(ਸਮਾਜ ਵੀਕਲੀ)
ਉਹੀ ਦਿਨ ਉਹ ਰਾਤਾਂ ਆ ਗਈਆ ,
ਕਾਲੀਆਂ ਉਹ ਪ੍ਰਭਾਤਾਂ ਆ ਗਈਆ।
ਯਾਦ ਆਉਂਦਾ ਵੀਰੇ ਉਹ ਦਿਨ ,
ਜਦ ਤੈਨੂੰ ਗੋਲੀਆਂ ਮਾਰੀਆਂ ਸੀ ।
ਕਿੰਨੀਆਂ ਹੀ ਮਾਵਾਂ ਦੀਆਂ ਹਿੱਕਾਂ,
ਉਦੋਂ ਸਾੜੀਆਂ ਸੀ ।
ਭੁੱਲਣ ਵਾਲੇ ਭੁੱਲ ਜਾਂਦੇ ਨੇ ,
ਦਿਲ ਦੇ ਰਾਹੀਆ ਨੂੰ ,
ਦਸ ਕਿੱਦਾ ਪੂਰੀਆਂ ਕਰੀਆ ਸਿੱਧੂਆ,
ਤੇਰੀਆ ਜ਼ੁਆਦੀਆਂ ਨੂੰ ।
ਮਾਂ ਤੇਰੀ ਦੇ ਅੱਥਰੂ ਸੁੱਕਦੇ ਨਾ ,
ਤੇਰੇ ਘਰ ਦੀ ਰੌਣਕ ਜੇ ਜਾਲਮ ,
ਲੁੱਟ ਦੇ ਨਾ ।
ਤੇਰੇ ਫੈਨਜ਼ ਤੇਰਾ ਪਿੰਡ ਦੇਖਣ ਆਉਂਦੇ ਨੇ
ਬੇਬੇ ਬਾਪੂ ਪਿਆਰ ਕਰਕੇ ਉਹਨਾਂ ਦਾ ਮਾਣ ਵਧਾਉਂਦੇ ਨੇ ।
29 ਮਈ ਦਿਨ ਬਲੈਕ ਹੋ ਗਿਆ ,
ਚਹਿਲਾ ਮਾਨਸਾ ਜਿਲ੍ਹਾ ਦੀ ਸ਼ਾਨ ਖੋਹ ਗਿਆ ।
ਮਨਪ੍ਰੀਤ ਕੌਰ ਚਹਿਲ
84377 52216
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly