼ਹੀਦੀ ਚੇਤਨਾ ਮਾਰਚ ਦਾ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਸ. ਮੱਖਣ ਸਿੰਘ ਰਿਟਾਇਰਡ ਇੰਸਪੈਕਟਰ ਪੰਜਾਬ ਪੁਲਿਸ, ਸਰਬਜੀਤ ਸਿੰਘ ਜੀਤਾ, ਮੁਹੰਮਦ ਸਰਵਰ ਮੱਖਣ, ਮਨਜੀਤ ਸਿੰਘ ਖਾਲਸਾ ਪੰਚਾਇਤ ਮੈਂਬਰ, ਤੀਰਥ ਸਿੰਘ ਮੈਂਗੜਾ, ਭਾਈ ਦਲਵਿੰਦਰ ਸਿੰਘ, ਸੰਦੀਪ ਸਿੰਘ, ਅਸ਼ਨੀ ਸ਼ਰਮਾ, ਸੋਮ ਨਾਥ ਸਾਬਕਾ ਪੰਚ ਅੱਪਰਾ, ਹਰਜੀਤ ਸਿੰਘ ਢਿੱਲੋਂ ਤੇ ਹੋਰ ਮੋਹਤਬਰ ਹਾਜ਼ਰ ਸਨ | ਇਸ ਮੌਕੇ ਸੰਗਤਾਂ ਨੂੰ  ਪੈਕਿੰਗ ਵਾਲਾ ਪ੍ਰਸ਼ਾਦ ਵੀ ਵੰਡਿਆ ਗਿਆ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਵਧੀਆਂ ਹੋਈਆਂ ਸ਼ਰਾਬ ਦੀਆਂ ਕੀਮਤਾਂ ਘੱਟ ਕਰਨ ਲਈ ਦਿੱਤੀ ਲਿਖਤੀ ਸ਼ਿਕਾਇਤ
Next articleਦੋਗਾਣਿਆਂ ਦਾ ਬਾਦਸ਼ਾਹ –ਕਰਤਾਰ ਰਮਲਾ