HOME ਪੰਜਾਬੀ ਜਰਨਲਿਸਟ ਐਸੋਸੀਏਸ਼ਨ ਹਰਿਆਣਾ ਦੀ ਮੀਟਿੰਗ

ਪੰਜਾਬੀ ਜਰਨਲਿਸਟ ਐਸੋਸੀਏਸ਼ਨ ਹਰਿਆਣਾ ਦੀ ਮੀਟਿੰਗ

ਅੰਬਾਲਾ    (ਸਮਾਜ ਵੀਕਲੀ)   (ਜਸਵੰਤ ਸਿੰਘ) ਅੱਜ 08-11-2025 ਨੂੰ ਅੰਬਾਲਾ ਛਾਉਣੀ ਵਿਖੇ ਹੋਈ। ਜਥੇਦਾਰ ਹਰਪਾਲ ਸਿੰਘ ਮਛੋੰਡਾ ਮੈਂਬਰ ਐਸਜੀਪੀਸੀ ਅੱਜ ਦੀ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਭ ਤੋਂ ਪਹਿਲੇ ਉਹਨਾਂ ਦਾ ਸਤਿਕਾਰ ਕੀਤਾ ਗਿਆ। ਸਿੱਖ ਜਰਨਲਿਸਟ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਰਤਨ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪੰਜਾਬੀ ਭਾਸ਼ਾ ਨਾਲ ਜੁੜੇ ਸਮੂਹ ਪੱਤਰਕਾਰਾਂ ਨੂੰ ਇਕੱਤਰ ਕਰ ਕੇ ਸਿੱਖ ਜਰਨਲਿਸਟ ਐਸੋਸੀਏਸ਼ਨ ਦੇ ਨਾਮ ਵਿੱਚ ਤਰਮੀਮ ਕਰ ਕੇ ਪੰਜਾਬੀ ਜਰਨਲਿਸਟ ਐਸੋਸੀਏਸ਼ਨ ਹਰਿਆਣਾ ਰੱਖਣ ਦਾ ਮਤਾ ਸਰਬ ਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਇਸ ਮੀਟਿੰਗ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਿਸ਼ੇਸ਼ ਚਰਚਾ ਹੋਈ। ਉਸ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਪ੍ਰਾਪਤ ਹੋਏ ਚਿੱਠੀ ਪੱਤਰਾਂ ਦਾ ਜਵਾਬ ਸਰਕਾਰ ਦੁਆਰਾ ਅਤੇ ਹੋਰ ਦਫਤਰਾਂ ਦੁਆਰਾ ਪੰਜਾਬੀ ਭਾਸ਼ਾ ਵਿੱਚ ਦਿੱਤੇ ਜਾਣ ਦੇ ਲਈ ਸਰਕਾਰ ਨੂੰ ਬੇਨਤੀ ਪੱਤਰ ਦੇਣ ਤੇ ਸਹਿਮਤੀ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡਾਕਟਰ ਰਤਨ ਸਿੰਘ ਢਿੱਲੋਂ ਨੇ ਕਿਹਾ ਕਿ ਹਰਿਆਣਾ ਸਰਕਾਰ ਦੇ ਜਨਤਕ ਕੰਮ ਕਰਨ ਵਾਲੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪੰਜਾਬੀ ਭਾਸ਼ਾ ਦੀ ਜਾਣਕਾਰੀ ਹਿੱਤ ਸਰਕਾਰ ਨਾਲ ਸੰਪਰਕ ਕੀਤਾ ਜਾਵੇ ਗਾ। ਉਹਨਾਂ ਕਿਹਾ ਕਿ ਨਵੀਂ  ਕਾਰਜਕਾਰਨੀ ਦੀ ਨਵੀਂ ਚੋਣ ਹੋਣ ਤੱਕ ਮੌਜੂਦਾ ਕਾਰਜਕਾਰਨੀ ਕੰਮ ਕਰਦੀ ਰਹੇਗੀ। ਐਸੋਸੀਏਸ਼ਨ ਦੀ ਮੀਟਿੰਗ ਵਿੱਚ ਜ਼ਿਲ੍ਹਾ ਸਿਰਸਾ, ਅੰਬਾਲਾ, ਕੁਰੂਕਸ਼ੇਤਰ, ਜਮਨਾ ਨਗਰ, ਪੰਚਕੂਲਾ,  ਕੈਂਥਲ, ਪਾਣੀਪਤ, ਕਰਨਾਲ, ਰੋਹਤਕ ਅਤੇ ਫਰੀਦਾਬਾਦ ਆਦਿ ਜਿੱਥੇ ਪੰਜਾਬੀ ਭਾਸ਼ਾ ਦੇ ਬੋਲਣ ਵਾਲੇ ਲੋਕ ਰਹਿੰਦੇ ਹਨ ਉੱਥੋਂ ਦੇ ਡੀਪੀਆਰਓ ਦਫਤਰਾਂ ਦੇ ਪ੍ਰੈਸ ਨੋਟ ਪੰਜਾਬੀ ਭਾਸ਼ਾ ਵਿੱਚ ਵੀ ਜਾਰੀ ਕਰਨ ਅਤੇ ਇਨ੍ਹਾਂ ਸਮੂਹ ਡੀਪੀਰਓ ਦਫਤਰਾਂ ਵਿੱਚ ਸਹਾਇਕ ਏਪੀਆਰਓ ਸਟਾਫ਼ ਪੰਜਾਬੀ ਭਾਸ਼ਾ ਲਈ ਵੀ ਲਗਾਏ ਜਾਣ। ਐਸੋਸੀਏਸ਼ਨ ਦੇ ਜਨਰਲ ਸਕੱਤਰ ਮਾਸਟਰ ਸੁਰਿੰਦਰ ਪਾਲ ਸਿੰਘ ਦਾ ਕਹਿਣਾ ਸੀ ਕਿ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਅਗਲੀ ਮੀਟਿੰਗ ਜਰਨਲਿਸਟ ਬਲਵਿੰਦਰ ਸਿੰਘ ਸੱਗੂ ਦੀ ਅਗਵਾਈ ਵਿੱਚ ਕਰਨਾਲ ਵਿਖੇ ਕਰਵਾਉਣ ਦਾ ਫੈਸਲਾ ਸਰਬ ਸੰਮਤੀ ਦੇ ਨਾਲ ਪ੍ਰਵਾਨ ਕੀਤਾ ਗਿਆ। ਇਸ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਐਸੋਸੀਏਸ਼ਨ ਦੇ ਪ੍ਰਧਾਨ ਮਨਧੀਰ ਸਿੰਘ ਦਿਓਲ ਦੀ ਗੈਰ ਮੌਜੂਦਗੀ ਵਿੱਚ ਸੀਨੀਅਰ ਮੀਤ ਪ੍ਰਧਾਨ ਡਾਕਟਰ ਰਤਨ ਸਿੰਘ ਢਿੱਲੋਂ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਨੂੰ ਜਾਰੀ ਰੱਖਣਗੇ। ਇਸ ਮੀਟਿੰਗ ਵਿੱਚ ਪ੍ਰਮੁੱਖ ਤੌਰ ਤੇ ਭਾਗ ਲੈਣ ਵਾਲਿਆਂ ਵਿੱਚ ਜਨਰਲ ਸਕੱਤਰ ਮਾਸਟਰ ਸੁਰਿੰਦਰ ਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾਕਟਰ ਰਤਨ ਸਿੰਘ ਢਿੱਲੋਂ, ਕਾਰਜਕਾਰਨੀ ਮੈਂਬਰ ਕੁਲਵਿੰਦਰ ਸਿੰਘ ਸੱਗੂ, ਮੈਂਬਰ ਜਸਵੰਤ ਸਿੰਘ, ਐਸ ਪੀ ਭਾਟੀਆ, ਜਸਦੀਪ ਸਿੰਘ ਬੇਦੀ, ਗੁਰਦੇਵ ਸਿੰਘ ਦੇਵ, ਪ੍ਰਮੋਦ ਬੱਬੀ, ਜਗਮੀਤ ਸਿੰਘ ਜੋਸ਼, ਅਰਵਿੰਦਰ ਸਿੰਘ ਕੈੈਂਥ ਅਤੇ ਪਰਮਜੀਤ ਸਿੰਘ ਹਾਜ਼ਰ ਰਹੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਟਰੈਕਟਰਾਂ ਮਗਰ ਲੈਟਰ ਵਾਲੀਆਂ ਮਸ਼ੀਨਾ ਤੇ ਓਵਰ ਲੋਡਿਡ ਵਾਹਨ ਦੇ ਰਹੇ ਹਾਦਸਿਆਂ ਨੂੰ ਸੱਦਾ
Next articleਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ