ਵਧਦੀ ਮਹਿੰਗਾਈ ਨੇ ਸਮਾਜ ਦਾ ਲੱਕ ਤੋੜਿਆ-ਰਾਜ ਹਾਂਡਾ

ਕੈਪਸ਼ਨ-ਗੱਲਬਾਤ ਕਰਦੇ ਹੋਏ ਰਾਜ ਹਾਂਡਾ

ਅੱਪਰਾ, (ਸਮਾਜ ਵੀਕਲੀ)- ਨਿੱਤ ਦਿਨ ਵਧ ਰਹੀ ਮਹਿੰਗਾਈ ਨੇ ਆਮ ਜਨ-ਜੀਵਨ ’ਚ ਭਾਰੀ ਉਥਲ-ਪੁਥਲ ਮਚਾ ਦਿੱਤੀ ਹੈ। ਸਮਾਜ ਦਾ ਹਰ ਵਰਗ ਭੁੱਖਾ ਮਰਨ ਲਈ ਮਜਬੂਰ ਹੋ ਚੁੱਕਾ ਹੈ ਤੇ ਸਾਰੇ ਸਮਾਜ ਦਾ ਲੱਕ ਚੁੱਟ ਚੁੱਕਾ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਰਾਜ ਹਾਂਡਾ ਭਾਰਸਿੰਘਪੁਰਾ ਵਾਈਸ ਪ੍ਰਧਾਨ ਪੰਜਾਬ ਦੋਆਬਾ ਇੰਚਾਰਜ ਆਲ ਇੰਡੀਆ ਪਿ੍ਰਯੰਕਾ-ਰਾਹੁਲ ਗਾਂਧੀ ਫੋਰਮ ਨੇ ਅੱਪਰਾ ਵਿਖੇ ਪ੍ਰਗਟ ਕੀਤੇ।

ਉਨਾਂ ਅੱਗੇ ਬੋਲਦਿਆਂ ਕਿਹਾ ਕਿ ਦਿਨ-ਨਵੇਂ ਦਿਨ ਵਧ ਰਹੇ ਪੈਟਰੋਲ, ਡੀਜ਼ਲ ਤੇ ਖਾਣ ਯੋਗ ਪਦਾਰਥਾਂ ਦੇ ਭਾਅ ਕਾਰਣ ਆਮ ਲੋਕਾਂ ਬੇਹੱਦ ਬੁਰੇ ਦੌਰ ’ਚ ਗੁਜ਼ਰ ਰਹੇ ਹਨ। ਉਪਰੋਂ ਕਰੋਨਾ ਸੰਕਟ ਤੋਂ ਗੁਜ਼ਰਨ ਤੋਂ ਬਾਅਦ ਆਮ ਲੋਕਾਂ ਦਾ ਕੰਮ ਬੁਰੀ ਤਰਾਂ ਠੱਪ ਹੋ ਚੁੱਕਾ ਹੈ। ਜਦਕਿ ਕੇਂਦਰ ਸਰਕਾਰ ਵਲੋਂ ਲੋਕਾਂ ਨੂੰ ਕੋਈ ਸਹੂਲਤ ਦੇਣ ਦੀ ਬਜਾਏ , ਜੋ ਸਬਸਿਡੀਆਂ ਵੀ ਮਿਲ ਰਹੀਆਂ ਹਨ, ਉਹ ਵੀ ਬੰਦ ਕਰ ਦਿੱਤੀਆਂ ਹਨ। ਰਾਜ ਹਾਂਡਾ ਨੇ ਅੱਗੇ ਕਿਹਾ ਕਿ ਜੇਕਰ ਇਹ ਵਰਤਾਰਾ ਇਸ ਤਰਾਂ ਹੀ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹÄ ਜਦੋਂ ਪੂਰੇ ਸਮਾਜ ’ਚ ਅਫਰਾ ਤਫਰੀ ਫੈਲ ਜਾਵੇਗੀ ਤੇ ਆਮ ਲੋਖ ਭੁੱਕੇ ਮਰਨ ਲਈ ਮਜਬੂਰ ਹੋ ਜਾਣਗੇ।

Previous articleਮੁੱਖ ਮੰਤਰੀ ਵਲੋਂ ਵਰਚੁਅਲ ਤਰੀਕੇ ਕੀਤੇ ਗਏ ਸਮਾਗਮ ਦੌਰਾਨ ਕੀਤਾ ਗਿਆ ਉਦਘਾਟਨ
Next articleਪਿੱਛਿਓਂ ਗੱਡੀ ਵੱਜਣ ਕਾਰਣ ਨੌਜਵਾਨ ਜਖ਼ਮੀ