(ਸਮਾਜ ਵੀਕਲੀ) ਜੈਕਾਰਾ ਪਬਲਿਕ ਵੈਲਫੇਅਰ ਸੁਸਾਇਟੀ (ਰਜਿ:) ਕੋਟਕਪੂਰਾ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 100 ਨਸ਼ਾ ਰਹਿਤ ਪਰਿਵਾਰਾਂ (ਦਾਦੇ ਤੋਂ ਪੋਤੇ ਤੱਕ ਲਗਾਤਾਰ ਤਿੰਨ ਪੀੜ੍ਹੀਆਂ)) ਦਾ ਵਿਸ਼ੇਸ਼ ਸਨਮਾਨ ਸਮਾਰੋਹ ਅੱਜ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਸਤਿਸੰਗ ਸਭਾ ਕੋਟਕਪੂਰਾ ਵਿਖੇ ਕਰਵਾਇਆ ਗਿਆ । ਇਸ ਮੌਕੇ ਸ੍ਰ: ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਪੱਤਰਕਾਰ ਕਰਨੈਲ ਸਿੰਘ ਐੱਮ.ਏ. ਨੂੰ “ਕੰਚਨ ਕਾਇਆ ਐਵਾਰਡ” ਨਾਲ ਸਨਮਾਨਿਤ ਕਰਦੇ ਹੋਏ । ਉਹਨਾਂ ਦੇ ਨਾਲ ਗੁਰਿੰਦਰ ਸਿੰਘ ਮਹਿੰਦੀਰੱਤਾ, ਗੁਰਮੀਤ ਸਿੰਘ ਮੀਤਾ, ਬਲਵਿੰਦਰ ਕੌਰ ਤੇ ਹੋਰ ਖੜ੍ਹੇ ਨਜ਼ਰ ਆ ਰਹੇ ਹਨ ।
HOME ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ



